ਆਈ ਤਾਜਾ ਵੱਡੀ ਖਬਰ
ਕਰੋਨਾ ਵਾਇਰਸ ਦਾ ਕਹਿਰ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਜਿਸ ਕਾਰਨ ਦਿਨ ਪਰ ਦਿਨ ਮੌਤਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇਸ ਦੇ ਨਾਲ ਜੇਕਰ ਐਂਟਰਟੇਨਮੈਂਟ ਇੰਡਸਟਰੀ ਦੀ ਗੱਲ ਕੀਤੀ ਜਾਵੇ ਤਾਂ ਕਰੋਨਾ ਵਾਇਰਸ ਦੇ ਕਾਰਨ ਇਸ ਇੰਡਸਟਰੀ ਬਹੁਤ ਵੱਡਾ ਘਾਟਾ ਪਿਆ ਹੈ। ਕਿਉਂਕਿ ਕਰੋਨਾ ਵਾਇਰਸ ਦੇ ਪ੍ਰਭਾਵ ਕਾਰਨ ਕਈ ਵੱਡੀਆਂ ਹਸਤੀਆਂ ਇਸ ਸੰਸਾਰ ਤੋਂ ਰੁਖ਼ਸਤ ਹੋ ਚੁੱਕੀਆਂ ਹਨ। ਜਿਨ੍ਹਾਂ ਦਾ ਘਾਟਾ ਹੀ ਇਸ ਇੰਡਸਟਰੀ ਵਿੱਚ ਪੂਰਾ ਨਹੀਂ ਹੋ ਸਕਦਾ। ਇਸੇ ਤਰ੍ਹਾਂ ਇੱਕ ਹੋਰ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਇਸ ਖ਼ਬਰ ਤੋਂ ਬਾਅਦ ਫਿਲਮੀ ਜਗਤ ਸੋਗ ਦੀ ਲਹਿਰ ਫੈਲ ਗਈ।
ਦਰਅਸਲ ਇਹ ਮੰਦਭਾਗੀ ਖ਼ਬਰ ਟਾਲੀਵੁੱਡ ਨਾਲ ਸਬੰਧਤ ਆ ਰਹੀ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਟਾਲੀਵੁੱਡ ਦੇ ਪ੍ਰਸਿੱਧ ਫ਼ਿਲਮ ਨਿਰਮਾਤਾ ਬੀ.ਏ. ਰਾਜੂ ਗਾਰੂ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਇਸ ਸਬੰਧੀ ਜਾਣਕਾਰੀ ਉਨ੍ਹਾਂ ਦੇ ਪੁੱਤਰ ਸ਼ਿਵ ਕੁਮਾਰ ਨੇ ਸੋਸ਼ਲ ਮੀਡੀਆ ਉਤੇ ਜਾਣਕਾਰੀ ਦਿੱਤੀ। ਸ਼ਿਵ ਕੁਮਾਰ ਨੂੰ ਇਕ ਟਵਿੱਟਰ ਉੱਤੇ ਇਕ ਟਵੀਟ ਕਰ ਜਾਣਕਾਰੀ ਦਿੱਤੀ ਹੈ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਬੀ.ਏ. ਰਾਜੂ ਸੰਕਰਮਿਤ ਪਾਏ ਗਏ ਸਨ।
ਪਰ ਹੁਣ ਅਚਾਨਕ ਉਨ੍ਹਾਂ ਦਾ ਸ਼ੂਗਰ ਪੱਧਰ ਘੱਟ ਗਿਆ ਜਿਸ ਕਾਰਨ ਉਹ ਜ਼ਿੰਦਗੀ ਅਤੇ ਮੌਤ ਨੂੰ ਜੰਗ ਵਿਚ ਹਾਰ ਗਏ। ਇਸ ਖਬਰ ਤੋਂ ਬਾਅਦ ਟਾਲੀਵੁੱਡ ਦੀ ਪ੍ਰਸਿੱਧ ਅਦਾਕਾਰ ਮਹੇਸ਼ ਬਾਬੂ ਨੇ ਇਕ ਟਵੀਟ ਸਾਂਝਾ ਕਰਦੇ ਹੋਏ ਸ਼ਰਧਾਂਜਲੀ ਦਿੱਤੀ। ਉਹ ਲਿਖਦੇ ਹਨ ਕਿ ਬੀ.ਏ. ਰਾਜੂ ਦੀ ਅਚਾਨਕ ਮੌਤ ਹੋਣ ਬਾਰੇ ਮੈਂ ਕੁਝ ਕਹਿਣ ਦੇ ਯੋਗ ਨਹੀਂ ਹਾਂ। ਮੈਂ ਉਸਨੂੰ ਬਚਪਨ ਤੋਂ ਜਾਣਦਾ ਹਾਂ ਅਸੀਂ ਕਈ ਸਾਲਾਂ ਤੋਂ ਇਕੱਠੇ ਯਾਤਰਾ ਕੀਤੀ ਹੈ। ਅਤੇ ਮੈਂ ਉਨ੍ਹਾਂ ਦੇ ਬਹੁਤ ਨੇੜੇ ਕੰਮ ਕੀਤਾ ਹੈ।
ਇਸ ਤੋਂ ਇਲਾਵਾ ਐਸ ਐਸ ਰਾਜਮੌਲੀ ਲਿਖਦੇ ਹਨ ਕਿ ਬੀ.ਏ. ਰਾਜੂ ਦੇ ਅਚਾਨਕ ਬੂਹੇ ਦਿਹਾਂਤ ਤੋਂ ਮੈਂ ਸੱਚਮੁੱਚ ਹੈਰਾਨ ਰਹਿ ਗਿਆ। ਉਨ੍ਹਾਂ ਵਰਗੇ ਸੀਨੀਅਰ ਮੈਂਬਰ ਨੂੰ ਗੁਆਉਣਾ ਜਿਸ ਨੂੰ ਫ਼ਿਲਮ ਪੱਤਰਕਾਰ ਅਤੇ 1500 ਤੋਂ ਵੱਧ ਫਿਲਮਾਂ ਲਈ ਪੀਆਰਓ ਵਜੋਂ ਕੰਮ ਕਰਨ ਦਾ ਮਹਾਨ ਤਜ਼ਰਬਾ ਹੈ। ਇਸ ਤੋਂ ਇਲਾਵਾ ਕਈ ਹੋਰ ਵੱਡੀਆਂ ਹਸਤੀਆਂ ਨੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …