Breaking News

ਪੰਜਾਬ : ਹੁਣ 6 ਅਕਤੂਬਰ ਲਈ ਹੋ ਗਿਆ ਇਹ ਐਲਾਨ

ਹੁਣੇ ਆਈ ਤਾਜਾ ਵੱਡੀ ਖਬਰ

ਪੰਜਾਬ ਦੇ ਵਿੱਚ ਖੇਤੀ ਵਿਰੋਧੀ ਬਿੱਲ ਨੂੰ ਲੈ ਕੇ ਵੱਖ-ਵੱਖ ਜਗ੍ਹਾ ਤੇ ਉੱਤੇ ਰੋਸ ਧਰਨੇ ਕੀਤੇ ਜਾ ਰਹੇ ਹਨ। ਤਾਂ ਜੋ ਖੇਤੀ ਕਾਨੂੰਨ ਨੂੰ ਰੱਦ ਕਰਵਾਇਆ ਜਾ ਸਕੇ। ਪੰਜਾਬ ਦੇ ਵਿੱਚ ਕਿਸਾਨਾਂ ਵੱਲੋਂ ਜਿਥੇ ਰੇਲ ਰੋਕੋ ਸੰਘਰਸ਼ ਦਾ ਐਲਾਨ 8 ਅਕਤੂਬਰ ਤੱਕ ਕੀਤਾ ਗਿਆ ਹੈ । ਉੱਥੇ ਹੀ ਹੁਣ 31 ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਚ ਇਕ ਹੋਰ ਵੱਡਾ ਐਲਾਨ ਕੀਤਾ ਗਿਆ ਹੈ। ਵੱਖ-ਵੱਖ ਜਗ੍ਹਾ ਤੇ ਕਿਸਾਨ ਜਥੇਬੰਦੀਆਂ ਆਪਣੇ ਆਪਣੇ ਹਿਸਾਬ ਨਾਲ ਰੋਸ ਪ੍ਰਦਰਸ਼ਨ ਕਰ ਰਹੀਆਂ ਹਨ।

ਹੁਣ 6 ਅਕਤੂਬਰ ਨੂੰ 31 ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਕਾਨੂੰਨਾ ਵਿਰੁੱਧ ਜਾਰੀ ਸੰਘਰਸ਼ ਦਾ ਘੇਰਾ ਹੋਰ ਵਧਦਾ ਦਿਖਾਈ ਦਿੱਤਾ, ਜਦੋਂ ਇਲਾਕੇ ਦੇ ਭਾਕਿਯੂ ਸਿੱਧੂਪੁਰ ਆਗੂ ਅਤੇ ਸਮਾਜਸੇਵੀ ਆਗੂਆਂ ਨੇ ਰਾਮਾਂ ਮੰਡੀ ਰਿਫਾਈਨਰੀ ਵੱਲੋ ਉਤਪਾਦਨ ਕਿਤੇ ਸਾਮਾਨ ਅਤੇ ਰਿਫਾਈਨਰੀ ਨੂੰ ਦਾਣਾ ਪਾਣੀ ਲਿਆ ਰਹੀਆਂ ਰੇਲ ਗੱਡੀਆਂ ਦਾ ਸਿਰਸਾ ਲਾਈਨ ਤੇ 6 ਅਕਤੂਬਰ ਨੂੰ ਧਰਨਾ ਲਾ ਕੇ ਮੁਕੰਮਲ ਜਾਮ ਲਾਉਣ ਦਾ ਐਲਾਨ ਕਰ ਦਿੱਤਾ ਹੈ।

ਸਭ ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨ ਵਿਰੋਧੀ ਬਿੱਲ ਨੂੰ ਲੈ ਕੇ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ। ਇਨ੍ਹਾਂ ਕਿਸਾਨ ਜਥੇਬੰਦੀਆਂ ਨੇ ਦੱਸਿਆ ਕੇ ਜੋ ਕੇਂਦਰ ਸਰਕਾਰ ਨੇ ਕਿਸਾਨ ਵਿਰੋਧੀ ਬਿੱਲ ਪਾਸ ਕਰਕੇ ਜੋ ਕਾਨੂੰਨ ਬਣਾਏ ਹਨ ,ਉਸ ਨੂੰ ਰੱਦ ਕਰਵਾਉਣ ਲਈ ਰਿਫਾਈਨਰੀ ਤੋਂ ਕਾਲਾਵਾਲੀ ਸਿਰਸਾ ਵੱਲ ਜਾ ਰਹੀ ਰੇਲਵੇ ਲਾਈਨ 6 ਅਕਤੂਬਰ ਨੂੰ ਸਵੇਰੇ 10 ਵਜੇ ਤੋਂ ਦਿਨ-ਰਾਤ ਦਾ ਧਰਨਾ ਲਗਾ ਕੇ ਪੱਕੇ ਤੌਰ ਤੇ ਬੰਦ ਕੀਤੀ ਜਾਵੇਗੀ।

ਤਾਂ ਜੋ ਖੇਤੀ ਕਾਨੂੰਨ ਨੂੰ ਬਦਲਿਆ ਜਾ ਸਕੇ। ਇਸ ਸੰਘਰਸ਼ ਵਿਚ ਸਿੱਖ ਜਥੇਬੰਦੀਆਂ ਦੇ ਨਾਲ ਸਭ ਪਿੰਡਾਂ ਦੇ ਕਿਸਾਨ ਜੁੜੇ ਹੋਏ ਹਨ। ਕਿਸਾਨ ਜਥੇਬੰਦੀਆਂ ਵੱਲੋਂ ਪਿੰਡਾਂ ਚੋਂ ਕਿਸਾਨਾਂ, ਮਜ਼ਦੂਰਾਂ ਨੂੰ ਟਰਾਲੀਆਂ ਭਰ ਕੇ ਕਣਕਵਾਲ ਸਟੇਸ਼ਨ ਕੋਲ ਪਹੁੰਚਣ ਦੀ ਅਪੀਲ ਕੀਤੀ ਤਾਂ ਜੋ ਲੋਕ ਵਿਰੋਧੀ ਪਾਸ ਕੀਤੇ ਬਿੱਲ ਨੂੰ ਰੱਦ ਕਰਵਾਇਆ ਜਾ ਸਕੇ। ਇਸ ਸਬੰਧੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਜੋਧਾ ਸਿੰਘ ਨੰਗਲਾ ,ਬਲਾਕ ਪ੍ਰਧਾਨ ਮਹਿਮਾ ਸਿੰਘ ਚੱਠੇਵਾਲਾ ,ਸਮਾਜ ਸੇਵੀ ਆਗੂ ਜਗਦੇਵ ਸਿੰਘ ਜੱਜਲ ,ਰੇਸ਼ਮ ਸਿੰਘ ਗੋਦਾਰਾ ਨੇ ਇਸ ਸਬੰਧੀ ਜਾਣਕਾਰੀ ਦਿੱਤੀ।

Check Also

SHO ਵਲੋਂ ਛੁੱਟੀ ਨਾ ਦੇਣ ਦੀ ਜਿੱਦ ਨੇ ਕਾਂਸਟੇਬਲ ਦੀ ਪਤਨੀ ਅਤੇ ਨਵਜਨਮੀ ਬੱਚੀ ਦੀ ਲਈ ਜਾਨ

ਆਈ ਤਾਜਾ ਵੱਡੀ ਖਬਰ  ਕਹਿੰਦੇ ਹਨ ਕਿ ਜ਼ਿੱਦੀ ਇਨਸਾਨ ਜ਼ਿੰਦਗੀ ‘ਚ ਬਹੁਤ ਜਿਆਦਾ ਮੁਸੀਬਤਾਂ ਝੱਲਦਾ …