ਆਹ ਦੇਖੋ ਬੱਬੂ ਮਾਨ ਦੇ ਪਿੰਡ ਚ ਕੀ ਹੋ ਗਿਆ
ਇਸ ਸਮੇਂ ਪੰਜਾਬ ਚ ਵੱਖ ਵੱਖ ਥਾਵਾਂ ਤੇ ਕਿਸਾਨ ਬਿੱਲ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਧਰਨੇ ਲਗਾਏ ਜਾ ਰਹੇ ਹਨ। ਇਸ ਬਿੱਲ ਦਾ ਕਰਕੇ 25 ਸਤੰਬਰ ਨੂੰ ਪੰਜਾਬ ਬੰਦ ਵੀ ਕੀਤਾ ਗਿਆ ਸੀ। ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਨਾਲੋਂ ਇਸੇ ਬਿੱਲ ਦਾ ਕਰਕੇ ਆਪਣਾ ਗੱਠ ਜੋੜ ਖਤਮ ਕਰ ਦਿੱਤਾ ਹੈ।ਹੁਣ ਇਸੇ ਬਿੱਲ ਨੂੰ ਲੈ ਕੇ ਇੱਕ ਵੱਡੀ ਖਬਰ ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਦੇ ਪਿੰਡ ਖੰਟ ਤੋਂ ਆ ਰਹੀ ਹੈ ਜਿਸ ਦੀ ਚਰਚਾ ਸਾਰੇ ਪੰਜਾਬ ਚ ਹੋ ਰਹੀ ਹੈ।
ਪੰਜਾਬੀ ਗਾਇਕ ਤੇ ਅਦਾਕਾਰ ਬੱਬੂ ਮਾਨ ਦੇ ਪਿੰਡ ਖੰਟ ਵਿੱਚ ਗ੍ਰਾਮ ਪੰਚਾਇਤ ਵੱਲੋਂ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਮਤਾ ਪਾਸ ਕਰ ਦਿੱਤਾ ਗਿਆ ਹੈ। ਇਸ ਸਬੰਧੀ ਬਕਾਇਦਾ ਮਾਨ ਨੇ ਆਪਣੇ ਫੇਸਬੁੱਕ ਅਕਾਉਂਟ ਤੇ ਇਸਦੀ ਜਾਣਕਾਰੀ ਦਿੱਤੀ ਹੈ। ਪੋਸਟ ਸਾਂਝੇ ਕਰਦਿਆਂ ਮਾਨ ਨੇ ਲਿਖਿਆ ਹੈ ਕਿ ‘ਗ੍ਰਾਮ ਪੰਚਾਇਤ ਪਿੰਡ ਖੰਟ ਵੱਲੋਂ ਕਾਲੇ ਕਾਨੂੰਨ ਦੇ ਵਿਰੋਧ ਵਿਚ ਮਤਾ ਪਾਸ’…
ਬੱਬੂ ਮਾਨ ਆਏ ਕਿਸਾਨਾਂ ਦੇ ਹੱਕ ਵਿਚ
ਨਵੇਂ ਖੇਤੀ ਕਾਨੂੰਨਾਂ ਖਿਲਾਫ ਜੰਗ ਵਿਚ ਪੰਜਾਬੀ ਗਾਇਕ ਬੱਬੂ ਮਾਨ ਵੀ ਕਿਸਾਨਾਂ ਦੇ ਹੱਕ ਵਿਚ ਆ ਖੜ੍ਹੇ ਹਨ। ਬੱਬੂ ਮਾਨ ਨੇ ਫੇਸਬੁੱਕ ਰਾਹੀਂ ਕਿਸਾਨਾਂ ਨੂੰ ਏਕੇ ਦਾ ਸੱਦਾ ਦਿੱਤਾ ਸੀ। ਉਨ੍ਹਾਂ ਏਕੇ ਦਾ ਸੁਨੇਹਾ ਦਿੰਦੇ ਹੋਏ ਕਿਹਾ-”ਕਲਮਾਂ ਨੂੰ ਆਜੋ ਅ – ਸ- ਲਾ ਬਣਾ ਲਈਏ, ਕੱਠੇ ਹੋ ਕੇ ਪੁੰਜੀਪਤੀ ਆਜੋ ਅੱਗੇ ਲਾ ਲਈਏ, 25 ਤਰੀਕ ਨੂੰ ਜਾਮ ਜੜਾਂਗੇ,
ਜ਼ਿਕਰਯੋਗ ਹੈ ਕਿ ਪੰਜਾਬ ਦੇ ਬਹੁਤ ਪੰਜਾਬੀ ਗਾਇਕ ਤੇ ਫਿਲਮੀ ਹਸਤੀਆਂ ਨੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਹੈ। ਇਸਦੇ ਲਈ ਇੰਨਾ ਹਸਤੀਆਂ ਨੇ 25 ਸਤੰਬਰ ਪੰਜਾਬ ਬੰਦ ਵਿੱਚ ਵੱਖ ਸਥਾਨਾਂ ਤੇ ਕਿਸਾਨਾਂ ਦੇ ਧਰਨਿਆਂ ਵਿੱਚ ਵਧ ਚੜ੍ਹ ਕੇ ਸ਼ਮੂਲੀਅਤ ਵੀ ਕੀਤੀ ਸੀ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …