ਆਈ ਤਾਜਾ ਵੱਡੀ ਖਬਰ
ਵਾਹਨ ਚਾਲਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਰੱਖਦੇ ਹੀ ਜਿਥੇ ਸੜਕੀ ਆਵਾਜਾਈ ਮੰਤਰਾਲੇ ਵੱਲੋਂ ਬਹੁਤ ਸਾਰੇ ਨਿਯਮ ਲਾਗੂ ਕੀਤੇ ਗਏ ਹਨ। ਉਥੇ ਹੀ ਲੋਕਾਂ ਨੂੰ ਵਾਹਨ ਚਲਾਉਂਦੇ ਸਮੇਂ ਲਾਗੂ ਕੀਤੇ ਗਏ ਇਹਨਾਂ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਪੰਜਾਬ ਸਰਕਾਰ ਵੱਲੋਂ ਕੀਤੀ ਜਾਂਦੀ ਹੈ। ਜਿਸ ਸਦਕਾ ਵਾਪਰਣ ਵਾਲੇ ਇਨ੍ਹਾਂ ਹਾਦਸਿਆਂ ਨੂੰ ਰੋਕਿਆ ਜਾ ਸਕੇ ਅਤੇ ਲੋਕਾਂ ਦਾ ਵੀ ਭਾਰੀ ਜਾਨੀ-ਮਾਲੀ ਨੁਕਸਾਨ ਹੋਣ ਤੋਂ ਬਚਾਅ ਹੋ ਸਕੇ। ਕੁਝ ਹਾਦਸੇ ਅਚਾਨਕ ਹੀ ਵਾਪਰ ਜਾਂਦੇ ਹਨ ਅਤੇ ਕੁਝ ਲੋਕਾਂ ਦੀ ਅਣਗਹਿਲੀ ਨਾਲ ਵਾਪਰ ਜਾਂਦੇ ਹਨ। ਆਏ ਦਿਨ ਹੀ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਜਿੱਥੇ ਅਜਿਹੇ ਹਾਦਸਿਆਂ ਦੀ ਚਪੇਟ ਕਰਨ ਬਹੁਤ ਸਾਰੇ ਨੌਜਵਾਨ ਇਸ ਦੁਨੀਆਂ ਨੂੰ ਅਲਵਿਦਾ ਆਖ ਜਾਂਦੇ ਹਨ।
ਜਿਸ ਨੂੰ ਪਰਿਵਾਰਾਂ ਵਿੱਚ ਉਹਨਾਂ ਨੌਜਵਾਨਾਂ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ। ਹੁਣ ਪੰਜਾਬ ਚ 8 ਮਹੀਨੇ ਪਹਿਲਾਂ ਵਿਆਹੇ ਹੋਏ ਨੌਜਵਾਨ ਮੁੰਡੇ ਦੀ ਅਚਾਨਕ ਮੌਤ ਹੋਣ ਨਾਲ ਪਰਿਵਾਰ ਪਰ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਅਬੋਹਰ ਤੋਂ ਸਾਹਮਣੇ ਆਇਆ ਹੈ ਜਿੱਥੇ ਠਾਕੁਰ ਅਬਾਦੀ ਫਾਟਕ ਦੇ ਨਜ਼ਦੀਕ ਇਕ ਨੌਜਵਾਨ ਦੀ ਡਿੱਗ ਕੇ ਗੰਭੀਰ ਰੂਪ ਨਾਲ ਜ਼ਖਮੀ ਹੋਣ ਤੋਂ ਬਾਅਦ ਮੌਤ ਹੋ ਗਈ ਹੈ।
ਦੱਸਿਆ ਗਿਆ ਹੈ ਕਿ ਜਿੱਥੇ ਤੇਈ ਸਾਲਾਂ ਦਾ ਮ੍ਰਿਤਕ ਨੌਜਵਾਨ ਵਿਸ਼ਾਲ ਆਪਣੀਆਂ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਅੱਠ ਮਹੀਨੇ ਪਹਿਲਾਂ ਹੀ ਇਸ ਨੌਜਵਾਨ ਦਾ ਵਿਆਹ ਹੋਇਆ ਸੀ। ਉੱਥੇ ਹੀ ਇਹ ਨੌਜਵਾਨ ਜਦੋਂ ਆਪਣੀ ਕੰਮ ਕਰਨ ਤੋਂ ਬਾਅਦ ਬੀਤੀ ਰਾਤ 11 ਵਜੇ ਘਰ ਵਾਪਸ ਆ ਰਿਹਾ ਸੀ। ਉਸ ਸਮੇਂ ਅਚਾਨਕ ਹੀ ਸੜਕ ਉਪਰ ਉਸ ਦਾ ਮੋਟਰਸਾਈਕਲ ਬੇਕਾਬੂ ਹੋ ਕੇ ਡਿੱਗ ਪਿਆ ਜਿਸ ਕਾਰਨ ਇਸ ਨੌਜਵਾਨ ਦੇ ਸਿਰ ਵਿੱਚ ਗੰਭੀਰ ਸੱਟ ਲੱਗੀ ਅਤੇ ਨਾ ਹੀ ਉਸ ਨੌਜਵਾਨ ਦੀ ਮੌਤ ਹੋ ਗਈ।
ਇਸl ਘਟਨਾ ਦੀ ਜਾਣਕਾਰੀ ਮਿਲਣ ਤੇ ਜਿੱਥੇ ਪੁਲਸ ਵੱਲੋਂ ਮੌਕੇ ਤੇ ਪਹੁੰਚ ਕੀਤੀ ਗਈ ਅਤੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਪਹਿਲਾਂ ਹਸਪਤਾਲ ਲਿਜਾਇਆ ਗਿਆ। ਦਸਿਆ ਗਿਆ ਹੈ ਕਿ ਮ੍ਰਿਤਕ ਨੌਜਵਾਨ ਦੀ ਪਤਨੀ ਗਰਭਵਤੀ ਹੈ ਅਤੇ ਅੱਠ ਮਹੀਨੇ ਪਹਿਲਾਂ ਹੀ ਉਨ੍ਹਾਂ ਦਾ ਵਿਆਹ ਹੋਇਆ ਸੀ। ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …