ਆਈ ਤਾਜਾ ਵੱਡੀ ਖਬਰ
ਇੱਕ ਪਾਸੇ ਸਰਕਾਰਾਂ ਵਲੋਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ ਕਿ ਓਹਨਾ ਦੀਆਂ ਸਰਕਾਰਾਂ ਪੰਜਾਬ ਵਿੱਚੋ ਨਸ਼ਾਂ ਖਤਮ ਕਰਨ ਲਈ ਸਾਰੀਆਂ ਕੋਸ਼ਿਸ਼ਾਂ ਕਰਦਿਆਂ ਪਈਆਂ ਹਨ , ਪਰ ਦੂਜੇ ਪਾਸੇ ਪੰਜਾਬ ਵਿਚ ਨਸ਼ਾਂ ਧੜੱਲੇ ਨਾਲ ਵਿੱਕ ਰਿਹਾ ਹੈ , ਤੇ ਨੌਜਵਾਨ ਭਾਰੀ ਗਿਣਤੀ ਵਿਚ ਨਸ਼ੇ ਦੇ ਆਦਿ ਹੋ ਰਹੇ ਹਨ ਇਸੇ ਵਿਚਲੇ ਹੁਣ ਨਸ਼ੇ ਦੀ ਓਵਰਡੋਜ਼ ਕਾਰਨ ਇੱਕ ਕਬੱਡੀ ਦੇ ਖਿਡਾਰੀ ਦੀ ਮੌਤ ਹੋ ਜਾਣ ਸਬੰਧੀ ਸਮਾਚਾਰ ਪ੍ਰਾਪਤ ਹੋਇਆ । ਭਰ ਜਵਾਨੀ ਚ ਨੌਜਵਾਨ ਕਬੱਡੀ ਖਿਡਾਰੀ ਦੀ ਚਿੱਟੇ ਦੇ ਕਾਰਨ ਅਚਾਨਕ ਮੌਤ ਹੋ ਗਈ ।
ਮਾਮਲਾ ਵਿਧਾਨ ਸਭਾ ਹਲਕਾ ਦਾਖਾ ਤੋਂ ਸਾਹਮਣੇ ਆਇਆ , ਇਸੇ ਤਰ੍ਹਾਂ ਪਿੰਡ ਪਮਾਲ ਦੇ ਚੋਟੀ ਦੇ ਕਬੱਡੀ ਖਿਡਾਰੀ ਸ਼ਾਨਵੀਰ ਸਿੰਘ ਦੀ ਮੌਤ ਹੋ ਗਈ , ਜਿਸਦੀ ਉਮਰ ਮਹਿਜ਼ 16 ਵਰ੍ਹਿਆਂ ਦਾ ਸੀ , ਜਿਸਦੀ ਬੀਤੀ ਰਾਤ ਚਿੱਟੇ ਦੀ ਓਵਰਡੋਜ਼ ਲੈਣ ਨਾਲ ਮੌਤ ਹੋ ਗਈ। ਜਿਕਰਯੋਗ ਹੈ ਕਿ ਇਹ ਪਿੰਡ ਪੰਜਾਬ ਦਾ ਚਿੱਟੇ ਦੀ ਹੱਬ ਬਣਿਆ ਹੋਇਆ । ਚਿੱਟਾ ਆਏ ਦਿਨ ਇਥੇ ਨੌਜਵਾਨਾਂ ਦੀ ਬਲੀ ਲੈ ਰਿਹਾ ਹੈ ਤੇ ਇਸੇ ਵਿਚਾਲੇ ਇੱਕ ਹੋਰ ਨੌਜਵਾਨ ਚਿੱਟੇ ਦੀ ਲਪੇਟ ਵਿਚ ਆ ਚੁੱਕਿਆ ਹੈ ।
ਉਥੇ ਹੀ ਮ੍ਰਿਤਕ ਦੇ ਪਰਿਵਾਰਕ ਮੇਂਬਰ ਨੇ ਦੱਸਿਆ ਕਿ ਸ਼ਾਨਵੀਰ ਸਿੰਘ ਆਪਣੀ ਮਾਸੀ ਧਰਮਕੋਟ ਰਹਿੰਦਾ ਸੀ ,ਪਰ ਬੀਤੇ ਦਿਨੀ ਉਹ ਆਪਣੇ ਘਰ ਵਾਪਸ ਆਇਆ ਸੀ। ਜਿਸ ਕਾਰਨ ਕੱਲ ਉਸ ਦੇ ਪਿੰਡ ਦਾ ਲੜਕਾ ਰਾਜਬੀਰ ਸਿੰਘ ਉਸ ਨੂੰ ਮੋਟਰਸਾਈਕਲ ’ਤੇ ਪਿੰਡ ਕੋਟਲੀ ਦੇ ਚਿੱਟਾ ਵਿਕਰੇਤਾ ਤੇ ਸਮਗਲਰ ਕੋਲ ਲੈ ਗਿਆ, ਜਿੱਥੇ ਖਰੀਦ ਕੇ ਇੰਨਾ ਨੇ ਚਿੱਟੇ ਦਾ ਟੀਕਾ ਉਸਦੇ ਲਗਾ ਦਿਤਾ, ਟੀਕਾ ਲਗਾਉਂਦਿਆਂ ਹੀ ਓਵਰਡੋਜ਼ ਕਾਰਣ ਉਸ ਦੀ ਮੌਤ ਹੋ ਗਈ।
ਜਿਸ ਕਾਰਨ ਪੁਲਿਸ ਵਲੋਂ ਹੁਣ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਪਰ ਇਸ ਦਰਦਨਾਕ ਘਟਨਾ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿਤਾ ਕਿ ਕਿਸ ਪ੍ਰਕਾਰ ਦੇ ਨਾਲ ਚਿੱਟੇ ਨੇ ਇੱਕ ਹੋਰ ਨੋਜਵਾਜ ਦੀ ਜਾਨ ਲੈ ਲਈ , ਜਿਹੜਾ ਨੌਜਵਾਨ ਆਉਣ ਵਾਲੇ ਦਿਨਾਂ ਚ ਕਬੱਡੀ ਦੇ ਖੇਤਰ ਚ ਨਾਮ ਰੋਸ਼ਨ ਕਰਨ ਵਾਲਾ ਸੀ ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …