Breaking News

ਪੰਜਾਬ ਸਣੇ ਇਥੇ ਇਥੇ ਅਗਲੇ 5 ਦਿਨਾਂ ਲਈ ਤੂਫ਼ਾਨ ਤੇ ਭਾਰੀ ਮੀਂਹ ਦੀ ਚਿਤਾਵਨੀ, ਹੋਇਆ ਯੈਲੋ ਅਲਰਟ ਜਾਰੀ

ਆਈ ਤਾਜਾ ਵੱਡੀ ਖਬਰ 

ਇੱਕ ਪਾਸੇ ਜਿੱਥੇ ਪੰਜਾਬ ਦੇ ਵਿੱਚ ਲਗਾਤਾਰ ਗਰਮੀ ਵੱਧਦੀ ਜਾ ਰਹੀ ਹੈ , ਲੋਕਾਂ ਦਾ ਇਸ ਗਰਮੀ ਵਿੱਚ ਹਾਲ ਬੇਹਾਲ ਹੋ ਰਿਹਾ ਹੈ , ਇਸੇ ਵਿਚਾਲੇ ਹੁਣ ਮੌਸਮ ਵਿਭਾਗ ਵਲੋਂ ਮੌਸਮ ਨੂੰ ਲੈ ਕੇ ਇੱਕ ਵੱਡਾ update ਜਾਰੀ ਕਰ ਦਿਤਾ ਗਿਆ ਹੈ , ਦਰ੍ਸਾਲ ਹੁਣ ਮੌਸਮ ਨੂੰ ਲੈ ਕੇ ਪੰਜਾਬ ਸਣੇ ਵੱਖ ਵੱਖ ਥਾਵਾਂ ਤੇ ਅਗਲੇ 5 ਦਿਨਾਂ ਲਈ ਤੂਫ਼ਾਨ ਤੇ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕਰ ਦਿੱਤੀ ਗਈ ਹੈ ਜਿਸਨੂੰ ਲੈ ਕੇ ਮੌਸਮ ਵਲੋਂ ਯੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਹੈ ।ਮੌਸਮ ਵਿਭਾਗ ਨੇ 16 ਤੋਂ 19 ਮਾਰਚ 2023 ਤੱਕ ਵੱਖ-ਵੱਖ ਖੇਤਰਾਂ ਵਿੱਚ ਗਰਜ਼-ਤੂਫ਼ਾਨ ਅਤੇ ਬਾਰਸ਼ ਨੂੰ ਲੈ ਕੇ ਯੈਲੋ ਤੇ ਆਰੇਂਜ ਅਲਰਟ ਜਾਰੀ ਕੀਤੇ ।

ਮੌਸਮ ਵਿਭਾਗ ਨੇ ਯੈਲੋ ਅਲਰਟ ਪੰਜਾਬ, ਹਰਿਆਣਾ, ਦਿੱਲੀ NCR ਅਤੇ ਹਿਮਾਲੀਅਨ ਖੇਤਰ ਸਮੇਤ ਕਈ ਖੇਤਰਾਂ ਲਈ ਜਾਰੀ ਕੀਤਾ । ਇਸ ਤੋਂ ਇਲਾਵਾਂ ਮਹਾਰਾਸ਼ਟਰ ਤੇ ਕਰਨਾਟਕ ਦੇ ਕੁਝ ਖੇਤਰਾਂ ਲਈ ਆਰੇਂਜ ਅਲਰਟ ਜਾਰੀ ਕੀਤਾ ।ਰਾਜਧਾਨੀ ਦਿੱਲੀ ਦੀ ਗੱਲ ਕਰੀਏ ਤਾਂ ਇੱਥੇ 16 ਮਾਰਚ ਨੂੰ ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 18 ਡਿਗਰੀ ਤੱਕ ਰਹਿ ਸਕਦਾ । ਮੌਸਮ ਵਿਭਾਗ ਨੇ ਇੱਥੇ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਇਨਾ ਹੀ ਨਹੀਂ ਸਗੋਂ ਅਸਮਾਨ ਬੱਦਲਵਾਈ ਰਹੇਗਾ।

ਭਾਰਤੀ ਮੌਸਮ ਵਿਭਾਗ ਨੇ ਮੁੱਖ ਉਤਪਾਦਕ ਰਾਜਾਂ ਵਿੱਚ ਅਗਲੇ 10 ਦਿਨਾਂ ਵਿੱਚ ਚੇਤਾਵਨੀ ਦਿਤੀ ਜਿਹਨਾਂ ਵਿੱਚ ਮੱਧ ਪਰਦੇਸ਼ , ਉੱਤਰੀ ਅਤੇ ਪੱਛਮੀ ਖੇਤਰਾਂ ਸ਼ਾਮਲ ਨੇ ਜਿਹਨਾਂ ਵਿੱਚ ਹੋਰ ਮੀਂਹ ਅਤੇ ਗੜੇਮਾਰੀ ਹੋ ਸਕਦੀ ਹੈ। ਇਸ ਤੋਂ ਇਲਾਵਾ ਤੇਲੰਗਾਨਾ, ਛੱਤੀਸਗੜ੍ਹ, ਝਾਰਖੰਡ ਅਤੇ ਮੱਧ ਪ੍ਰਦੇਸ਼ ਵਿੱਚ 16 ਤੋਂ 19 ਮਾਰਚ ਦਰਮਿਆਨ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਇਹਨਾਂ ਥਾਵਾਂ ਦੇ ਮੌਸਮ ਦੀ ਹਾਲ ਬਿਆਨੀ ਕੀਤੀ ਮੌਸਮ ਨੂੰ ਲੈ ਕੇ ਚੇਤਾਵਨੀ ਵੀ ਦਿੱਤੀ ਗਈ ਹੈ।

ਓਥੇ ਹੀ ਜੇਕਰ ਗੱਲ ਕੀਤੀ ਜਾਵੇ ਪਹਾੜੀ ਰਾਜਾਂ ਦੀ ਤਾਂ ਜੰਮੂ-ਕਸ਼ਮੀਰ, ਲੱਦਾਖ, ਗਿਲਗਿਤ ‘ਚ ਮੀਂਹ ਦੇ ਨਾਲ-ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ 17 ਤੋਂ 19 ਮਾਰਚ ਤੱਕ ਕਈ ਸੂਬਿਆਂ ਵਿੱਚ ਮੀਂਹ, ਹਨ੍ਹੇਰੀ ਤੇ ਬਿਜਲੀ ਡਿੱਗਣ ਦੀਆਂ ਘਟਨਾਵਾਂ ਹੋ ਸਕਦੀਆਂ ਹਨ। ਫਿਲਹਾਲ ਮੌਸਮ ਵਿਭਾਗ ਵਲੋਂ ਮੌਸਮ ਨਾਲ ਜੁੜੀਆਂ ਖਬਰਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਆਉਣ ਵਾਲੇ ਦਿਨਾਂ ‘ਚ ਇਸਦਾ ਕਿ ਪ੍ਰਭਾਵ ਨਜ਼ਰ ਆਵੇਗਾ ਵੇਖਣਾ ਦਿਲਚਸਪ ਹੋਵੇਗਾ ਪਰ ਪੰਜਾਬ ਦੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …