ਆਈ ਤਾਜਾ ਵੱਡੀ ਖਬਰ
ਭਾਰਤ ਦੇ ਵਿੱਚ ਜਦੋਂ ਦੀ covid-19 ਨੇ ਦਸਤਕ ਦਿੱਤੀ ਹੈ ਉਸ ਦਿਨ ਤੋਂ ਹੀ ਸਰਕਾਰ ਵੱਲੋਂ ਜਨਤਾ ਦੀ ਸਿਹਤ ਨੂੰ ਮੱਦੇਨਜ਼ਰ ਰੱਖਦੇ ਹੋਏ ਬਹੁਤ ਸਾਰੇ ਅਹਿਮ ਫੈਸਲੇ ਲਏ ਗਏ ਸੀ । ਤਾਂ ਜੋ ਲੋਕਾਂ ਨੂੰ ਇਸ ਮਹਾਮਾਰੀ ਤੋਂ ਬਚਾਇਆ ਜਾ ਸਕੇ।ਕਿਉਕਿ ਇਸ ਮਹਾਮਾਰੀ ਨੇ ਪਹਿਲਾਂ ਹੀ ਬਹੁਤ ਸਾਰੇ ਦੇਸ਼ਾਂ ਦੇ ਵਿਚ ਆਪਣਾ ਪ੍ਰਕੋਪ ਦਿਖਾ ਦਿੱਤਾ ਸੀ। ਪੰਜਾਬ ਸਰਕਾਰ ਵੱਲੋਂ ਵੀ ਪੰਜਾਬ ਵਿੱਚ ਲਾਕਡਾਊਨ ਲਾ ਦਿੱਤਾ ਗਿਆ ਸੀ । ਜਿਸ ਤੇ ਚਲਦਿਆਂ ਹੋਇਆਂ ਸਭ ਕੁਝ ਬੰਦ ਕਰ ਦਿੱਤਾ ਗਿਆ ਸੀ।
ਇਸ ਦੌਰਾਨ ਹੀ ਟ੍ਰਾਂਸਪੋਰਟ ਵੀ ਬੰਦ ਕਰ ਦਿੱਤਾ ਗਿਆ ਸੀ। ਜਿਸ ਕਰਕੇ ਆਵਾਜਾਈ ਠੱਪ ਹੋਣ ਨਾਲ ਸਭ ਲੋਕਾਂ ਨੂੰ ਆਪਣੇ ਟਿਕਾਣਿਆਂ ਤੇ ਆਉਣ ਜਾਣ ਵਿੱਚ ਭਾਰੀ ਮੁ – ਸ਼- ਕ – ਲਾਂ ਆਈਆਂ। ਤੇ ਲੋਕਾਂ ਨੇ ਪੈਦਲ ਚੱਲ ਕੇ ਹੀ ਆਪਣਾ ਕਈ ਕਿਲੋਮੀਟਰ ਦਾ ਸਫਰ ਤੈਅ ਕੀਤਾ। ਹੁਣ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਵਿੱਚ ਸਫਰ ਕਰਨ ਵਾਲਿਆਂ ਲਈ ਅਹਿਮ ਖਬਰ ਸਾਹਮਣੇ ਆਈ ਹੈ।
ਪੰਜਾਬ ਦੇ ਵਿੱਚ covid-19 ਦੌਰਾਨ ਸਰਕਾਰ ਵੱਲੋਂ ਹੁਣ ਤਾਲਾਬੰਦੀ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਟਰਾਂਸਪੋਰਟ ਮਹਿਕਮੇ ਵਿੱਚ ਵੀ ਪਹਿਲਾਂ ਵਾਂਗ ਚਹਿਲ ਪਹਿਲ ਸ਼ੁਰੂ ਹੋਣ ਲੱਗੀ ਹੈ। ਹੁਣ ਜ਼ਿੰਦਗੀ ਹੌਲੀ-ਹੌਲੀ ਆਪਣੀ ਰਫਤਾਰ ਫੜੀ ਜਾ ਰਹੀ ਹੈ। covid-19 ਦੇ ਚੱਲਦੇ ਹੋਏ ਜਿੱਥੇ ਚੰਡੀਗੜ੍ਹ ਲਈ ਬੱਸਾਂ ਪਹਿਲਾ ਬੰਦ ਸੀ। ਉੱਥੇ ਹੀ ਹੋਣ ਰੋਡਵੇਜ ਮਹਿਕਮੇ ਲੁਧਿਆਣਾ ਵੱਲੋਂ ਮੁਸਾਫਰਾਂ ਦੀ ਸਹੂਲਤ ਨੂੰ ਵੇਖਦੇ ਹੋਏ ਇੱਕ ਵਾਲਵੋ ਬੱਸ ਸੇਵਾ ਵੀ ਸ਼ੁਰੂ ਕਰ ਦਿੱਤੀ ਹੈ।
ਯਾਤਰੀਆਂ ਲਈ ਇਹ ਬੱਸ ਸਵੇਰੇ 6 ਵਜੇ ਬੱਸ ਸਟੈਂਡ ਲੁਧਿਆਣਾ ਤੋਂ ਚੰਡੀਗੜ੍ਹ ਸੈਕਟਰ 43 ਲਈ ਰਵਾਨਾ ਹੁੰਦੀ ਹੈ। ਜਿਸ ਨਾਲ ਚੰਡੀਗੜ੍ਹ ਜਾਣ ਵਾਲੇ ਯਾਤਰੀਆਂ ਨੂੰ ਵਿੱਚ ਖੁਸ਼ੀ ਪਾਈ ਜਾ ਰਹੀ ਹੈ। ਇਹ ਬੱਸ ਸਰਵਿਸ ਯਾਤਰੀਆਂ ਦੀ ਸਹੂਲਤ ਨੂੰ ਮੁੱਖ ਰੱਖ ਕੇ ਸ਼ੁਰੂ ਕੀਤੀ ਗਈ ਹੈ।ਇਸ ਤੋਂ ਪਹਿਲਾਂ ਹੋਰ ਵੀ ਨਿੱਜੀ ਬੱਸਾਂ ਵਾਲਵੋ ਇਸੇ ਰੋਡ ਤੇ ਪਹਿਲਾਂ ਸ਼ੁਰੂ ਹੋ ਚੁੱਕੀਆਂ ਸਨ। ਹੁਣ ਯਾਤਰੀਆਂ ਦੀ ਸਹੂਲਤ ਲਈ ਰੋਡਵੇਜ਼ ਡਿਪੂ ਵੱਲੋਂ ਵੀ ਇਸ ਰੋਡ ਤੇ ਬਸ ਸਰਵਿਸ ਸ਼ੁਰੂ ਕਰ ਦਿੱਤੀ ਗਈ ਹੈ।
ਜਿਸ ਨਾਲ ਯਾਤਰੀਆਂ ਨੂੰ ਆਪਣੇ ਕੰਮ ਤੇ ਆਉਣ-ਜਾਣ ਲਈ ਅਸਾਨੀ ਹੋ ਸਕੇ। ਹੁਣ ਹਰਿਆਣਾ, ਦਿੱਲੀ, ਹਿਮਾਚਲ ,ਜੈਪੁਰ ,ਰਾਜਸਥਾਨ ਆਦਿ ਲਈ ਸਧਾਰਨ ਤੇ ਏ .ਸੀ .ਬੱਸਾਂ ਚੱਲਣਗੀਆਂ। ਇਸ ਬਾਰੇ ਜਨਰਲ ਮੈਨੇਜਰ ਇੰਦਰਜੀਤ ਸਿੰਘ ਚਾਹਲ ਨੇ ਕਿਹਾ ਹੈ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇੰਟਰ ਸਟੇਟ ਦੇ ਸਾਰੇ ਰੂਟਾਂ ਤੇ ਬੱਸਾਂ ਚੱਲਣੀਆਂ ਸ਼ੁਰੂ ਹੋ ਜਾਣਗੀਆਂ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …