ਆਈ ਤਾਜਾ ਵੱਡੀ ਖਬਰ
ਇਸ ਸਾਲ ਦੁੱਖਾਂ ਭਰਿਆ ਅਜਿਹਾ ਸਾਲ ਹੈ ,ਜੋ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਇਸ ਸਾਲ ਦੇ ਵਿਚ ਬਹੁਤ ਸਾਰੀਆਂ ਫ਼ਿਲਮੀ, ਧਾਰਮਿਕ, ਰਾਜਨੀਤਿਕ ਤੇ ਖੇਲ ਜਗਤ ਦੀਆਂ ਬਹੁਤ ਸਾਰੀਆਂ ਮਹਾਨ ਹਸਤੀਆਂ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਈ। ਇਕ ਤੋਂ ਬਾਅਦ ਇਕ ਮਹਾਨ ਸ਼ਖਸੀਅਤਾਂ ਸਾਡੇ ਤੋਂ ਦੂਰ ਹੋ ਗਈਆਂ। ਆਏ ਦਿਨ ਹੀ ਇਸ ਤਰਾਂ ਦੀਆਂ ਖ਼ਬਰਾਂ ਮਿਲ ਰਹੀਆਂ ਹਨ ਉਸ ਨੂੰ ਸੁਣ ਕੇ ਬਹੁਤ ਦੁੱਖ ਹੋ ਰਿਹਾ ਹੈ।
ਕਿਉਂਕਿ ਇਸ ਸਾਲ ਦੇ ਵਿੱਚ ਇੱਕ ਤੋਂ ਬਾਅਦ ਇੱਕ ਇਹ ਮਹਾਨ ਸਖਸੀਅਤਾਂ ਸਾਡੇ ਵਿਚਕਾਰ ਨਹੀਂ ਰਹਿਣਗੀਆਂ। ਇਸ ਬਾਰੇ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ। ਇਸ ਸਾਲ ਵਿਚ ਕੁਝ ਲੋਕ ਕਰੋਨਾ ਮਹਾਂਮਾਰੀ ਦੀ ਭੇਟ ਚੜ੍ਹੇ, ਕੁਝ ਸੜਕ ਹਾਦਸਿਆਂ ਤੇ ਬਿਮਾਰੀਆਂ ਕਾਰਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਇਸ ਸੰਸਾਰ ਤੋਂ ਜਾਣ ਵਾਲੀਆਂ ਇਨ੍ਹਾਂ ਸ਼ਖਸੀਅਤਾਂ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ। ਆਏ ਦਿਨ ਹੀ ਕੋਈ ਨਾ ਕੋਈ ਅਜਿਹੀ ਦੁਖਦਾਈ ਖ਼ਬਰ ਸਾਹਮਣੇ ਆ ਜਾਂਦੀ ਹੈ ਜਿਸ ਨੂੰ ਸੁਣ ਕੇ ਬਹੁਤ ਦੁੱਖ ਪਹੁੰਚਦਾ ਹੈ।
ਹੁਣ ਫਿਲਮ ਜਗਤ ਵਿਚ ਇਕ ਵਾਰ ਫਿਰ ਤੋਂ ਸੋਗ ਦੀ ਖਬਰ ਸਾਹਮਣੇ ਆਈ ਹੈ । ਚੋਟੀ ਦੇ ਮਸ਼ਹੂਰ ਅਦਾਕਾਰ ਦੀ ਅਚਾਨਕ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਸ਼ਹੂਰ ਅਦਾਕਾਰ ਵਿਸ਼ਵਮੋਹਨ ਬਡੋਲਾ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਵਿਸ਼ਵਮੋਹਨ ਥੀਏਟਰ ਵਿਚ ਬਹੁਤ ਸਰਗਰਮ ਸਨ। ਉਹਨਾਂ ਨੇ ਆਲ ਇੰਡੀਆ ਰੇਡੀਓ ਲਈ 400 ਨਾਟਕਾਂ ਵਿਚ ਕੰਮ ਕੀਤਾ। ਇਸ ਤੋਂ ਇਲਾਵਾ ਉਹ ਬਤੌਰ ਅਭਿਨੇਤਾ ਕਈ ਟੀ.ਵੀ. ਸ਼ੋਅ ਵਿਚ ਵੀ ਨਜ਼ਰ ਆਏ, ਜਿਨ੍ਹਾਂ ਵਿੱਚ ਮੁੰਨਾ ਭਾਈ ਐਮਬੀਬੀਐਸ, ਯੋਧਾ ਅਕਬਰ ਆਦਿ।
ਉਨ੍ਹਾਂ ਦੇ ਦਿਹਾਂਤ ਬਾਰੇ ਖ਼ਬਰ ਉਨ੍ਹਾਂ ਦੇ ਬੇਟੇ ਵਰੁਣ ਬਡੋਲਾ ਦੀ ਪਤਨੀ ਰਾਜੇਸ਼ਵਰੀ ਸਚਦੇਵਾ ਵਲੋ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਜੀ ਨੇ ਸੋਮਵਾਰ ਨੂੰ ਆਖਰੀ ਸਾਹ ਲਿਆ। ਆਪਣੇ ਪਿਤਾ ਬਾਰੇ ਇੰਸਟਾਗ੍ਰਾਮ ਤੇ ਵਰੁਣ ਵੱਲੋਂ ਪੁਰਾਣੀ ਤਸਵੀਰ ਸਾਂਝੀ ਕੀਤੀ ਗਈ। ਉਨ੍ਹਾਂ ਪੋਸਟ ਵਿੱਚ ਲਿਖਿਆ ਸੀ ਕਿ ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਉਨ੍ਹਾਂ ਦੇ ਬੱਚੇ ਉਨ੍ਹਾਂ ਦੀ ਨਹੀਂ ਸੁਣਦੇ ਹਨ। ਪਰ ਉਹ ਭੁੱਲ ਜਾਂਦੇ ਹਨ ਕਿ ਬੱਚੇ ਹਮੇਸ਼ਾਂ ਉਨਾਂ ਨੂੰ ਵੇਖਦੇ ਰਹੇ ਹਨ। ਉਨ੍ਹਾਂ ਕਿਹਾ ਕਿ ਮੈਨੂੰ ਆਪਣੇ ਪਿਤਾ ਜੀ ਨੇ ਕਦੇ ਕੁਝ ਸਿਖਾਉਣ ਲਈ ਨਹੀਂ ਬਿਠਾਇਆ।
ਉਹ ਇੱਕ ਮਿਸਾਲ ਸਨ ਜਿਨ੍ਹਾਂ ਦੇ ਪਿੱਛੇ ਚੱਲਣ ਤੋਂ ਇਲਾਵਾ ਮੇਰੇ ਕੋਲ ਕੋਈ ਚਾਰਾ ਨਹੀਂ ਸੀ। ਵਰੁਣ ਨੇ ਖੁਦ ਸੋਸ਼ਲ ਮੀਡੀਆ ਤੇ ਪੋਸਟ ਵਿੱਚ ਅੰਤਿਮ ਸ਼ਰਧਾਂਜਲੀ ਭੇਟ ਕੀਤੀ ਹੈ। ਵਰੁਣ ਨੇ ਦੱਸਿਆ ਕਿ ਮੈ ਕਈ ਵਾਰ ਵਿਰੋਧ ਕੀਤਾ ਕਿ ਲੋਕ ਮੈਨੂੰ ਤੁਹਾਡਾ ਬੇਟਾ ਕਰਕੇ ਜਾਣਦੇ ਹਨ। ਇਸ ਤੇ ਪਿਤਾ ਜੀ ਨੇ ਕਿਹਾ ਕਿ ਜਾਓ ਤੇ ਆਪਣੀ ਪਹਿਚਾਣ ਆਪ ਬਣਾਓ। ਮੈਨੂੰ ਉਨ੍ਹਾਂ ਨੇ ਇਨਸਾਨ ਬਣਾ ਦਿੱਤਾ। ਉਹਨਾਂ ਦੀ ਵਿਰਾਸਤ ਹਮੇਸ਼ਾ ਯਾਦਾਂ ਵਿਚ ਰਹੇਗੀ। ਉਹ ਇੱਕ ਮਹਾਨ ਕਥਾ ਸੀ, ਪਰ ਮੇਰੇ ਲਈ ਸਿਰਫ ਮੇਰੇ ਪਿਤਾ ਜੀ ਸਨ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …