ਆਈ ਤਾਜਾ ਵੱਡੀ ਖਬਰ
ਮੌਸਮ ਵਿੱਚ ਤਬਦੀਲੀ ਹੋਣ ਦੇ ਕਾਰਨ ਲੋਕ ਪਹਾੜੀ ਇਲਾਕਿਆਂ ਵਿੱਚ ਜਾ ਰਹੇ ਹਨ l ਜਿੱਥੇ ਉਹ ਘੁੰਮਣ ਫਿਰਨ ਦੇ ਨਾਲ ਨਾਲ ਸੁਹਾਵਣੇ ਮੌਸਮ ਦਾ ਵੀ ਆਨੰਦ ਮਾਣਦੇ ਪਏ ਹਨ। ਇਸੇ ਵਿਚਾਲੇ ਹੁਣ ਇੱਕ ਬੇਹਦ ਹੀ ਮੰਦਭਾਗੀ ਖਬਰ ਸਾਹਮਣੇ ਆਈ, ਜਿੱਥੇ ਹਿਮਾਚਲ ਘੁੰਮਣ ਗਏ ਨੌਜਵਾਨ ਨੂੰ ਬੁਰੇ ਤਰੀਕੇ ਦੇ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਗਿਆ l ਜਿਸ ਕਾਰਨ ਹੁਣ ਪੀੜਿਤ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਨੌਜਵਾਨ ਦੇ ਵਿਆਹ ਨੂੰ ਹਾਲੇ ਦੋ ਸਾਲ ਹੀ ਹੋਏ ਸੀ। ਪਰ ਇਸ ਦੁੱਖਦਾਈ ਖਬਰ ਨੇ ਪੂਰੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ।
ਦੱਸ ਦਈਏ ਮੈਕਲੋਡਗੰਜ ਘੁੰਮਣ ਗਏ ਪੰਜਾਬੀ ਮੁੰਡੇ ਦਾ ਕੁੱਟ ਕੁੱਟ ਕੇ ਕਤਲ ਕਰ ਦਿੱਤਾ ਗਿਆ l ਮੌਤ ਦੀ ਵਜਹਾ ਸ਼ਰਾਬ ਦੱਸੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਮੁੰਡੇ ਦੇ ਕਤਲ ਦੀ ਇਹ ਘਟਨਾ ਧਰਮਸ਼ਾਲਾ ਦੇ ਇੱਕ ਰੈਸਟੋਰੈਂਟ ‘ਚ ਵਾਪਰੀ ਹੈ। ਰੈਸਟੋਰੈਂਟ ਵਿੱਚ ਸ਼ਰਾਬ ਪੀਣ ਨੂੰ ਲੈ ਕੇ ਝਗੜਾ ਹੋਇਆ ਸੀ। ਇਸੇ ਝਗੜੇ ਵਿੱਚ ਇਸ ਨੌਜਵਾਨ ਨੂੰ ਮੌਤ ਦੇ ਘਾਟ ਉਤਾਰਿਆ ਗਿਆ l ਇਸ ਕਤਲ ਕਾਂਡ ਤੋਂ ਬਾਅਦ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਤੇ ਪੁਲਿਸ ਵੱਲੋਂ ਹੁਣ ਛੇ ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।
ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਮ੍ਰਿਤਕ ਪੰਜਾਬੀ ਮੁੰਡੇ ਦੀ ਪਛਾਣ ਨਵਦੀਪ ਸਿੰਘ ਵਾਸੀ ਗੁਰੂ ਤੇਗਬਹਾਦਰ ਨਗਰ ਟਿੱਬੀ, ਫਗਵਾੜਾ ਪੰਜਾਬ ਵਜੋਂ ਹੋਈ ਹੈ l ਜਿਸ ਦਾ 2 ਸਾਲ ਪਹਿਲਾਂ ਹੀ ਵਿਆਹ ਹੋਇਆ ਸੀ। ਮ੍ਰਿਤਕ ਨੌਜਵਾਨ ਦਾ 1 ਸਾਲ ਦਾ ਛੋਟਾ ਜਵਾਕ ਵੀ ਹੈ।
ਸ਼ਰਾਬ ਨੂੰ ਲੈ ਕੇ ਹੋਈ ਲੜਾਈ ਦੌਰਾਨ ਧਰਮਸ਼ਾਲਾ ਦੇ ਇੱਕ ਰੈਸਟੋਰੈਂਟ ‘ਚ ਕੰਮ ਕਰਨ ਵਾਲੇ ਲੋਕਾਂ ਨੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਉਸ ਦੇ ਸਿਰ ਵਿਚ ਡੂੰਘੀ ਸੱਟ ਲੱਗ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਫਿਲਹਾਲ ਪੀੜਿਤ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ ਤੇ ਉਹਨਾਂ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ l
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …