ਆਈ ਤਾਜਾ ਵੱਡੀ ਖਬਰ
ਪੰਜਾਬ ਦੇ ਵਿੱਚ ਕਾਫੀ ਦਿਨਾਂ ਤੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਲਗਾਤਾਰ ਰੋਸ ਪ੍ਰਦਰਸ਼ਨ ਤੇ ਮੁਜ਼ਾਹਰੇ ਕੀਤੇ ਜਾ ਰਹੇ ਹਨ। ਪੰਜਾਬ ਦੀਆਂ ਸਭ ਕਿਸਾਨ ਜਥੇਬੰਦੀਆਂ ਲਗਾਤਾਰ ਕਾਫੀ ਦਿਨਾਂ ਤੋਂ ਇਸ ਖੇਤੀ ਕਨੂੰਨਾਂ ਨੂੰ ਰੱਦ ਕਰਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀਆਂ ਹਨ। ਜਿੱਥੇ ਰੇਲ ਰੋਕੋ ਅੰਦੋਲਨ ਦੇ ਤਹਿਤ ਰੇਲ ਆਵਾਜਾਈ ਪੂਰੀ ਤਰ੍ਹਾਂ ਠੱਪ ਕੀਤੀ ਗਈ ਹੈ। ਰੇਲਵੇ ਲਾਈਨਾਂ ਤੇ ਕੋਈ ਵੀ ਰੇਲ ਗੱਡੀ ਜਾਂ ਮਾਲ ਗੱਡੀ ਨਹੀਂ ਆ ਜਾ ਰਹੀ।
ਇਨ੍ਹਾਂ ਰੇਲਵੇ ਲਾਈਨ ਅਤੇ ਕਿਸਾਨ ਲਗਾਤਾਰ ਦਿਨ-ਰਾਤ ਦਾ ਧਰਨਾ ਲਗਾ ਕੇ ਬੈਠੇ ਹੋਏ ਹਨ। ਉਥੇ ਹੀ ਪੰਜਾਬ ਦੇ ਵਿੱਚ ਬਹੁਤ ਸਾਰੇ ਟੋਲ ਪਲਾਜ਼ਾ ਦੇ ਉੱਪਰ ਵੀ ਕਬਜ਼ਾ ਕਰ ਕੇ ਧਰਨਾ ਦਿੱਤਾ ਜਾ ਰਿਹਾ ਹੈ।ਖੇਤੀ ਕਨੂੰਨਾਂ ਨੂੰ ਲੈ ਕੇ ਦਿੱਤੇ ਜਾ ਰਹੇ ਧਰਨੇ ਦੌਰਾਨ ਬਹੁਤ ਸਾਰੀਆਂ ਘਟਨਾਵਾਂ ਇਸ ਤਰਾਂ ਦੀਆਂ ਘਟੀਆਂ ਹਨ।ਜਿਨ੍ਹਾਂ ਨਾਲ ਕਿਸਾਨ ਜਥੇਬੰਦੀਆਂ ਨੂੰ ਬਹੁਤ ਹੀ ਜ਼ਿਆਦਾ ਦੁੱਖ ਪਹੁੰਚਦਾ ਹੈ।
ਪਿਛਲੇ ਦਿਨੀਂ ਵੀ ਧਰਨੇ ਵਾਲੀ ਜਗ੍ਹਾ ਤੇ ਕੁਝ ਕਿਸਾਨ ਆਗੂਆ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਸੀ। ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕੀਤੇ ਜਾ ਰਹੇ ਰੇਲ ਰੋਕੋ ਅੰਦੋਲਨ ਦੌਰਾਨ ਰੇਲਵੇ ਸਟੇਸ਼ਨ ਤੇ ਇਕ 65 ਸਾਲਾਂ ਕਿਸਾਨ ਲਾਭ ਸਿੰਘ ਭੁੱਲਰਹੇੜੀ ਦੀ ਹਾਰਟ ਅਟੈਕ ਕਾਰਨ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਮੌਤ ਦੀ ਪੁਸ਼ਟੀ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਭੁਪਿੰਦਰ ਸਿੰਘ ਲੌਂਗੋਵਾਲ ਨੇ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਸੰਗਰੂਰ ਵਿਚ ਇਹ ਦੂਜਾ ਮਾਮਲਾ ਹੈ,ਜਿੱਥੇ ਕਿਸਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਖੇਤੀ ਕਨੂੰਨਾਂ ਨੂੰ ਰੱਦ ਕਰਵਾਉਣ ਲਈ ਧਰਨੇ ਪ੍ਰਦਰਸ਼ਨ ਲਗਾਤਾਰ ਲਗਾਏ ਹੋਏ ਹਨ।
ਮ੍ਰਿਤਕ ਲਾਭ ਸਿੰਘ ਲਗਾਤਾਰ ਰੇਲ ਰੋਕੋ ਅੰਦੋਲਨ ਦੇ ਵਿੱਚ ਡਟਿਆ ਹੋਇਆ ਸੀ। ਇਹ ਅੰਦੋਲਨ ਲਗਾਤਾਰ ਇੱਕ ਤਰੀਕ ਤੋਂ ਚੱਲ ਰਿਹਾ ਹੈ। ਲਾਭ ਸਿੰਘ ਇਸ ਅੰਦੋਲਨ ਦੇ ਦੌਰਾਨ ਧਰਨੇ ਵਿੱਚ ਮੌਜੂਦ ਸੀ। ਜਿੱਥੇ ਉਸ ਦੀ ਕੱਲ ਰਾਤ ਹਾਰਟ ਅ-ਟੈ- ਕ ਹੋਣ ਕਾਰਨ ਮੌਤ ਹੋ ਗਈ। ਇਸ ਕਿਸਾਨ ਦੀ ਮੌਤ ਕਾਰਨ ਜਿੱਥੇ ਕਿਸਾਨ ਜਥੇਬੰਦੀਆਂ ਵਿੱਚ ਦੁੱਖ ਸੀ, ਉੱਥੇ ਹੀ ਸਰਕਾਰ ਦੇ ਖਿਲਾਫ ਨਰਾਜ਼ਗੀ ਵੀ।
ਕਿਸਾਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਕੋਈ ਵੀ ਸਹੂਲਤ ਨਹੀਂ ਦਿੱਤੀ ਗਈ। ਨਾ ਹੀ ਕੋਈ ਮੈਡੀਕਲ ਸਹੂਲਤ ਦਿੱਤੀ ਗਈ ਹੈ ,ਜਦ ਕਿ ਕਰੋਨਾ ਵਾਇਰਸ ਦੇ ਚੱਲਦੇ ਹੋਏ ਮੈਡੀਕਲ ਸਹੂਲਤ ਦੇਣੀ ਲਾਜ਼ਮੀ ਹੈ। ਕਿਸਾਨ ਜਥੇਬੰਦੀਆਂ ਨੇ ਸਰਕਾਰ ਤੇ ਦੋ – ਸ਼ ਲਾਇਆ ਕਿ ਸਿਹਤ ਸਹੂਲਤ ਨਾ ਹੋਣ ਕਾਰਨ ਇਸ ਅੰਦੋਲਨ ਦੇ ਵਿੱਚ ਲ- ੜ ਰਹੇ ਇਕ ਕਿਸਾਨ ਦੀ ਮੌਤ ਹੋ ਗਈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …