ਆਈ ਤਾਜਾ ਵੱਡੀ ਖਬਰ
ਕਹਿੰਦੇ ਨੇ ਕਿ ਭੈਣ ਭਰਾਵਾਂ ਦਾ ਮਾਣ ਇੱਕ ਦੂਜੇ ਨਾਲ ਹੀ ਹੁੰਦਾ ਹੈ l ਭੈਣਾਂ ਭਰਾਵਾਂ ਨਾਲ ਖੁਦ ਨੂੰ ਜਿੱਥੇ ਮਹਿਫੂਜ਼ ਸਮਝਦੀਆਂ ਹਨ ਉੱਥੇ ਹੀ ਭਰਾਵਾਂ ਦੇ ਸਿਰ ਦਾ ਤਾਜ ਹੁੰਦੀਆਂ ਹਨ ਭੈਣਾ l ਜੇਕਰ ਵੀਰ ਨੂੰ ਕੁਝ ਹੋ ਜਾਵੇ ਤਾਂ ਭੈਣਾਂ ਦੀ ਜਾਨ ਨਿਕਲ ਜਾਂਦੀ ਹੈ ਤੇ ਉਹ ਆਪਣੇ ਵੀਰ ਦੀ ਖੈਰ ਦੇ ਲਈ ਅਰਦਾਸਾਂ ਵੀ ਕਰਦੀਆਂ ਹਨ l ਪਰ ਅੱਜ ਤੁਹਾਡੇ ਨਾਲ ਇੱਕ ਅਜਿਹਾ ਦਰਦਨਾਕ ਕਿੱਸਾ ਸਾਂਝਾ ਕਰਾਂਗੇ ਜਿੱਥੇ ਚਾਰ ਭੈਣਾਂ ਦੇ ਇਕਲੌਤੇ ਭਰਾ ਦੀ ਅਚਾਨਕ ਮੌਤ ਹੋ ਗਈ ਜਿਸ ਕਾਰਨ ਪੂਰੇ ਦੇ ਪੂਰੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ l ਮਾਮਲਾ ਮੋਗਾ ਤੋਂ ਸਾਹਮਣੇ ਆਇਆ l ਜਿੱਥੇ ਇੱਕ 24 ਸਾਲਾਂ ਦਾ ਮੁੰਡਾ ਨਸ਼ੇ ਦੀ ਭੇਟ ਚੜ ਗਿਆ l ਇੱਕ ਪਾਸੇ ਤਾਂ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਭਾਵੇਂ ਸਾਰੀਆਂ ਸਿਆਸੀ ਪਾਰਟੀਆਂ ਤੇ ਆਗੂ ਵੱਡੇ-ਵੱਡੇ ਦਾਅਵੇ ਕਰਕੇ ਸੱਤਾ ‘ਤੇ ਕਾਬਜ਼ ਹੋਣ ‘ਚ ਕਾਮਯਾਬ ਹੋ ਗਏ ਹਨ, ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਦੱਸਦੀ ਹੈ, ਹਰ ਰੋਜ਼ ਜਵਾਨ ਪੁੱਤ ਨਸ਼ੇ ਦੀ ਭੇਟ ਚੜਦੇ ਹਨ ਤੇ ਘਰਾਂ ਦੇ ਚਿਰਾਗ ਬੁਝ ਜਾਂਦੇ ਹਨ ।
ਤਾਜ਼ਾ ਮਾਮਲਾ ਮੋਗਾ ਜ਼ਿਲ੍ਹੇ ਦੇ ਨਾਲ ਲੱਗਦੇ ਪਿੰਡ ਬੋਹਾਣਾ ਤੋਂ ਸਾਹਮਣੇ ਆਇਆ ਹੈ, ਜਿੱਥੇ ਨਸ਼ੇ ਦੀ ਭੇਟ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ l ਨੌਜਵਾਨ ਦੀ ਉਮਰ 24 ਸਾਲ ਸੀ ਅਤੇ ਉਹ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ। ਜਦੋਂ ਪਰਿਵਾਰ ਨੂੰ ਇਸ ਦੁੱਖ ਦਾ ਇਹ ਘਟਨਾ ਬਾਰੇ ਪਤਾ ਚੱਲਿਆ ਤਾਂ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਸੀ ਤੇ ਉਹ ਇਸ ਦੌਰਾਨ ਪੁਲਿਸ ਉੱਪਰ ਕਾਫੀ ਭੜਾਸ ਕੱਢਦੇ ਨਜ਼ਰ ਆ ਰਹੇ ਸੀ। ਦਰਅਸਲ ਪੁਲਸ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਮੋਗਾ ਦੇ ਸਰਕਾਰੀ ਹਸਪਤਾਲ ਪਹੁੰਚੇ ਸਨ ਤਾਂ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦਾ ਪੁਲਸ ਮੁਲਾਜ਼ਮਾਂ ‘ਤੇ ਗੁੱਸਾ ਭੜਕ ਗਿਆ।
ਇਸ ਦੌਰਾਨ ਪੁਲਸ ਇਹ ਕਹਿੰਦੀ ਨਜ਼ਰ ਆਈ ਕਿ ਨੌਜਵਾਨ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਅਤੇ ਇਸ ਨੂੰ ਲੈ ਕੇ ਕਾਫ਼ੀ ਹੰਗਾਮਾ ਹੋਇਆ। ਉਥੇ ਹੀ ਮ੍ਰਿਤਕ ਵਰਿੰਦਰ ਸਿੰਘ ਦੇ ਰਿਸ਼ਤੇਦਾਰਾਂ ਦੇ ਵੱਲੋਂ ਦੱਸਿਆ ਗਿਆ ਕਿ ਸਾਨੂੰ ਪਤਾ ਲੱਗਾ ਹੈ ਕਿ ਸਰਪੰਚ ਦੇ ਬੇਟੇ ਨੇ ਸਾਡੇ ਬੇਟੇ ਨੂੰ ਬੋਹਨਾ ਚੌਂਕ ਤੋਂ ਬਿਠਾ ਕੇ ਮੋਟਰ ‘ਤੇ ਲੈ ਗਏ, ਜਿੱਥੇ ਉਸ ਨੂੰ ਟੀਕਾ ਦਾ ਨਸ਼ਾ ਲਗਾਇਆ ਗਿਆ ਅਤੇ ਉਸ ਦੀ ਮੌਤ ਹੋ ਗਈ। ਸਾਨੂੰ ਖ਼ਬਰ ਦੇਰੀ ਨਾਲ ਦਿੱਤੀ ਗਈ ਕਿ ਤੁਹਾਡੇ ਮੁੰਡੇ ਦੀ ਮੋਟਰ ‘ਤੇ ਮੌਤ ਹੋ ਗਈ ਹੈ। ਇਸ ਦੇ ਬਾਅਦ ਉਨ੍ਹਾਂ ਵੱਲੋਂ ਪੁਲਸ ਨੂੰ ਸੂਚਨਾ ਦਿੱਤੀ ਗਈ।
ਉੱਥੇ ਹੀ ਪਰਿਵਾਰਕ ਮੈਂਬਰਾਂ ਵੱਲੋਂ ਦੱਸਿਆ ਗਿਆ ਕਿ ਪੁਲਿਸ ਵਾਲੇ ਆਖਦੇ ਪਏ ਨੇ ਕਿ ਮੁੰਡੇ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਈ ਹੈ ਉਹਨਾਂ ਆਖਿਆ ਕਿ ਜਦੋਂ ਅਸੀਂ ਮੌਕੇ ਤੇ ਪੁੱਜੇ ਸੀ ਤਾਂ ਸਾਡੇ ਮੁੰਡੇ ਦੇ ਨਸ਼ੇ ਦਾ ਟੀਕਾ ਲੱਗਾ ਹੋਇਆ ਸੀ ਤੇ ਉਸਦੇ ਖੂਨ ਵੀ ਲੱਗਿਆ ਹੋਇਆ ਸੀ ਪਰ ਉਸ ਦੇ ਨਾਲ ਦੇ ਸਾਥੀ ਫਰਾਰ ਹੋ ਚੁੱਕੇ ਸਨ l ਜਿਸ ਦੇ ਚਲਦੇ ਉਹਨਾਂ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ l
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …