ਮਿਲ ਗਈ ਅਜਿਹੀ ਕੀਮਤੀ ਚੀਜ ਸਭ ਹੋ ਗਏ ਹੈਰਾਨ
ਪੁਰਾਣੇ ਇਤਿਹਾਸ ਨੂੰ ਵੇਖਦਿਆਂ ਹੋਇਆਂ ਕਈ ਵਾਰ ਕੁਝ ਚੀਜ਼ਾਂ ਸੁਪਨਾ ਹੀ ਜਾਪਦੀਆਂ ਨੇ, ਜਿਨ੍ਹਾਂ ਚੀਜ਼ਾਂ ਦੀ ਕਲਪਨਾ ਅਸੀਂ ਨਾ ਕੀਤੀ ਹੋਵੇ, ਅਗਰ ਉਸ ਦੇ ਕੁਝ ਅੰਸ਼ ਸਾਹਮਣੇ ਆ ਜਾਣ ਤਾਂ ਬੜੀ ਹੈਰਾਨੀ ਹੁੰਦੀ ਹੈ। ਬੱਚਿਆਂ ਵੱਲੋਂ ਡਾਇਨਾਸੋਰ ਦੀ ਜਾਣਕਾਰੀ ਲਈ ਜਾ ਤਾਂ ਫ਼ਿਲਮਾਂ ਵੇਖੀਆਂ ਜਾਂਦੀਆਂ ਹਨ, ਜਾਂ ਇੰਟਰਨੈਟ ਤੇ ਇਸ ਸਬੰਧੀ ਕਹਾਣੀਆਂ ਸੁਣੀਆਂ ਗਈਆਂ ਹਨ। ਪਰ ਜੇਕਰ ਬੱਚਿਆਂ ਦੇ ਹੱਥ ਵਿੱਚ ਖੇਡਣ ਵਾਸਤੇ ਡਾਇਨਾਸੋਰ ਦੇ ਅੰਡੇ ਹੋਣ ਤਾਂ, ਇਹ ਗੱਲ ਬਹੁਤ ਹੀ ਹੈਰਾਨ ਕਰਨ ਵਾਲੀ ਹੈ। ਬੱਚਿਆਂ ਨੂੰ ਖੇਡਦੇ-ਖੇਡਦੇ ਮਿਲ ਗਈ ਅਜਿਹੀ ਕੀਮਤੀ ਚੀਜ ਕੇ ਸਾਰੀ ਦੁਨੀਆਂ ਹੈਰਾਨ ਰਹਿ ਗਈ ਹੈ।
ਜਿਸ ਦੀ ਚਰਚਾ ਪੂਰੀ ਦੁਨੀਆਂ ਵਿੱਚ ਹੋ ਰਹੀ ਹੈ। ਇਹ ਘਟਨਾ ਮੱਧ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੀ ਹੈ, ਜਿੱਥੇ ਇਹ ਮਾਮਲਾ ਸਾਹਮਣੇ ਆਇਆ ਹੈ । ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਇਸ ਇਲਾਕੇ ਵਿੱਚ ਇਕ ਪ੍ਰੋਫ਼ੈਸਰ ਵੱਲੋਂ ਕਰੋੜਾਂ ਸਾਲ ਪੁਰਾਣੇ ਡਾਇਨਾਸੋਰ ਦੇ ਜੀਵ ਅੰਸ਼ ਮਿਲਣ ਦਾ ਦਾਅਵਾ ਕੀਤਾ ਗਿਆ ਹੈ। ਜੋ ਭਾਰਤ ਚ ਅਜੇ ਤੱਕ ਨਹੀਂ ਮਿਲੇ। ਜਿਸ ਦਾ ਦਾਅਵਾ ਭੂ-ਵਿਗਿਆਨੀ ਪ੍ਰੋਫੈਸਰ ਪੀ ਕੇ ਕਥਲ ਦੇ ਅਧਿਐਨ ਤੋਂ ਬਾਅਦ ਕੀਤਾ ਗਿਆ ਹੈ।
ਜਿਨ੍ਹਾਂ ਕਿਹਾ ਹੈ ਕਿ ਜੀਵ ਅੰਸ਼ ਕਰੀਬ6.5 ਕਰੋੜ ਸਾਲ ਪੁਰਾਣੇ ਹਨ। ਇਹ ਅਜਿਹੀ ਪਰਜਾਤੀ ਹੈ ।ਜੋ ਅਜੇ ਤੱਕ ਭਾਰਤ ਵਿੱਚ ਨਹੀਂ ਮਿਲੀ। ਦਸਿਆ ਗਿਆ ਹੈ ਕਿ 6.30 ਕਰੋੜ ਸਾਲ ਪਹਿਲਾਂ ਨਰਮਦਾ ਨਦੀ ਨੇੜੇ ਡਾਇਨਾਸੋਰ ਦੀ ਮੌਜੂਦਗੀ ਜ਼ਿਆਦਾ ਸੀ । ਜਿਸ ਦੀ ਵਜ੍ਹਾ ਨਾਲ ਡਾਇਨਾਸੋਰ ਦੂਰੋਂ-ਦੂਰੋਂ ਅੰਡੇ ਦੇਣ ਲਈ ਇਥੇ ਆਉਂਦੇ ਸਨ ।ਪ੍ਰਾਪਤ ਹੋਏ ਅੰਡੇ ਦਾ ਔਸਤਨ ਭਾਰ 2.6 ਕਿਲੋਗ੍ਰਾਮ ਹੈ। ਪ੍ਰੋਫੈਸਰ ਨੇ ਦੱਸਿਆ ਕਿ ਇਸ ਪੱਥਰ ਵਰਗੀ ਚੀਜ਼ ਨੂੰ ਬੱਚੇ ਗੇਂਦ ਸਮਝ ਕੇ ਖੇਡ ਰਹੇ ਸਨ।
ਉਹ ਨਹੀਂ ਜਾਣਦੇ ਸਨ ਕਿ ਉਹ ਡਾਇਨਾਸੋਰ ਦੀ ਇੱਕ ਜੈਵਿਕ ਪ੍ਰਜਾਤੀ ਹੈ। ਗੱਲ ਇਹ ਹੈ ਕਿ ਇਸ ਤੋਂ ਪਹਿਲਾਂ ਕਦੇ ਵੀ ਭਾਰਤ ਵਿੱਚ ਅਜਿਹੇ ਜੀਵ ਅੰਸ਼ ਨਹੀਂ ਮਿਲੇ । ਵਿਗਿਆਨੀ ਅਧਿਐਨ ਅਤੇ ਪ੍ਰੀਖਣ ਤੋਂ ਬਾਅਦ ਪਾਇਆ ਗਿਆ ਕਿ ਇਹ ਸ਼ਾਕਾਹਾਰੀ ਡਾਇਨਾਸੋਰ ਦਾ ਅੰਡਾ ਹੈ। ਜਿਸ ਦਾ ਦਾਅਵਾ ਭੂ-ਵਿਗਿਆਨੀ ਪ੍ਰੋਫੈਸਰ ਪੀ.ਕੇ. ਕਥਲ ਨੇ ਅਧਿਐਨ ਤੋਂ ਬਾਅਦ ਕੀਤਾ।
ਇਸ ਜੀਵ ਅੰਸ਼ ਦਾ ਪਤਾ ਸਭ ਤੋਂ ਪਹਿਲਾ ਸਰਕਾਰੀ ਸਕੂਲ ਦੇ ਇੱਕ ਅਧਿਆਪਕ ਨੂੰ ਮਹਾਰਾਜਪੁਰ ਮੋਹਨ ਟੋਲਾ ਦੇ ਪਹਾੜੀ ਖੇਤਰ ਵਿੱਚ ਮੋਰਨਿਗ ਵਾਕ ਦੌਰਾਨ ਚੱਲਿਆ। ਪ੍ਰੋਫੈਸਰ ਪੀ ਕੇ ਕਥਲ ਹਰੀ ਸਿੰਘ ਗੌਰ ਯੂਨੀਵਰਸਿਟੀ ਦੇ ਵਿਗਿਆਨੀ ਹਨ ਅਤੇ ਉਨ੍ਹਾਂ ਨੇ 30 ਅਕਤੂਬਰ ਨੂੰ ਰਿਸਰਚ ਦੇ ਆਧਾਰ ਤੇ ਪੁਸ਼ਟੀ ਕੀਤੀ ਕੀ ਇਹ ਗੇਂਦ ਵਰਗੀ ਚੀਜ਼ ਡਾਇਨਾਸੌਰ ਦਾ ਅੰਡਾ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …