ਆਈ ਤਾਜ਼ਾ ਵੱਡੀ ਖਬਰ
ਸਮਾਜ ਵਿੱਚ ਜਿਥੇ ਵਿਆਹ ਵਰਗੇ ਪਵਿੱਤਰ ਰਿਸ਼ਤੇ ਨੂੰ ਸਭ ਤੋਂ ਉਪਰ ਸਮਝਿਆ ਜਾਂਦਾ ਸੀ। ਉੱਥੇ ਹੀ ਇਸ ਰਿਸ਼ਤੇ ਨੇ ਅੱਜ ਬਹੁਤ ਸਾਰੇ ਪਰਿਵਾਰਾਂ ਨੂੰ ਸ਼ਰਮਸਾਰ ਕਰ ਦਿੱਤਾ ਹੈ। ਜਿੱਥੇ ਵਿਆਹ ਵਰਗੇ ਪਵਿੱਤਰ ਬੰਧਨ 2 ਇਨਸਾਨਾਂ ਵਿੱਚ ਨਹੀਂ ਬਲਕਿ ਦੋ ਪਰਿਵਾਰਾਂ ਵਿੱਚ ਜੋੜਿਆ ਜਾਂਦਾ ਸੀ। ਉਥੇ ਹੀ ਲੋਕਾਂ ਵੱਲੋਂ ਅੱਜ ਇਸ ਰਿਸ਼ਤੇ ਨੂੰ ਆਪਣੇ ਫਾਇਦੇ ਲਈ ਇਸਤੇਮਾਲ ਕੀਤਾ ਜਾਂਦਾ ਹੈ। ਜਿੱਥੇ ਅੱਜ ਦੀ ਨੌਜਵਾਨ ਪੀੜ੍ਹੀ ਵੱਲੋਂ ਵਿਆਹ ਕਰਵਾ ਕੇ ਵਿਦੇਸ਼ ਜਾਣ ਦੇ ਸੁਪਨੇ ਵੇਖੇ ਜਾਂਦੇ ਹਨ। ਉੱਥੇ ਹੀ ਬਹੁਤ ਸਾਰੇ ਮਾਪਿਆਂ ਵੱਲੋਂ ਵੀ ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਵਿਆਹ ਕਰ ਕੇ ਕੁੜੀਆਂ ਨੂੰ ਵਿਦੇਸ਼ ਭੇਜ ਦਿੱਤਾ ਜਾਵੇ। ਜਿਸ ਨਾਲ ਉਨ੍ਹਾਂ ਦੀ ਪੜ੍ਹਾਈ ਉਪਰ ਸਹੁਰਾ ਪਰਿਵਾਰ ਵੱਲੋਂ ਖਰਚਾ ਕੀਤਾ ਜਾਵੇ।
ਅਜਿਹੇ ਮਾਮਲਿਆਂ ਵਿਚ ਧੋਖਾਧੜੀ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ। ਜਿੱਥੇ ਬਹੁਤ ਸਾਰੇ ਪਰਿਵਾਰ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਰਹੇ ਹਨ। ਹੁਣ ਬੇਅੰਤ ਕੋਰ ਅਤੇ ਲਵਪ੍ਰੀਤ ਦੇ ਮਾਮਲੇ ਤੋਂ ਬਾਅਦ ਕੈਨੇਡਾ ਤੋਂ ਇਕ ਹੋਰ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਹੁਣ ਲੁਧਿਆਣਾ ਜ਼ਿਲ੍ਹਾ ਦੇ ਅਧੀਨ ਆਉਣ ਵਾਲੇ ਥਾਣਾ ਸਿਧਵਾ ਬੇਟ ਤੋਂ ਸਾਹਮਣੇ ਆਇਆ ਹੈ। ਜਿੱਥੇ ਸ਼ਿਕਾਇਤਕਰਤਾ ਅਮਨਦੀਪ ਸਿੰਘ ਵਾਸੀ ਪਿੰਡ ਖੁਦਾਈ ਚੱਕ, ਤਹਿਸੀਲ ਜਗਰਾਉ ਵੱਲੋ ਸ਼ਿਕਾਇਤ ਦਰਜ ਕਰਵਾਈ ਗਈ ਹੈ। ਜਿਨ੍ਹਾਂ ਦੱਸਿਆ ਕਿ ਉਹਨਾਂ ਨਾਲ ਵਿਦੇਸ਼ ਭੇਜੀ ਹੋਈ ਲਾੜੀ ਵੱਲੋਂ ਧੋਖਾਧੜੀ ਕੀਤੀ ਗਈ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੀੜਤ ਅਮਨਦੀਪ ਸਿੰਘ ਨੇ ਦੱਸਿਆ ਕਿ ਉਸ ਦਾ ਵਿਆਹ 2016 ਵਿਚ ਧੂਰਕੋਟ ਦੀ ਜੋਬਨਪ੍ਰੀਤ ਨਾਲ ਹੋਇਆ ਸੀ। ਜਿਸ ਨੇ ਵਿਆਹ ਪਿੱਛੋਂ ਕੈਨੇਡਾ ਜਾਣ ਦੀ ਗੱਲ ਆਖੀ, ਪਰਿਵਾਰ ਦੀ ਸਹਿਮਤੀ ਦੇ ਨਾਲ ਉਸ ਨੂੰ ਵਿਦੇਸ਼ ਭੇਜ ਦਿੱਤਾ ਗਿਆ ਤਾਂ ਜੋ ਉਥੇ ਜਾ ਕੇ ਫਿਰ ਉਹ ਆਪਣੇ ਪਤੀ ਨੂੰ ਵੀ ਬੁਲਾ ਸਕੇ। ਸਹੁਰੇ ਪਰਿਵਾਰ ਵੱਲੋਂ ਉਸ ਨੂੰ ਵਿਦੇਸ਼ ਭੇਜਣ ਉੱਪਰ 24 ਲੱਖ,17 ਹਜ਼ਾਰ 499 ਰੁਪਏ ਦਾ ਕੁੱਲ ਖ਼ਰਚ ਕੀਤਾ ਗਿਆ। ਜਿਸ ਵਿਚ ਉਸ ਨੇ ਕੈਨੇਡਾ ਜਾਣ ਦਾ ਖਰਚਾ, ਉਸ ਦੀ ਕਾਲਜ ਦਾ ਖਰਚਾ ,ਅਤੇ ਉਸ ਦੀ ਖਰੀਦਦਾਰੀ ਦਾ ਖਰਚਾ ਵੀ ਸ਼ਾਮਲ ਸੀ।
ਉਸ ਉਤੇ ਖਰਚੇ ਦੇ ਪੈਸੇ ਲਈ ਪਰਿਵਾਰ ਨੂੰ ਦੋ ਲੱਖ ਰੁਪਏ ਦਾ ਵਿਆਜ ਵੀ ਦੇਣਾ ਪਿਆ। ਜਦੋਂ ਹੁਣ ਅਮਨਦੀਪ ਵੱਲੋਂ ਉਸ ਨੂੰ ਬੁਲਾਉਣ ਦੀ ਗੱਲ ਕੀਤੀ ਗਈ ਹੈ। ਜੋਬਨਪ੍ਰੀਤ ਵੱਲੋਂ ਆਪਣਾ ਕਾਲਜ ਵੀ ਬਦਲਿਆ ਗਿਆ ਅਤੇ ਆਪਣਾ ਫੋਨ ਨੰਬਰ ਵੀ ਬਦਲਿਆ ਗਿਆ ਹੈ। ਉਸ ਵੱਲੋਂ ਆਪਣੇ ਪਤੀ ਨੂੰ ਕੈਨੇਡਾ ਬੁਲਾਉਣ ਤੋਂ ਵੀ ਇਨਕਾਰ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਜੋਬਨਪ੍ਰੀਤ ਅਤੇ ਉਸ ਦੇ ਪਰਿਵਾਰ ਦੇ ਖਿਲਾਫ ਲੜਕੇ ਪਰਿਵਾਰ ਵੱਲੋਂ ਮਾਮਲਾ ਦਰਜ ਕਰਵਾਇਆ ਗਿਆ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …