ਆਈ ਤਾਜਾ ਵੱਡੀ ਖਬਰ
ਵਿਦੇਸ਼ਾਂ ਦੇ ਵਿਚ ਵਸਦੇ ਪੰਜਾਬੀ ਭਾਈਚਾਰੇ ਨਾਲ ਦਿਲੋਂ ਪਿਆਰ ਦੀ ਸਾਂਝ ਜੁੜੀ ਰਹਿੰਦੀ ਹੈ। ਪੰਜਾਬੀ ਆਪਣੀ ਧਰਤੀ ਨੂੰ ਛੱਡ ਵਿਦੇਸ਼ਾਂ ਵਿੱਚ ਜਾ ਕੇ ਮਿਹਨਤ ਕਰ ਇੱਕ ਉੱਚਾ ਮੁਕਾਮ ਹਾਸਲ ਕਰਦੇ ਹਨ ਜਿਸ ਨਾਲ ਪੰਜਾਬ ਵਿੱਚ ਬੈਠੇ ਮਾਂ ਬਾਪ ਦਾ ਨਾਮ ਵੀ ਰੌਸ਼ਨ ਹੁੰਦਾ ਹੈ। ਹਰ ਸਾਲ ਪੰਜਾਬ ਵਿੱਚੋਂ ਲੱਖਾਂ ਹੀ ਬੱਚੇ ਪੜ੍ਹਾਈ ਜ਼ਰੀਏ ਵਿਦੇਸ਼ਾਂ ਵਿੱਚ ਜਾਂਦੇ ਹਨ ਜਿੱਥੇ ਉਹ ਪੜ-ਲਿਖ ਕੇ ਵਧੀਆ ਕੰਮ ਕਾਜ ਕਰਨਾ ਸ਼ੁਰੂ ਕਰ ਦਿੰਦੇ ਹਨ। ਮਾਂ ਬਾਪ ਵੀ ਆਪਣੇ ਆਪ ਨੂੰ ਸੁਖ਼ਦ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦੇ ਬੱਚੇ ਇਕ ਵਧੀਆ ਮੁਕਾਮ ਉਪਰ ਪਹੁੰਚ ਗਏ ਹਨ।
ਪਰ ਕਦੇ ਕਦਾਈ ਇਨ੍ਹਾਂ ਖੁਸ਼ੀਆਂ ਨੂੰ ਕਿਸੇ ਦੀ ਨਜ਼ਰ ਲੱਗ ਜਾਂਦੀ ਹੈ। ਹੱਸਦੇ ਖੇਡਦੇ ਹੋਏ ਪਰਿਵਾਰ ਦੇ ਵਿੱਚ ਜਦੋਂ ਕੋਈ ਦੁਖਦਾਈ ਭਾਣਾ ਵਾਪਰਦਾ ਹੈ ਤਾਂ ਉਸ ਦਾ ਗ਼ਮ ਬਹੁਤ ਜ਼ਿਆਦਾ ਹੁੰਦਾ ਹੈ। ਅਜਿਹਾ ਹੀ ਇਕ ਹਾਦਸਾ ਅਮਰੀਕਾ ਦੇ ਵਿੱਚ ਇੱਕ ਮਹੀਨਾ ਪਹਿਲਾਂ ਵਾਪਰਿਆ ਸੀ ਜਿਸ ਦੌਰਾਨ ਇਕ ਨੌਜਵਾਨ ਪੰਜਾਬੀ ਲੜਕੇ ਦੀ ਮੌਤ ਹੋ ਗਈ ਸੀ। ਪਰ ਇੱਕ ਮਹੀਨਾ ਬੀਤਣ ਤੋਂ ਬਾਅਦ ਗਈ ਉਕਤ ਨੌਜਵਾਨ ਦੀ ਲਾਸ਼ ਪੰਜਾਬ ਨਹੀਂ ਲਿਆਂਦੀ ਜਾ ਸਕੀ ਜਿਸ ਕਾਰਨ ਮ੍ਰਿਤਕ ਦੇ ਪਰਿਵਾਰ ਉੱਪਰ ਸ਼ੋਕ ਦਾ ਮਾਹੌਲ ਬੀਤੇ ਇਕ ਮਹੀਨੇ ਤੋਂ ਲਗਾਤਾਰ ਛਾਇਆ ਹੋਇਆ ਹੈ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਗੌਰਮਿੰਟ ਟੀਚਰ ਯੂਨੀਅਨ ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਮਾ. ਗੁਰਬਿੰਦਰ ਸਿੰਘ ਸਸਕੌਰ ਦਾ 23 ਸਾਲਾ ਪੁੱਤਰ ਮਨਜੋਤ ਸਿੰਘ ਕੈਨੇਡਾ ਵਿਖੇ ਪੜ੍ਹਾਈ ਕਰਨ ਲਈ ਗਿਆ ਸੀ। ਜਿੱਥੇ ਉਹ ਆਪਣੀ ਪੜ੍ਹਾਈ ਦੇ ਖਤਮ ਹੋਣ ਤੋਂ ਬਾਅਦ ਵਰਕ ਪਰਮਿਟ ਉੱਪਰ ਰਹਿ ਰਿਹਾ ਸੀ। 30 ਦਸੰਬਰ 2020 ਨੂੰ ਉਹ ਆਪਣੀ ਅਮਰੀਕਾ ਰਹਿੰਦੀ ਭੈਣ ਨੂੰ ਕੈਨੇਡਾ ਤੋਂ ਮਿਲਣ ਲਈ ਗਿਆ। ਪਰ ਇੱਥੇ ਇੱਕ ਪਹਾੜੀ ਖੇਤਰ ਦੇ ਵਿੱਚ ਯਾਦਗਾਰੀ ਪਲਾਂ ਨੂੰ ਕੈਮਰੇ ਵਿੱਚ ਕੈਦ ਕਰਦੇ ਹੋਏ ਉਸ ਦੇ ਇਕ ਪੱਥਰ ਆਣ ਵੱਜਾ।
ਜਿਸ ਦੀ ਵਜ੍ਹਾ ਨਾਲ ਮਨਜੋਤ ਸਿੰਘ ਦੀ ਮੌਤ ਹੋ ਗਈ। ਉਸ ਸਮੇਂ ਤੋਂ ਹੀ ਮਨਜੋਤ ਸਿੰਘ ਦੀ ਲਾਸ਼ ਨੂੰ ਪੰਜਾਬ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪਰਿਵਾਰਕ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਸ ਵਿਚ ਅਜੇ ਕੁਝ ਹੋਰ ਸਮਾਂ ਲੱਗ ਸਕਦਾ ਹੈ। ਇਸ ਦੁੱਖ ਦੀ ਘੜੀ ਦੇ ਵਿਚ ਸਿੱਖਿਆ ਮਹਿਕਮੇ ਦੇ ਡੀ ਪੀ ਆਈ ਪੰਜਾਬ ਕਿਸ਼ੋਰ ਘਈ ਸਮੇਤ ਕਈ ਹੋਰ ਟੀਚਰਜ਼ ਵਲੋਂ ਮਾ. ਗੁਰਬਿੰਦਰ ਸਿੰਘ ਦੇ ਨਾਲ ਦੁੱਖ ਸਾਝਾਂ ਕੀਤਾ ਗਿਆ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …