Breaking News

ਪੰਜਾਬ : ਸਕੂਲ ਚ ਪ੍ਰਿੰਸੀਪਲ ਨੇ 60 ਵਿਦਿਆਰਥੀਆਂ ਦੇ ਇਸ ਕਾਰਨ ਜਬਰੀ ਕਟਵਾਤੇ ਵਾਲ – ਮਚਿਆ ਹੜਕੰਪ

ਆਈ ਤਾਜ਼ਾ ਵੱਡੀ ਖਬਰ 

ਹਰ ਇੱਕ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਅਨੁਸ਼ਾਸਨ ਦਾ ਇੱਕ ਵਿਸ਼ੇਸ਼ ਮਹੱਤਵ ਹੁੰਦਾ ਹੈ । ਅਨੁਸ਼ਾਸਨ ਹਰੇਕ ਮਨੁੱਖ ਦੀ ਜ਼ਿੰਦਗੀ ਨੂੰ ਚੰਗਾ ਬਣਾਉਣ ਦੇ ਵਿੱਚ ਸਭ ਤੋਂ ਵੱਧ ਮਹੱਤਵਪੂਰਨ ਹੁੰਦਾ ਹੈ । ਅਨੁਸ਼ਾਸਨ ਦੀ ਮਹੱਤਤਾ ਮਨੁੱਖ ਇੱਕ ਸਕੂਲ ਤੋਂ ਹੀ ਸਿੱਖਦਾ ਹੈ , ਸਕੂਲ ਦੇ ਵਿਚ ਹੀ ਹਰ ਇੱਕ ਮਨੁੱਖ ਅਨੁਸ਼ਾਸਨ ਦੇ ਤਰੀਕੇ ਅਪਨਾਉਂਦਾ ਹੈ । ਬਹੁਤ ਸਾਰੇ ਬੱਚੇ ਸਕੂਲਾਂ ਦੇ ਵਿੱਚ ਅਨੁਸ਼ਾਸਨ ਨੂੰ ਤੋੜਦੇ ਵੀ ਹਨ , ਜਿਸ ਦੇ ਚੱਲਦੇ ਉਨ੍ਹਾਂ ਨੂੰ ਉਨ੍ਹਾਂ ਦੇ ਟੀਚਰਜ਼ ਦੇ ਵੱਲੋਂ ਦੰਡ ਵੀ ਦਿੱਤਾ ਜਾਂਦਾ ਹੈ । ਵੱਖ ਵੱਖ ਤਰ੍ਹਾਂ ਦੇ ਦੰਡ ਅਧਿਆਪਕਾਵਾਂ ਦੇ ਵੱਲੋਂ ਬੱਚਿਆਂ ਨੂੰ ਅਨੁਸ਼ਾਸਨ ਤੋੜਨ ਦੇ ਚੱਲਦੇ ਦਿੱੱਤੇ ਜਾਂਦੇ ਹਨ । ਪਰ ਪੰਜਾਬ ਦੇ ਇਕ ਸਕੂਲ ਦੇ ਵਿਚ ਬੱਚਿਆਂ ਨੂੰ ਇਕ ਅਜਿਹਾ ਦੰਡ ਦਿੱਤਾ ਗਿਆ ਜਿਸ ਦੀ ਚਰਚਾ ਪੂਰੇ ਪੰਜਾਬ ਚ ਤੇਜ਼ੀ ਦੇ ਨਾਲ ਛਿੜੀ ਹੋਈ ਹੈ ।

ਦਰਅਸਲ ਬਠਿੰਡਾ ਦੇ ਪਿੰਡ ਜਲਾਲ ਦੇ ਇੱਕ ਸਰਕਾਰੀ ਸਕੂਲ ਦੇ ਵਿਚ ਉਥੇ ਦੀ ਪ੍ਰਿੰਸੀਪਲ ਦੇ ਵੱਲੋਂ ਇਸ ਸਕੂਲ ਦੇ ਇਕੱਠੇ ਸੱਠ ਬੱਚਿਆਂ ਦੇ ਜ਼ਬਰਦਸਤੀ ਵਾਲ ਕਟਵਾ ਦਿੱਤੇ ਗਏ । ਬੀਤੇ ਦਿਨੀਂ ਯਾਨੀ ਕਿ ਸ਼ਨੀਵਾਰ ਨੂੰ ਇਹ ਘਟਨਾ ਵਾਪਰੀ ਹੈ , ਜਿਸ ਦੇ ਚੱਲਦੇ ਇਨ੍ਹਾਂ ਬੱਚਿਆਂ ਦੇ ਮਾਪਿਆਂ ਦੇ ਵਿਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਬੱਚਿਆਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਪ੍ਰਿੰਸੀਪਲ ਨੇ ਬਿਨਾਂ ਦੱਸੇ ਬੱਚਿਆਂ ਦੇ ਵਾਲ ਕੱਟੇ ਹਨ, ਉਨ੍ਹਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਪ੍ਰਸ਼ਾਸਨ ਇਸ ਸਕੂਲ ਦੀ ਪ੍ਰਿੰਸੀਪਲ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰੇ ।

ਉਥੇ ਹੀ ਜਦੋਂ ਇਸ ਪੂਰੀ ਘਟਨਾ ਨੂੰ ਲੈ ਕੇ ਉਨ੍ਹਾਂ ਬੱਚਿਆਂ ਦੀ ਨਾਲ ਗੱਲਬਾਤ ਕੀਤੀ ਗਈ ਜਿਨ੍ਹਾਂ ਬੱਚਿਆਂ ਦੇ ਬਾਲ ਪ੍ਰਿੰਸੀਪਲ ਤੇ ਵੱਲੋਂ ਕਟਵਾਏ ਗਏ ਤਾਂ ਉਨ੍ਹਾਂ ਬੱਚਿਆਂ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਦੀ ਪ੍ਰਿੰਸੀਪਲ ਮੈਡਮ ਨੇ ਉਨ੍ਹਾਂ ਨੂੰ ਜਮਾਤ ਤੋ ਬਾਹਰ ਸੱਦਿਆ ਅਤੇ ਬਾਅਦ ਵਿੱਚ ਉਨ੍ਹਾਂ ਦੇ ਵਾਲ ਕੱਟ ਦਿੱਤੇ ਗਏ । ਉਨ੍ਹਾਂ ਦੱਸਿਆ ਕਿ ਲਗਭਗ ਸੱਠ ਵਿਦਿਆਰਥੀਆਂ ਦੇ ਵਾਲ ਕੱਟੇ ਗਏ ਹਨ ਹਾਲਾਂਕਿ ਪ੍ਰਿੰਸੀਪਲ ਦਾ ਇਸ ਸਬੰਧ ਵਿਚ ਆਪਣਾ ਤਰਕ ਹੈ । ਜਦ ਕਿ ਵਾਲ ਕੱਟਣ ਵਾਲੇ ਨਾਈ ਦਾ ਕਹਿਣਾ ਹੈ ਕਿ ਉਸ ਨੇ ਪ੍ਰਿੰਸੀਪਲ ਦੇ ਹੁਕਮ ਤੇ ਹੀ ਵਾਲ ਕਟੇ ਹੈ , ਜਿਸ ਵਿੱਚ ਉਸ ਦਾ ਕੋਈ ਵੀ ਕਸੂਰ ਨਹੀਂ ਹੈ ।

ਉਥੇ ਹੀ ਇਸ ਪੂਰੀ ਘਟਨਾ ਨੂੰ ਲੈ ਕੇ ਸਕੂਲ ਦੀ ਪ੍ਰਿੰਸੀਪਲ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਉਹ ਕਈ ਵਾਰ ਇਨ੍ਹਾਂ ਬੱਚਿਆਂ ਨੂੰ ਕਹਿ ਚੁੱਕੀ ਹੈ ਕਿ ਵਾਲ ਕਟਵਾ ਕੇ ਸਕੂਲ ਆਇਆ ਕਰੋ , ਪਰ ਬੱਚੇ ਨਹੀਂ ਮੰਨੇ ਤੇ ਉਹ ਸਕੂਲ ਦੇ ਵਿਚ ਵੱਖ ਵੱਖ ਡਿਜ਼ਾਈਨਰਾਂ ਦੇ ਵਾਲ ਕੰਘੀ ਕਰਕੇ ਆਉਂਦੇ ਸਨ। ਜਿਸ ਕਾਰਨ ਸਕੂਲ ਦਾ ਅਨੁਸ਼ਾਸਨ ਭੰਗ ਹੋ ਰਿਹਾ ਸੀ। ਜਿਸ ਕਾਰਨ ਹੀ ਉਨ੍ਹਾਂ ਦੇ ਵੱਲੋਂ ਇਹ ਫ਼ੈਸਲਾ ਲਿਆ ਗਿਆ ਤੇ ਇਸ ਸਕੂਲ ਦੇ ਸੱਠ ਬੱਚਿਆਂ ਦੇ ਵਾਲ ਕੱਟ ਦਿੱਤੇ ਗਏ ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …