ਇਹ ਪੌਦਾ ਜੇਕਰ ਲੱਗਾ ਹੈ ਤਾਂ ਅੱਜ ਹੀ ਪੁੱਟੋ
ਸਮੇਂ ਦੇ ਨਾਲ ਲੋਕ ਘਰਾਂ ਦੀ ਸਜਾਵਟ, ਵਾਤਾਵਰਨ ਤੇ ਆਲੇ-ਦੁਆਲੇ ਦੀ ਸਫ਼ਾਈ ਵੱਲ ਕਾਫ਼ੀ ਸੁਚੇਤ ਹੋ ਰਹੇ ਹਨ, ਪਰ ਇਹ ਯਤਨ ਉਸ ਪੱਧਰ ਤਕ ਨਹੀਂ ਪੁੱਜੇ ਜਿਸ ਦੀ ਜ਼ਰੂਰਤ ਹੈ। ਅਸੀਂ ਘਰਾਂ ਨੂੰ ਸਜਾਉਣ ਸਮੇਂ ਕੁਝ ਅਜਿਹੀਆਂ ਗ਼ਲਤੀਆਂ ਕਰਦੇ ਹਾਂ ਜਿਸ ਦਾ ਖ਼ਮਿਆਜ਼ਾ ਸਾਨੂੰ ਬਾਅਦ ਵਿੱਚ ਭੁਗਤਣਾ ਪੈਂਦਾ ਹੈ।
ਆਮ ਤੌਰ ’ਤੇ ਘਰਾਂ ਦੀ ਬੈਠਕ, ਵਰਾਂਡਾ, ਬਾਲਕਨੀ, ਬਾਥਰੂਮ ਤੇ ਰਸੋਈ ਦੀ ਸੈਲਫ ਸਣੇ ਹੋਟਲਾਂ ਦੇ ਟੇਬਲਾਂ ਦੀ ਸ਼ਾਨ ਵਧਾਉਣ ਲਈ ਮਨੀ ਪਲਾਂਟ ਦਾ ਪੌਦਾ ਆਮ ਹੀ ਵਰਤਿਆ ਜਾਂਦਾ ਹੈ। ਇਹ ਆਸਾਨੀ ਨਾਲ ਕਿਤੇ ਵੀ ਕਿਸੇ ਕੰਟੇਨਰ, ਕੰਚ ਦੀ ਬੋਤਲ ਜਾਂ ਪਲਾਸਟਿਕ ਦੇ ਬਰਤਨ ਵਿੱਚ ਥੋੜ੍ਹੇ ਜਿਹੇ ਪਾਣੀ ਵਿੱਚ ਬਿਨਾਂ ਬਹੁਤੀ ਦੇਖ-ਰੇਖ ਦੇ ਆਸਾਨੀ ਨਾਲ ਉੱਗ ਪੈਂਦਾ ਹੈ। ਇਹ ਪੌਦਾ ਘਰ ਵਿੱਚ ਪੈਸੇ ਤਾਂ ਨਹੀਂ ਲਿਆਉਂਦਾ ਪਰ ਇਸ ਪੌਦੇ ਦੀ ਬੋਤਲ ਜਾਂ ਕੰਟੇਨਰਾਂ ਵਿਚਲਾ ਥੋੜ੍ਹਾ ਜਿਹਾ ਪਾਣੀ ਡੇਂਗੂ ਬੁਖਾਰ ਜ਼ਰੂਰ ਲਿਆਉਂਦਾ ਹੈ।
ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਪੌਦੇ ਦੇ ਜਾਰ ਜਾਂ ਕੰਟੇਨਰ ਵਿੱਚ ਥੋੜ੍ਹਾ ਜਿਹਾ ਪਾਣੀ ਡੇਂਗੂ ਦੇ ਏਡੀਜ਼ ਮਾਦਾ ਮੱਛਰ ਲਈ ਅੰਡੇ ਦੇਣ ਦੀ ਮਨਪਸੰਦ ਥਾਂ ਹੈ। 50 ਫ਼ੀਸਦੀ ਡੇਂਗੂ ਦਾ ਲਾਰਵਾ ਇਸ ਸਾਫ਼ ਖੜ੍ਹੇ ਪਾਣੀ ਵਿੱਚ ਪਾਇਆ ਜਾਂਦਾ ਹੈ। ਏਡੀਜ਼ ਮਾਦਾ ਮੱਛਰ ਪੌਦੇ ਦੇ ਬਰਤਨ ਦੀਆਂ ਦੀਵਾਰਾਂ ’ਤੇ ਅੰਡੇ ਦਿੰਦੀ ਹੈ। ਇਹ ਲਾਰਵਾ ਛੇਤੀ ਹੀ ਪਿਓਪਾ ਬਣ ਜਾਂਦਾ ਹੈ ਤੇ 2 ਦਿਨਾਂ ਵਿੱਚ ਹੀ ਪੂਰਾ ਮੱਛਰ ਬਣ ਕੇ ਸ਼ਿਕਾਰ ਦੀ ਤਲਾਸ਼ ਵਿੱਚ ਉੱਡ ਜਾਂਦਾ ਹੈ। ਮਨੁੱਖ ਦਾ ਖ਼ੂਨ ਹੀ ਇਸ ਦੀ ਮਨਪਸੰਦ ਖ਼ੁਰਾਕ ਹੈ। ਇਹ ਹੁਸ਼ਿਆਰੀ ਨਾਲ ਉਡ ਕੇ ਸਰੀਰ ਦੇ ਨੰਗੇ ਹਿੱਸਿਆਂ ਜਿਵੇਂ ਲੱਤਾਂ, ਪੈਰਾਂ, ਗਿੱਟਿਆਂ, ਹੱਥਾਂ ਅਤੇ ਨੱਕ ਆਦਿ ’ਤੇ ਕੱਟਦਾ ਹੈ।
ਮੀਂਹਾਂ ਦੇ ਖ਼ਤਮ ਹੁੰਦਿਆਂ ਤੇ ਠੰਢ ਦੇ ਸ਼ੁਰੂ ਹੋਣ ਦੇ ਨਾਲ ਹੀ ਇਨ੍ਹਾਂ ਮੱਛਰਾਂ ਦਾ ਕਹਿਰ ਵੀ ਵਧ ਜਾਂਦਾ ਹੈ। ਇਸ ਦਾ ਕੋਈ ਪੁਖਤਾ ਇਲਾਜ ਨਾ ਹੋਣ ਕਰਕੇ ਖ਼ਤਰਾ ਵਧਦਾ ਹੀ ਜਾਂਦਾ ਹੈ। ਇਸ ਮੱਛਰ ਨੂੰ ਘਰਾਂ ਦੇ ਹਨੇਰੇ ਤੇ ਨਮੀ ਵਾਲੇ ਥਾਂ ਜਿਵੇਂ ਬਾਥਰੂਮ, ਡ੍ਰੈਸਿੰਗ ਰੂਮ, ਬੰਦ ਕਮਰਿਆਂ ਵਿੱਚ ਰਹਿਣਾ ਪਸੰਦ ਕਰਦਾ ਹੈ ਤੇ ਦਿਨ ਚੜ੍ਹਨ ਸਮੇਂ ਅਤੇ ਸੂਰਜ ਡੁੱਬਣ ਤੋਂ ਪਹਿਲਾਂ ਬਹੁਤ ਜ਼ਿਆਦਾ ਚੁਸਤ ਹੋ ਜਾਂਦਾ ਹੈ। ਏਡੀਜ ਮੱਛਰ ਦੇ ਜਨਮ ਚੱਕਰ ਲਈ ਇੱਕ ਚਮਚ ਪਾਣੀ ਵੀ ਕਾਫ਼ੀ ਹੈ। ਇੱਕ ਵਾਰ ਅੰਡੇ ਦੇਣ ਤੋਂ ਬਾਅਦ ਇਸ ਨੂੰ ਹੋਰ ਕਿਸੇ ਚੀਜ਼ ਦੀ ਲੋੜ ਨਹੀਂ।
ਡੇਂਗੂ ਦੇ ਮੱਛਰ ਨੂੰ ਕੰਟੇਨਰ ਬਰੀਡਰ ਵੀ ਕਿਹਾ ਗਿਆ ਹੈ। ਦਿੱਲੀ, ਕੇਰਲਾ ਅਤੇ ਕਈ ਹੋਰ ਪ੍ਰਭਾਵਿਤ ਸੂਬਿਆਂ ਦੇ ਸਿਹਤ ਮਹਿਕਮਿਆਂ ਦੇ ਐਂਟੀ ਲਾਰਵਾ ਟੈਸਟ ਦੀ ਟੀਮ ਵੱਲੋਂ ਕਰਵਾਏ ਗਏ ਟੈਸਟ ਸਰਵੇ ਵਿੱਚ ਵਧੇਰੇ ਕਰਕੇ ਘਰਾਂ ਵਿੱਚ ਰੱਖੇ ਸਜਾਵਟੀ ਇੰਡੋਰ ਪਲਾਂਟ ਵਿੱਚ ਏਡੀਜ ਮੱਛਰ ਦੇ ਲਾਰਵੇ ਦੀ ਮੌਜੂਦਗੀ ਪਾਈ ਗਈ।
ਅਸਲ ਵਿੱਚ ਪੜ੍ਹੇ-ਲਿਖੇ ਬਾਗ਼ਬਾਨੀ ਦੇ ਸ਼ੌਕਿਨ ਸ਼ਾਇਦ ਇਸ ਗੱਲ ਨੂੰ ਮੰਨਣ ਲਈ ਤਿਆਰ ਹੀ ਨਹੀਂ ਕਿ ਇਨ੍ਹਾਂ ਕੰਟੇਨਰਾਂ, ਬੋਤਲ ਦੇ ਢੱਕਣ, ਪਲਾਸਟਿਕ ਦੇ ਜਾਰ, ਡਰੱਮ, ਬਾਲਕਨੀਆਂ ਵਿੱਚ ਟੰਗੇ ਟਿਊਬਾਂ ਤੇ ਟਾਇਰਾਂ ਵਿੱਚ ਲੱਗੇ ਪੌਦੇ, ਨਾਰੀਅਲ ਦੇ ਖੋਲ, ਬੋਨਜ਼ਾਈ ਵਿੱਚ ਖੜ੍ਹਾ ਥੋੜ੍ਹਾ ਜਿਹਾ ਪਾਣੀ ਤੇ ਨਮੀ ਇਸ ਮਾਦਾ ਨੂੰ ਆਕਰਸ਼ਿਤ ਕਰਨ ਲਈ ਕਾਫ਼ੀ ਹੈ। ਇਹ ਮੱਛਰ ਸਾਡੇ ਘਰਾਂ ਦੇ ਏਸੀ ਅਤੇ ਫਰਿੱਜ ਦੀ ਟ੍ਰੇਅ, ਰਸੋਈ ਦੀ ਬਰਤਨਾਂ ਦੀ ਟ੍ਰੇਅ ਵਿੱਚ ਖੜ੍ਹੇ ਪਾਣੀ, ਬੰਦ ਕੂਲਰਾਂ, ਫੁੱਲਦਾਨਾਂ ਵਿੱਚ ਰੱਖੇ ਫੁੱਲਾਂ, ਫਲੋਟਿੰਗ ਕੈਂਡਲਜ਼ ਦੇ ਅਰਨ, ਗ਼ਮਲਿਆਂ ਹੇਠ ਰੱਖੀਆਂ ਟ੍ਰੇਆਂ, ਪੰਛੀਆਂ ਲਈ ਰੱਖੇ ਪਾਣੀ ਦੇ ਬਰਤਨਾਂ ’ਚ ਜਾਂ ਹੋਰ ਕਿਤੇ ਵੀ ਖੜ੍ਹੇ ਸਾਫ਼ ਪਾਣੀ ਵਿੱਚ ਡੇਂਗੂ ਦਾ ਮੱਛਰ ਪੈਦਾ ਹੋ ਸਕਦਾ ਹੈ।
ਇਸ ਲਈ ਬਿਹਤਰ ਹੋਵੇਗਾ ਨਾ ਮੱਛਰ ਹੋਵੇ, ਨਾ ਡੇਂਗੂ ਇਸ ਲਈ ਖ਼ੁਦ ਹੀ ਕੁੱਝ ਧਿਆਨ ਦੇਈਏ। ਇਸ ਵਾਸਤੇ ਸਭ ਤੋਂ ਪਹਿਲਾਂ ਅੰਦਰ ਰੱਖੇ ਪੌਦਿਆਂ ਦੀ ਛੰਗਾਈ ਕਰਨੀ ਚਾਹੀਦੀ ਹੈ ਕਿਉਂਕਿ ਕੋਈ ਵੀ ਮੱਛਰ ਹੋਵੇ, ਉਹ ਪੌਦਿਆਂ ਦੇ ਪੱਤਿਆਂ ’ਤੇ ਹੀ ਪਲਦਾ ਹੈ। ਪੌਦੇ ਹਲਕੇ ਰੱਖੋ ਤੇ ਇਨ੍ਹਾਂ ਵਾਸਤੇ ਰੌਸ਼ਨੀ ਦੀ ਆਮਦ ਜ਼ਰੂਰੀ ਹੈ। ਬਾਥਰੂਮ, ਰਸੋਈ ਦੀਆਂ ਸੈਲਫਾਂ ਅਤੇ ਘਰ ਦੇ ਅੰਦਰ ਪਏ ਮਨੀਪਲਾਂਟ ਦੇ ਪੌਦਿਆਂ ਨੂੰ ਬਾਹਰ ਰੱਖੋ। ਉਨ੍ਹਾਂ ਦੇ ਬਰਤਨਾਂ ਵਿੱਚੋਂ ਪਾਣੀ ਕੱਢ ਦਿਓ। ਗ਼ਮਲਿਆਂ ਦੀ ਸਮੇਂ ਸਿਰ ਗੁਡਾਈ ਕਰਦੇ ਰਹੋ ਤਾਂ ਜੋ ਨਮੀ ਜ਼ਿਆਦਾ ਨਾ ਰਹੇ।
ਮਨੀ ਪਲਾਂਟ ਦੇ ਪਾਣੀ ਵਾਲੇ ਬਰਤਨ ਖਾਲੀ ਕਰ ਦਿਓ। ਬਜ਼ੁਰਗਾਂ ਤੇ ਬੱਚਿਆਂ ਨੂੰ ਜੁਰਾਬਾਂ ਜ਼ਰੂਰ ਪੁਆਓ। ਤੁਸਲੀ ਦੇ ਪੱਤਿਆਂ ਦਾ ਰਸ ਸਰੀਰ ’ਤੇ ਮੱਲਣ ਨਾਲ ਮੱਛਰਾਂ ਤੋਂ ਕੁੱਝ ਹੱਦ ਤਕ ਬਚਾਅ ਹੋ ਸਕਦਾ ਹੈ। ਘਰ ਵਿੱਚ ਰੱਖਿਆ ਤੁਲਸੀ ਦੀ ਪੌਦਾ ਮੱਛਰਾਂ ਨੂੰ ਦੂਰ ਰੱਖਦਾ ਹੈ ਪਰ ਇਸ ਦੇ ਗ਼ਮਲੇ ਜਾਂ ਬਰਤਨ ਵਿੱਚ ਵੀ ਜ਼ਿਆਦਾ ਪਾਣੀ ਜਾਂ ਸਿਲ੍ਹ ਨਾ ਹੋਣ ਦਿਓ। ਪੁਦੀਨੇ ਦੇ ਪੱਤਿਆਂ ਦਾ ਰਸ ਛਿੜਕਣ ਨਾਲ ਵੀ ਮੱਛਰਾਂ ਤੋਂ ਬਚਿਆ ਜਾ ਸਕਦਾ ਹੈ। ਸ਼ਾਮ ਵੇਲੇ ਕਮਰੇ ਵਿੱਚ ਕਪੂਰ ਦਾ ਧੂੰਆਂ ਕਰਨ ਨਾਲ ਵੀ ਮੱਛਰ ਚਲੇ ਜਾਂਦੇ ਹਨ। ਬਹੁਤੇ ਗੂੜ੍ਹੇ ਰੰਗ ਦੇ ਕਪੜਿਆਂ ਤੇ ਖ਼ੁਸ਼ਬੋ ਤੋਂ ਗ਼ੁਰੇਜ਼ ਕਰੋ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …