ਜੇਕਰ ਹਰ ਖੇਤਰ ਵਿੱਚ ਨਵੀਆਂ ਤਕਨੀਕਾਂ ਵਰਤ ਕੇ ਵੱਧ ਮੁਨਾਫਾ ਕਮਾਇਆ ਜਾ ਸਕਦਾ ਹੈ ਤਾਂ ਇਸੇ ਤਰ੍ਹਾਂ ਹੀ ਡੇਅਰੀ ਦੇ ਕਿੱਤੇ ਵਿੱਚ ਵੀ ਨਵੇਂ ਤਰੀਕੇ ਅਪਨਾਉਣੇ ਜ਼ਰੂਰੀ ਹਨ।
ਅੱਜ-ਕੱਲ ਡੇਅਰੀ ਫਾਰਮ ਅਤੇ ਘਰਾਂ ਵਿੱਚ ਪਸ਼ੂਆਂ ਲਈ ਮੈਟ(ਗੱਦੇ) ਬਹੁਤ ਵਰਤੇ ਜਾਂਦੇ ਹਨ। ਪਸ਼ੂਆਂ ਲਈ ਮੈਟ ਵਿਛਾਉਣ ਸੰਬੰਧੀ ਜਾਣਕਾਰੀ ਅੱਜ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ।
ਕਿਹੋ ਜਿਹੇ ਹੋਣੇ ਚਾਹੀਦੇ ਹਨ ਮੈਟ?
ਪਸ਼ੂਆਂ ਲਈ ਅਲੱਗ ਅਲੱਗ ਤਰ੍ਹਾਂ ਦੇ ਮੈਟ ਆਉਂਦੇ ਹਨ। ਇਹ ਰਬੜ ਅਤੇ ਫੋਮ ਦੇ ਹੁੰਦੇ ਹਨ। ਇੱਕ ਸਾਈਜ਼ 8*10 ਦਾ ਹੁੰਦਾ ਹੈ ਜੋ ਕਿ ਲਗਭਗ ਇੱਕ ਸਾਲ ਤੱਕ ਖਰਾਬ ਨਹੀਂ ਹੁੰਦਾ। ਇਸ ਨੂੰ ਅਸਾਨੀ ਨਾਲ ਚੱਕ ਕੇ ਧੋਇਆ ਵੀ ਜਾ ਸਕਦਾ ਹੈ। ਇਸ ਦਾ ਰੇਟ ਲਗਭਗ 1400 ਰੁਪਏ ਤੱਕ ਹੁੰਦਾ ਹੈ। ਇਸ ਤੋਂ ਵਧੀਆ 2200 ਰੁਪਏ ਤੱਕ ਹੁੰਦਾ ਹੈ ਜੋ ਕਿ ਕਈ ਸਾਲਾਂ ਤੱਕ ਖਰਾਬ ਨਹੀਂ ਹੁੰਦਾ, ਪਰ ਇਹ ਭਾਰਾ ਅਤੇ ਸਖਤ ਹੋਣ ਕਾਰਨ ਚੁੱਕਣਾ ਮੁਸ਼ਕਿਲ ਹੈ।
ਇਸ ਦਾ ਸਾਇਜ਼ 7*4 ਹੁੰਦਾ ਹੈ। ਇਹ ਇੱਕ ਪਸ਼ੂ ਲਈ ਇੱਕ ਚਾਹੀਦਾ ਹੈ। ਧੋਂਦੇ ਰਹਿਣ ਕਾਰਨ ਫੋਮ ਦੇ ਗੱਦੇ ਲਗਭਗ ਇੱਕ ਸਾਲ ਬਾਅਦ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਹਨ ਪਰ ਰਬੜ ਦੇ ਗੱਦੇ ਜਿਆਦਾ ਸਮੇਂ ਤੱਕ ਚੱਲ ਜਾਂਦੇ ਹਨ। ਜੇਕਰ ਇਹ ਮੈਟ ਪੱਕੇ ਥਾਂ ‘ਤੇ ਵਿਛਾਏ ਜਾਣ ਤਾਂ ਵਧੀਆ ਰਹਿੰਦੇ ਹਨ।
ਗੱਦਿਆਂ ਦੇ ਫਾਇਦੇ
ਸਫਾਈ ਰਹਿਣ ਕਾਰਨ ਚਿੱਚੜ ਘੱਟ ਲੱਗਦੇ ਹਨ।……ਥਣਾਂ ਦੀਆਂ ਬਿਮਾਰੀਆਂ ਤੋਂ ਬਚਾਅ।…….ਸੁੱਕ ਜਾਂ ਰੇਤਾ ਵਿਛਾਉਣ ਦਾ ਕੰਮ ਖਤਮ…..ਬੈਕਟੀਰੀਆ ਫੈਲਣ ਤੋਂ ਬਚਾਅ…….ਪਸ਼ੂ ਅਰਾਮ ਮਹਿਸੂਸ ਕਰਦੇ ਹਨ।…….ਪਸ਼ੂਆਂ ਦੇ ਖ਼ੁਰ ਸਹੀ ਰਹਿੰਦੇ ਹਨ।……ਸਫਾਈ ਰੱਖਣੀ ਸੌਖੀ ਹੋ ਜਾਂਦੀ ਹੈ।ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਖੇਤੀਬਾੜੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
Check Also
ਪੰਜਾਬ ਚ 5 ਅਪ੍ਰੈਲ ਨੂੰ ਏਨੇ ਘੰਟਿਆਂ ਲਈ ਇਹਨਾਂ ਵਲੋਂ ਹੋ ਗਿਆ ਇਹ ਐਲਾਨ
ਆਈ ਤਾਜਾ ਵੱਡੀ ਖਬਰ ਕਿਸਾਨੀ ਸੰਘਰਸ਼ ਨੂੰ ਲੈ ਕੇ ਪਹਿਲਾਂ ਹੀ ਦੇਸ਼ ਦੀ ਸਿਆਸਤ ਗਰਮਾਈ …