Breaking News

ਬੱਚਾ ਖੇਡ ਰਿਹਾ ਸੀ ਗੇਮ, ਅਚਾਨਕ ਮੋਬਾਈਲ ਫਟਣ ਕਾਰਨ ਸ਼ਰਧਾਲੂਆਂ ਦੇ ਭਰੇ ਟਰੱਕ ਨੂੰ ਲੱਗੀ ਅੱਗ

ਆਈ ਤਾਜ਼ਾ ਵੱਡੀ ਖਬਰ 

ਸਮੇਂ ਦੀ ਤਬਦੀਲੀ ਦੇ ਅਨੁਸਾਰ ਜਿਥੇ ਅੱਜ ਮੋਬਾਈਲ ਫੋਨ ਹਰ ਇਕ ਇਨਸਾਨ ਦੀ ਜ਼ਰੂਰਤ ਬਣ ਚੁੱਕਾ ਹੈ। ਉੱਥੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਆਪਣੇ ਫ਼ੋਨ ਉਪਰ ਹੀ ਬਹੁਤ ਸਾਰੇ ਕੰਮਕਾਰ ਵੀ ਕੀਤੇ ਜਾਂਦੇ ਹਨ। ਪਰ ਜਿੱਥੇ ਕੁਝ ਚੀਜ਼ਾਂ ਦੇ ਫਾਇਦੇ ਦੇ ਨਾਲ-ਨਾਲ ਉਨ੍ਹਾਂ ਦੇ ਨੁਕਸਾਨ ਵੀ ਸਾਹਮਣੇ ਆ ਜਾਂਦੇ ਹਨ ਜਿਸ ਨਾਲ ਕਈ ਵਾਰ ਭਾਰੀ ਜਾਨੀ-ਮਾਲੀ ਨੁਕਸਾਨ ਵੀ ਹੋ ਜਾਂਦਾ ਹੈ। ਸਾਹਮਣੇ ਆਉਣ ਵਾਲੀਆਂ ਅਜਿਹੀਆਂ ਬਹੁਤ ਸਾਰੀਆਂ ਦੁਖਦਾਈ ਘਟਨਾਵਾਂ ਨੇ ਲੋਕਾਂ ਅੰਦਰ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ।

ਹੁਣ ਬੱਚਾ ਫੋਨ ਤੇ ਗੇਮ ਖੇਡ ਰਿਹਾ ਸੀ ਉਥੇ ਅਚਾਨਕ ਹੀ ਮੋਬਾਈਲ ਫਟਣ ਕਾਰਨ ਸ਼ਰਧਾਲੂਆਂ ਦੇ ਭਰੇ ਟਰੱਕ ਨੂੰ ਅੱਗ ਲੱਗ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਰਾਜਸਥਾਨ ਦੇ ਜ਼ਿਲ੍ਹੇ ਚੁਰੂ ਤੋਂ ਸਾਹਮਣੇ ਆਇਆ ਹੈ। ਜਿਥੇ ਸ਼ਰਧਾਲੂਆਂ ਨਾਲ ਭਰੇ ਹੋਏ ਇਕ ਟਰੱਕ ਨੂੰ ਇਸ ਲਈ ਅੱਗ ਲੱਗ ਗਈ ਕਿਉਂਕਿ ਟਰੱਕ ਵਿਚ ਸਵਾਰ ਸ਼ਰਧਾਲੂਆਂ ਦੇ ਵਿੱਚ ਇਕ 14 ਸਾਲਾਂ ਬੱਚਾ ਅਨਿਕੇਤ ਵੀ ਮੌਜੂਦ ਸੀ ਜੋ ਫ਼ੋਨ ਦੇ ਉੱਪਰ ਗੇਮ ਖੇਡ ਰਿਹਾ ਸੀ। ਉਸ ਸਮੇਂ ਹੀ ਫੋਨ ਵਿੱਚ ਅਚਾਨਕ ਧਮਾਕਾ ਹੋਇਆ ਅਤੇ ਜਿਸ ਕਾਰਨ ਟਰੱਕ ਵਿੱਚ ਅੱਗ ਲੱਗ ਗਈ।

ਇਸ ਹਾਦਸੇ ਵਿੱਚ ਅੱਧੀ ਦਰਜਨ ਸ਼ਰਧਾਲੂ ਬੁਰੀ ਤਰ੍ਹਾਂ ਝੁਲਸੇ ਗਏ ਹਨ ਜਿਨ੍ਹਾਂ ਦੀ ਗੰਭੀਰ ਸਥਿਤੀ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਦੱਸਿਆ ਗਿਆ ਹੈ ਕਿ ਇਸ ਹਾਦਸੇ ਦੇ ਕਾਰਨ ਕਈ ਲੋਕ ਗੰਭੀਰ ਰੂਪ ਨਾਲ ਝੁਲਸ ਗਏ ਹਨ। ਇਹ ਸਾਰੇ ਸ਼ਰਧਾਲੂ ਜਿੱਥੇ ਦਿੱਲੀ ਦੇ ਦੱਖਣੀ ਇਲਾਕੇ ਦੇ ਦੱਸੇ ਗਏ ਹਨ। ਜੋ ਰਾਜਸਥਾਨ ਦੇ ਵਿੱਚ ਗੁੱਗਾ ਮਾੜੀ ਤੋਂ ਨਤਮਸਤਕ ਹੋ ਕੇ ਸ਼ਨੀਵਾਰ ਰਾਤ ਨੂੰ ਦਿੱਲੀ ਲਈ ਰਵਾਨਾ ਹੋਏ ਸਨ। ਉਥੇ ਹੀ ਮਿੰਨੀ ਟਰੱਕ ਵਿੱਚ ਇਹ ਘਟਨਾ ਵਾਪਰ ਗਈ।

ਜਿੱਥੇ ਮਿੰਨੀ ਟਰੱਕ ਦੇ ਵਿੱਚ ਗੱਦੇ ਰੱਖੇ ਹੋਏ ਸਨ ਉੱਥੇ ਹੀ ਇਨ੍ਹਾਂ ਨੂੰ ਅਚਾਨਕ ਅੱਗ ਲੱਗਣ ਦੇ ਚਲਦਿਆਂ ਹੋਇਆਂ ਬਾਕੀ ਲੋਕ ਵੀ ਅੱਗ ਦੀ ਚਪੇਟ ਵਿਚ ਆ ਗਏ। ਜਿੱਥੇ ਕੁਝ ਲੋਕਾਂ ਦਾ ਜ਼ਿਲ੍ਹੇ ਦੇ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ ਉਥੇ ਹੀ ਕੁਝ ਲੋਕਾਂ ਨੂੰ ਮੁੱਢਲੀ ਜਾਂਚ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …