Breaking News

ਪੰਜਾਬ : ਹੁਣੇ ਹੁਣੇ ਛੋਟੀਆਂ ਕਲਾਸਾਂ ਦੇ ਬਚਿਆ ਲਈ ਆਈ ਵੱਡੀ ਖਬਰ,ਹੋ ਗਿਆ ਇਹ ਐਲਾਨ

ਆਈ ਤਾਜਾ ਵੱਡੀ ਖਬਰ

ਕਰੋਨਾ ਵਾਇਰਸ ਨੇ ਸਾਰੇ ਵਿਸ਼ਵ ਨੂੰ ਪ੍ਰਭਾਵਿਤ ਕੀਤਾ ਹੈ ਉਥੇ ਹੀ ਇਸ ਦਾ ਵਧੇਰੇ ਅਸਰ ਬੱਚਿਆਂ ਦੇ ਉਪਰ ਪਿਆ ਹੈ। ਕਿਉਂਕਿ ਕਰੋਨਾ ਦੇ ਵੱਧ ਰਹੇ ਪ੍ਰਭਾਵ ਦੇ ਕਾਰਨ ਵਿਦਿਅਕ ਅਦਾਰਿਆਂ ਨੂੰ ਬੰਦ ਕਰਨਾ ਪਿਆ ਸੀ। ਵੱਖ ਵੱਖ ਰਾਜਾਂ ਦੀਆਂ ਸਰਕਾਰਾਂ ਵੱਲੋਂ ਆਪਣੇ ਦੇਸ਼ ਦੇ ਬੱਚਿਆਂ ਦੀ ਪੜ੍ਹਾਈ ਨੂੰ ਜਾਰੀ ਰੱਖਣ ਲਈ ਆਨਲਾਈਨ ਕਲਾਸ ਲਗਾਉਣ ਦੀ ਵਿਵਸਥਾ ਵੀ ਕੀਤੀ ਗਈ ਹੈ। ਕਰੋਨਾ ਦੇ ਚੱਲਦੇ ਹੋਏ ਮਾਰਚ ਤੋਂ ਹੀ ਵਿੱਦਿਅਕ ਅਦਾਰਿਆਂ ਨੂੰ ਬੰਦ ਕਰ ਦਿੱਤਾ ਗਿਆ ਸੀ। ਕਰੋਨਾ ਕੇਸਾਂ ਵਿਚ ਆਈ ਕਮੀ ਦੇ ਮੱਦੇ ਨਜ਼ਰ ਫਿਰ ਤੋਂ ਅਕਤੂਬਰ ਵਿਚ ਸਕੂਲਾਂ ਨੂੰ ਖੋਲ੍ਹ ਦਿੱਤਾ ਗਿਆ,

ਜਿਸ ਵਿੱਚ ਨੌਵੀਂ ਕਲਾਸ ਤੋਂ ਬਾਰਵੀਂ ਤੱਕ ਦੇ ਵਿਦਿਆਰਥੀਆਂ ਨੂੰ ਸਕੂਲ ਆਉਣ ਦੀ ਇਜਾਜ਼ਤ ਦਿੱਤੀ ਗਈ ਸੀ। ਪਹਿਲੀ ਕਲਾਸ ਤੋਂ ਅੱਠਵੀਂ ਕਲਾਸ ਤੱਕ ਦੇ ਵਿਦਿਆਰਥੀ ਆਨਲਾਈਨ ਕਲਾਸ ਲਗਾ ਕੇ ਆਪਣੀ ਪੜ੍ਹਾਈ ਜਾਰੀ ਰੱਖ ਰਹੇ ਹਨ। ਉਥੇ ਹੀ ਸੂਬਾ ਸਰਕਾਰ ਵੱਲੋਂ ਸਮੇਂ ਸਮੇਂ ਤੇ ਆਪਣੇ ਸੂਬੇ ਦੇ ਬੱਚਿਆਂ ਲਈ ਸਹੂਲਤਾਂ ਮੁਹਈਆ ਕਰਵਾਈਆਂ ਹਨ। ਪੰਜਾਬ ਸਰਕਾਰ ਨੇ ਪੰਜਵੀਂ ਤੋਂ ਲੈ ਕੇ ਬਾਰ੍ਹਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਲਈ 7 ਜਨਵਰੀ ਤੋਂ ਸਕੂਲ ਖੋਲ ਦਿੱਤੇ ਗਏ ਹਨ। ਹੁਣ ਛੋਟੀਆਂ ਕਲਾਸਾਂ ਦੇ ਬੱਚਿਆਂ ਲਈ ਇੱਕ ਵੱਡੀ ਖਬਰ ਦਾ ਐਲਾਨ ਹੋਇਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਅਤੇ ਬਾਰਵੀਂ ਦੀਆਂ ਪ੍ਰੀਖਿਆਵਾਂ ਦੇ ਐਲਾਨ ਮਗਰੋਂ ਪੰਜਵੀਂ ਤੇ ਅੱਠਵੀਂ ਜਮਾਤ ਦੀਆਂ ਪ੍ਰੀਖਿਆਵਾਂ ਲਈ ਡੇਟਸ਼ੀਟ ਦਾ ਐਲਾਨ ਕਰ ਦਿੱਤਾ ਗਿਆ ਹੈ। ਕਿਉਂਕਿ ਬੱਚਿਆਂ ਦੇ ਮਾਪੇ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਕਾਫੀ ਚਿੰਤਾ ਵਿੱਚ ਹਨ । ਇਸ ਲਈ ਹੁਣ ਪ੍ਰੀਖਿਆ ਦੀਆਂ ਤਰੀਕਾਂ ਦੱਸ ਦਿੱਤੀਆਂ ਗਈਆਂ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ 8 ਵੀਂ ਕਲਾਸ ਦੇ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ 22 ਮਾਰਚ ਤੋਂ ਆਰੰਭ ਹੋ ਜਾਣਗੀਆਂ

ਜੋ ਕੇ 7 ਅਪ੍ਰੈਲ ਤੱਕ ਮੁਕੰਮਲ ਹੋਣਗੀਆਂ। ਇਸ ਤਰ੍ਹਾਂ ਦੀ ਪੰਜਵੀਂ ਕਲਾਸ ਦੇ ਬੱਚਿਆਂ ਦੀਆਂ ਪ੍ਰੀਖਿਆਵਾਂ 16 ਮਾਰਚ ਤੋਂ ਸ਼ੁਰੂ ਹੋ ਕੇ 23 ਮਾਰਚ ਤੱਕ ਖ਼ਤਮ ਹੋ ਜਾਣਗੀਆਂ। ਇਸ ਲਈ ਬੋਰਡ ਵੱਲੋਂ ਲਏ ਜਾਣ ਵਾਲੇ ਪ੍ਰੈਕਟੀਕਲ ਪੇਪਰ ਪੰਜਵੀਂ ਕਲਾਸ ਲਈ 24 ਮਾਰਚ ਤੋਂ 27 ਮਾਰਚ ਤੱਕ ਲਏ ਜਾਣਗੇ। ਇਸ ਤਰ੍ਹਾਂ ਹੀ 8ਵੀਂ ਜਮਾਤ ਦੇ ਵਿਦਿਆਰਥੀਆਂ ਦੇ ਪ੍ਰੈਕਟੀਕਲ ਪੇਪਰ 8 ਅਪ੍ਰੈਲ ਤੋਂ 19 ਅਪ੍ਰੈਲ ਤੱਕ ਲਏ ਜਾਣਗੇ। ਅੱਠਵੀ ਅਤੇ ਪੰਜਵੀ ਕਲਾਸ ਦੇ ਪ੍ਰੈਕਟੀਕਲ ਪੇਪਰ ਸਕੂਲ ਪੱਧਰ ਤੇ ਹੀ ਵਿਦਿਆਰਥੀਆਂ ਕੋਲੋਂ ਲਏ ਜਾਣਗੇ।

Check Also

SHO ਵਲੋਂ ਛੁੱਟੀ ਨਾ ਦੇਣ ਦੀ ਜਿੱਦ ਨੇ ਕਾਂਸਟੇਬਲ ਦੀ ਪਤਨੀ ਅਤੇ ਨਵਜਨਮੀ ਬੱਚੀ ਦੀ ਲਈ ਜਾਨ

ਆਈ ਤਾਜਾ ਵੱਡੀ ਖਬਰ  ਕਹਿੰਦੇ ਹਨ ਕਿ ਜ਼ਿੱਦੀ ਇਨਸਾਨ ਜ਼ਿੰਦਗੀ ‘ਚ ਬਹੁਤ ਜਿਆਦਾ ਮੁਸੀਬਤਾਂ ਝੱਲਦਾ …