ਹੁਣੇ ਆਈ ਤਾਜਾ ਵੱਡੀ ਖਬਰ
ਵਧੀਆ ਅਤੇ ਉਚੇਰੀ ਪੜ੍ਹਾਈ ਪ੍ਰਾਪਤ ਕਰਨ ਤੋਂ ਬਾਅਦ ਹਰ ਇਕ ਮਨੁੱਖ ਦੀ ਕੋਸ਼ਿਸ਼ ਇਕ ਵਧੀਆ ਨੌਕਰੀ ਨੂੰ ਪ੍ਰਾਪਤ ਕਰਨ ਦੀ ਹੁੰਦੀ ਹੈ। ਜਿਸ ਦੇ ਜ਼ਰੀਏ ਮਨੁੱਖ ਪੈਸੇ ਕਮਾ ਕੇ ਆਪਣੀਆਂ ਰੋਜ਼ਾਨਾ ਦੀਆਂ ਵਸਤਾਂ ਦੀ ਪੂਰਤੀ ਕਰ ਸਕਦਾ ਹੈ। ਨੌਕਰੀ ਹੀ ਇੱਕ ਮਾਤਰ ਅਜਿਹਾ ਸਹਾਰਾ ਹੁੰਦੀ ਹੈ ਜਿਸ ਦੇ ਜ਼ਰੀਏ ਇਨਸਾਨ ਨੂੰ ਪੈਸੇ ਦੇ ਨਾਲ-ਨਾਲ ਸ਼ੋਹਰਤ ਵੀ ਮਿਲਦੀ ਹੈ। ਜਿਸਦੇ ਨਾਲ ਉਸ ਮਨੁੱਖ ਦਾ ਸਮਾਜ ਦੇ ਵਿੱਚ ਰੁਤਵਾ ਹੋਰ ਵੀ ਵੱਡਾ ਹੁੰਦਾ ਹੈ। ਇਹ ਸਾਰਾ ਕੁਝ ਪ੍ਰਾਪਤ ਕਰਨ ਵਾਸਤੇ ਸਾਨੂੰ ਬਹੁਤ ਜ਼ਿਆਦਾ ਮਿਹਨਤ ਦੀ ਜ਼ਰੂਰਤ ਪੈਂਦੀ ਹੈ।
ਪਰ ਕਦੇ ਕਦਾਈਂ ਕੋਈ ਅਜਿਹੀ ਨੌਕਰੀ ਮਿਲਦੀ ਹੈ ਜਿਸ ਦੇ ਨਾਲ ਮਨੁੱਖ ਨੂੰ ਪੈਸੇ ਅਤੇ ਸ਼ੋਹਰਤ ਵੀ ਨਾਲ-ਨਾਲ ਮਿਲਣੀ ਸ਼ੁਰੂ ਹੋ ਜਾਂਦੀ ਹੈ। ਪੰਜਾਬ ਸੂਬੇ ਦੇ ਵਿੱਚ ਵੀ ਹੁਣ ਸਰਕਾਰ ਵੱਲੋਂ ਇਕ ਅਜਿਹੀ ਨੌਕਰੀ ਵਾਸਤੇ ਇਸ਼ਤਿਹਾਰ ਦਿੱਤਾ ਜਾ ਚੁੱਕਾ ਹੈ। ਐਸਐਸਐਸਬੀ ਪੰਜਾਬ ਨੇ ਪਟਵਾਰੀ, ਸਿੰਚਾਈ ਬੁਕਿੰਗ ਕਲਰਕ ਅਤੇ ਜ਼ਿਲ੍ਹਾਦਾਰ ਦੇ ਅਹੁਦਿਆਂ ਵਾਸਤੇ ਇੱਕ ਇਸ਼ਤਿਹਾਰ ਜਾਰੀ ਕਰਦੇ ਹੋਏ ਅਰਜ਼ੀਆਂ ਦੀ ਮੰਗ ਕੀਤੀ ਹੈ।
ਇਹ ਅਰਜ਼ੀਆਂ ਉਮੀਦਵਾਰਾਂ ਕੋਲੋ ਆਨਲਾਈਨ ਮਾਧਿਅਮ ਦੇ ਜ਼ਰੀਏ ਮੰਗਵਾਈਆਂ ਗਈਆਂ ਹਨ। ਪੰਜਾਬ ਸਰਕਾਰ ਦੀ ਵੈੱਬਸਾਈਟ sssb.punjab.gov.in ਉਪਰ ਜਾ ਕੇ ਇੱਛੁਕ ਉਮੀਦਵਾਰ ਅਪਲਾਈ ਕਰ ਸਕਦੇ ਹਨ। ਇਨ੍ਹਾਂ ਪੋਸਟਾਂ ਵਾਸਤੇ ਅਪਲਾਈ ਕਰਨ ਦੀ ਪ੍ਰਕਿਰਿਆ ਦੀ ਤਾਰੀਖ 11 ਫਰਵਰੀ ਤੋਂ 18 ਫਰਵਰੀ 2021 ਤੱਕ ਦਿੱਤੀ ਗਈ ਹੈ। ਇਸ ਰਾਹੀਂ ਸੂਬੇ ਅੰਦਰ 1,152 ਅਸਾਮੀਆਂ ਉਤੇ ਭਰਤੀ ਕੀਤੀ ਜਾਵੇਗੀ ਜਿਨ੍ਹਾਂ ਵਿਚ ਰੈਵੀਨਿਊ ਵਿਭਾਗ ਦੇ ਪਟਵਾਰੀ ਵਾਸਤੇ 1,090 ਨੌਕਰੀਆਂ, ਸਿੰਚਾਈ ਵਿਭਾਗ ਕਲਰਕ ਵਾਸਤੇ 26 ਨੌਕਰੀਆਂ ਅਤੇ ਜ਼ਿਲਾਦਾਰ ਦੇ ਅਹੁਦੇ ਵਾਸਤੇ ਕੁੱਲ ਚਾਰ ਅਸਾਮੀਆਂ ਖਾਲੀ ਹਨ।
ਇਸ ਨੌਕਰੀ ਵਾਸਤੇ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 18 ਫਰਵਰੀ ਹੈ ਜਦ ਕਿ ਅਰਜ਼ੀ ਵਾਸਤੇ ਫੀਸ ਜਮ੍ਹਾਂ ਕਰਵਾਉਣ ਦੀ ਆਖਰੀ ਤਾਰੀਖ 22 ਫਰਵਰੀ ਨਿਸ਼ਚਿਤ ਨਿਸ਼ਚਿਤ ਕਰ ਦਿੱਤੀ ਗਈ ਹੈ। ਯੋਗਤਾ ਦੀ ਗੱਲ ਕੀਤੀ ਜਾਵੇ ਤਾਂ ਉਮੀਦਵਾਰ ਦੇ ਕੋਲ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕਿਸੇ ਵੀ ਵਿਸ਼ੇ ਦੇ ਸਬੰਧ ਵਿੱਚ ਕੀਤੀ ਗਈ ਗ੍ਰੈਜੂਏਟ ਡਿਗਰੀ ਦਾ ਹੋਣਾ ਲਾਜ਼ਮੀ ਹੈ। ਇਸ ਤੋਂ ਇਲਾਵਾ ਬਾਕੀ ਹਰ ਤਰ੍ਹਾਂ ਦੀਆਂ ਯੋਗਤਾਵਾਂ ਅਤੇ ਛੋਟਾਂ ਦੀ ਜਾਣਕਾਰੀ ਸਰਕਾਰ ਵੱਲੋਂ ਜਾਰੀ ਕੀਤੀ ਗਈ ਅਧਿਕਾਰਤ ਵੈਬਸਾਈਟ ਉਪਰ ਜਾ ਕੇ ਤੁਸੀਂ ਦੇਖ ਸਕਦੇ ਹੋ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …