Breaking News

ਪੰਜਾਬ :ਸਕੂਲ ਦੇ ਇਹਨਾਂ ਵਿਦਿਆਰਥੀਆਂ ਨੂੰ ਫੀਸਾਂ ਦੇ ਮਾਮਲੇ ਚ ਮਿਲੀ ਵੱਡੀ ਰਾਹਤ-ਆਈ ਇਹ ਤਾਜਾ ਵੱਡੀ ਖਬਰ

ਆਈ ਇਹ ਤਾਜਾ ਵੱਡੀ ਖਬਰ

ਇਸ ਸਾਲ ਕਰੋਨਾ ਨੇ ਸਾਰੀ ਦੁਨੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਇਸ ਕਰੋਨਾ ਦਾ ਸਭ ਤੋਂ ਵੱਧ ਅਸਰ ਬੱਚਿਆਂ ਦੀ ਪੜ੍ਹਾਈ ਦੇ ਉਪਰ ਪੈ ਰਿਹਾ ਹੈ। ਜਿਸ ਨੂੰ ਵੇਖਦੇ ਹੋਏ ਭਾਰਤ ਵਿਚ ਮਾਰਚ ਤੋਂ ਹੀ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਸੀ। ਅਕਤੂਬਰ ਵਿਚ ਕੋਰੋਨਾ ਕੇਸਾਂ ਵਿਚ ਆਈ ਕਮੀ ਨੂੰ ਦੇਖਦੇ ਹੋਏ ਸੂਬੇ ਅੰਦਰ ਸਕੂਲ ਖੋਲ੍ਹ ਦਿੱਤਾ ਗਿਆ ਸੀ। ਜਿਸ ਵਿੱਚ ਨੌਵੀਂ ਤੋਂ ਲੈ ਕੇ ਬਾਰ੍ਹਵੀਂ ਕਲਾਸ ਤੱਕ ਦੇ ਬੱਚਿਆਂ ਨੂੰ ਸਕੂਲ ਆਉਣ ਦੀ ਇਜਾਜ਼ਤ ਦਿੱਤੀ ਗਈ ਸੀ।

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੱਚਿਆਂ ਦੀ ਪੜ੍ਹਾਈ ਨੂੰ ਦੇਖਦੇ ਹੋਏ ਕਈ ਤਬਦੀਲੀਆਂ ਕੀਤੀਆਂ ਗਈਆਂ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਹੁਣ ਕੁਝ ਵਿਦਿਆਰਥੀਆਂ ਨੂੰ ਫੀਸਾਂ ਦੇ ਮਾਮਲੇ ਵਿਚ ਵੱਡੀ ਰਾਹਤ ਦਿੱਤੀ ਗਈ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਾਲਾਨਾ ਪ੍ਰੀਖਿਆਵਾਂ 2021 ਵਾਸਤੇ ਵਿਦਿਆਰਥੀਆਂ ਲਈ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਦੇ ਰੈਗੂਲਰ ਅਤੇ ਓਪਨ ਸਕੂਲ ਪ੍ਰਣਾਲੀ ਅਧੀਨ ਪ੍ਰੀਖਿਆ ਦੇਣ ਲਈ ਫੀਸ ਜਮ੍ਹਾਂ ਕਰਵਾਉਣ ਅਤੇ ਫਾਰਮ ਜਮਾਂ ਕਰਵਾਉਣ ਲਈ ਇਸ ਦੀ ਤਰੀਕ ਨੂੰ ਵਧਾ ਦਿੱਤਾ ਗਿਆ ਹੈ।

ਹੁਣ ਬਿਨਾਂ ਲੇਟ ਫੀਸ ਫਾਰਮ ਭਰ ਕੇ ਬੈਂਕ ਵਿਚ 16 ਦਸੰਬਰ ਤੱਕ ਫਾਰਮ ਜਮ੍ਹਾਂ ਕਰਵਾਉਣ ਦੀ ਆਖਰੀ ਤਰੀਕ ਕਰ ਦਿੱਤੀ ਗਈ ਹੈ। ਪ੍ਰੀਖਿਆ ਦੀ ਫ਼ੀਸ 24 ਦਸੰਬਰ ਤੱਕ ਜਮ੍ਹਾਂ ਕਰਵਾਈ ਜਾਵੇਗੀ। 31 ਦਸੰਬਰ ਤੱਕ 500 ਰੁਪਏ ਲੇਟ ਫੀਸ ਨਾਲ ਫਾਰਮ ਜਮ੍ਹਾ ਕਰਵਾਏ ਜਾਣਗੇ। 11 ਜਨਵਰੀ 2021 ਤੱਕ ਲੇਟ ਫੀਸ ਨਾਲ ਪਰੀਖਿਆ ਦੀ ਫੀਸ ਜਮ੍ਹਾ ਕਰਵਾਈ ਜਾਵੇਗੀ । 1000 ਰੁਪਏ ਲੇਟ ਫੀਸ ਨਾਲ ਫਾਰਮ 11 ਜਨਵਰੀ 2021 ਤੱਕ ਜਮਾ ਕਰਵਾਏ ਜਾਣਗੇ।

ਇਸ ਤਰਾਂ ਹੀ ਲੇਟ ਫੀਸ ਨਾਲ 18 ਜਨਵਰੀ 2021 ਤੱਕ ਫੀਸ ਜਮ੍ਹਾ ਕਰਵਾਈ ਜਾਵੇਗੀ। 2000 ਹਜ਼ਾਰ ਰੁਪਏ ਲੇਟ ਫੀਸ ਨਾਲ ਫਾਰਮ 18 ਜਨਵਰੀ 2021 ਤੱਕ ਜਮ੍ਹਾਂ ਕਰਵਾਏ ਜਾ ਸਕਦੇ ਹਨ, ਤੇ 25 ਜਨਵਰੀ 2021 ਤੱਕ ਫੀਸ ਜਮ੍ਹਾ ਕਰਵਾਈ ਜਾਵੇਗੀ। ਸਭ ਤੋਂ ਆਖਰੀ ਤਰੀਕ 29 ਜਨਵਰੀ 2021 ਤੱਕ ਬੈਂਕ ਵਿੱਚ ਫਾਰਮ ਭਰ ਕੇ 2500 ਰੁਪਏ ਲੇਟ ਫੀਸ ਨਾਲ ਜਮ੍ਹਾਂ ਕਰਵਾਏ ਜਾਣਗੇ। ਇਸਦੇ ਨਾਲ ਹੀ 8 ਫਰਵਰੀ 2021 ਤੱਕ ਬੈਂਕਾਂ ਵਿੱਚ ਫੀਸ ਜਮ੍ਹਾਂ ਕਰਵਾਈ ਜਾ ਸਕੇਗੀ। ਜੋ ਵਿਦਿਆਰਥੀ ਅਜੇ ਤੱਕ ਪ੍ਰੀਖਿਆ ਵਾਸਤੇ ਫਾਰਮ ਨਹੀਂ ਭਰ ਸਕੇ ਉਹ ਹੁਣ ਇਸ ਤਰੀਕ ਦੇ ਹਿਸਾਬ ਨਾਲ ਫਾਰਮ ਭਰ ਕੇ ਅਤੇ ਫੀਸ ਜਮ੍ਹਾ ਕਰਵਾ ਸਕਦੇ ਹਨ।

Check Also

ਖੁਸ਼ੀਆਂ ਬਦਲੀਆਂ ਮਾਤਮ ਚ , ਵਿਆਹ ਵਾਲੇ ਦਿਨ ਹੋਈ ਲਾੜੀ ਦੀ ਇਸ ਤਰਾਂ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ  ਜਦੋਂ ਕਿਸੇ ਘਰ ਵਿੱਚ ਵਿਆਹ ਹੁੰਦਾ ਹੈ ਤਾਂ ਉਸ ਘਰ ਦੇ …