ਪੱਤਾ ਲਪੇਟ ਸੁੰਡੀ ਤੋਂ ਬਚਾਅ
ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ ਦੇ ਸਰਵੇਖਣ ਅਨੁਸਾਰ ਝੋਨੇ ਅਤੇ ਬਾਸਮਤੀ ਦੀ ਫ਼ਸਲ ਉੱਤੇ ਪੱਤਾ ਲਪੇਟ ਸੁੰਡੀ ਦਾ ਹਮਲਾ ਅਜੇ ਤੱਕ ਆਮ ਤੌਰ ਤੇ ਘੱਟੋ-ਘੱਟ ਪੱਧਰ |
ਮਾਹਿਰਾਂ ਅਨੁਸਾਰ ਇਸਦੀ ਰੋਕਥਾਮ ਲਈ ਫ਼ਸਲ ਦੇ ਨਿਸਰਣ ਤੋਂ ਪਹਿਲਾਂ 20-30 ਮੀਟਰ ਲੰਮੀ ਨਾਰੀਅਲ ਜਾਂ ਮੁੰਜ ਦੀ ਰੱਸੀ ਫ਼ਸਲ ਦੇ ਉੱਪਰਲੇ ਹਿੱਸੇ ਤੇ ਦੋ ਵਾਰੀ ਫੇਰੋ | ਪਹਿਲੀ ਵਾਰ ਕਿਆਰੇ ਦੇ ਇੱਕ ਸਿਰੇ ਤੋਂ ਦੂਸਰੇ ਸਿਰੇ ਤੇ ਜਾਓ ਅਤੇ ਫਿਰ ਉਹਨੀ ਪੈਰੀਂ ਰੱਸੀ ਫੇਰਦੇ ਹੋਏ ਵਾਪਿਸ ਮੁੜੋ | ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕੇ ਰੱਸੀ ਫੇਰਨ ਵੇਲੇ ਫ਼ਸਲ ਵਿਚ ਪਾਣੀ ਜਰੂਰ ਖੜ੍ਹਾ ਹੋਵੇ ਤਾਂ ਜੋ ਪੱਤਾ ਲਪੇਟ ਸੁੰਡੀਆਂ ਪਾਣੀ ਵਿਚ ਡਿੱਗ ਕੇ ਮਰ ਜਾਣ |
ਜੇਕਰ ਪੱਤਾ ਲਪੇਟ ਸੁੰਡੀ ਦਾ ਹਮਲਾ ਘੱਟੋ-ਘੱਟ ਪੱਧਰ ਤੋਂ ਵੱਧ ਹੋਵੇ ਤਾਂ ਇਸਦੀ ਰੋਕਥਾਮ ਲਈ 20 ਮਿਲੀਲਿਟਰ ਫੇਮ 480 ਐਸਸੀ ( ਫਲੂਬੇਂਡਾਮਾਈਡ ) ਜਾਂ 70 ਗ੍ਰਾਮ ਮੋਰਟਰ 75 ( ਐਸਜੀਕਾਰਟਾਪਹਾਈਡਰੋਕਲੋਰਾਇਡ ) ਜਾਂ ਇਕਲਿਟਰਕੋਰੋਬਾਨ/ਡਰਮਟ/ਫੋਰਸ 20 ਈਸੀ ( ਕਲੋਰਪਾਈਰੀਫਾਸ ) ਨੂੰ 100 ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ |
ਬਾਸਮ
ਤੀ ਵਿੱਚ ਪੱਤਾ ਲਪੇਟ ਸੁੰਡੀ ਦੀ ਰੋਕਥਾਮ ਲਈ ਦਾਣੇਦਾਰ ਕੀਟਨਾਸ਼ਕ ਜਿਵੇਂ ਕਿ 4 ਕਿੱਲੋ ਫਰਟੇਰਾ 0.4 ਜੀ ਆਰ ( ਕਲੋਰਐਂਟਰਾਨੀਲੀਪਰੋਲ ) ਜਾਂ 4 ਕਿੱਲੋ ਵਾਈਬਰੈਂਟ 4 ਜੀਆਰ ( ਥਿਓਸਾਈਕਲੇਨ ਹਾਈਡਰੋਜਨ ਆਕਸਲੇਟ ) ਜਾਂ 10 ਕਿੱਲੋ ਪਡਾਨ/ਕੇਲਡਾਨ/ਕਰੀਟਾਪ 4 ਜੀ ( ਕਾਰਟਾਪ ਹਾਈਡਰੋਕਲੋਰਾਈਡ ), ਆਦਿ ਦੀ ਵਰਤੋਂ ਵੀ ਖੜ੍ਹੇ ਪਾਣੀ ਵਿੱਚ ਛਿਟਾ ਦੇ ਕੇ ਕੀਤੀ ਜਾ ਸਕਦੀ ਹੈ |
ਮਾਹਿਰਾਂ ਨੇ ਕਿਸਾਨਾਂ ਨੂੰ ਸੁਚੇਤ ਕੀਤਾ ਕਿ ਇਸ ਕੀੜੇ ਦੀ ਰੋਕਥਾਮ ਲਈ ਕਿਸੇ ਵੀ ਸਿੰਥੈਟਿਕ ਪ੍ਰਿਥਰਾਇਡ ਗਰੁੱਪ ਦੇ ਕੀਟਨਾਸ਼ਕ ਦੀ ਵਰਤੋਂ ਨਾ ਕੀਤੀ ਜਾਵੇ ਕਿਓਂ ਕਿ ਇਨਾ ਦੀ ਵਰਤੋਂ ਨਾਲ ਝੋਨੇ ਦੇ ਭੂਰੇ ਅਤੇ ਚਿੱਟੀ ਪਿੱਠ ਵਾਲੇ ਟਿੱਡੀਆਂ ਦੇ ਹਮਲੇ ਵਿੱਚ ਵਾਧਾ ਹੁੰਦਾ ਹੈ |