ਵਿਆਹ ਦੇ 4 ਦਿਨਾਂ ਬਾਅਦ ਵਹੁਟੀ ਦੀ ਕਰਤੂਤ
ਗੜ੍ਹਸ਼ੰਕਰ ਪੁਲਸ ਵੱਲੋਂ ਦਰਜ ਇਕ ਮਾਮਲੇ ਦੌਰਾਨ ਖ਼ੁਲਾਸਾ ਹੋਇਆ ਹੈ ਕਿ ਪਿੰਡ ਸਮੁੰਦੜਾ ਦੇ ਇਕ ਨੌਜਵਾਨ ਨੂੰ ਹਫ਼ਤਾ ਪਹਿਲਾਂ ਵਿਆਹ ਕੇ ਲਿਆਂਦੀ ਉਸ ਦੀ ਪਤਨੀ ਵੱਲੋਂ ਹੀ ਠੱਗ ਲਿਆ ਗਿਆ। ਮਿਲੀ ਜਾਣਕਾਰੀ ਅਨੁਸਾਰ ਪਿੰਡ ਸਮੁੰਦੜਾਂ ਦੇ ਇਕ ਨੌਜਵਾਨ ਨੇ ਰਿਸ਼ਤੇ ਕਰਵਾਉਣ ਵਾਲੀ ਇਕ ਵੈੱਬਸਾਈਟ ਰਾਹੀਂ ਆਪਣੇ ਲਈ ਜੀਵਨ ਸਾਥੀ ਦੀ ਤਲਾਸ਼ ਕੀਤੀ ਤਾਂ ਉਸ ਦਾ ਸੰਪਰਕ ਰਾਜਸਥਾਨ ਦੇ ਹਨੂਮਾਨ ਜ਼ਿਲ੍ਹੇ ਦੀ ਪਾਰੂਲ ਪੁੱਤਰੀ ਪ੍ਰਭੂ ਦਿਆਲ ਪਿੰਡ ਭੁਜਾਸਰ ਥਾਣਾ ਭਾਦਰਾ ਨਾਲ ਹੋਇਆ।
ਪੁਲਸ ਨੂੰ ਦਿੱਤੇ ਬਿਆਨਾਂ ਵਿਚ ਨੌਜਵਾਨ ਨੇ ਦੱਸਿਆ ਕਿ 1 ਜੁਲਾਈ ਨੂੰ ਪਾਰੁਲ ਦੇ ਪਰਿਵਾਰ ਨਾਲ ਉਨ੍ਹਾਂ ਦਾ ਸੰਪਰਕ ਹੋਇਆ ਅਤੇ 3 ਜੁਲਾਈ ਨੂੰ ਕੁੜੀ ਵਾਲੇ ਉਨ੍ਹਾਂ ਦੇ ਘਰ ਪਹੁੰਚ ਗਏ ਅਤੇ 4 ਜੁਲਾਈ ਨੂੰ ਕੁੜੀ ਵਾਲੇ ਉਸ ਨੂੰ ਅਤੇ ਉਸ ਦੀ ਮਾਤਾ ਨੂੰ ਰਾਜਸਥਾਨ ਸ਼ਗਨ ਵਿਹਾਰ ਕਰਨ ਲਈ ਲੈ ਗਏ, ਜਿੱਥੋਂ ਉਹ ਕੁੜੀ ਨੂੰ ਚੁੰਨੀ ਚੜ੍ਹਾ ਕੇ ਲੈ ਆਏ।
ਪੀੜਤ ਨੌਜਵਾਨ ਅਨੁਸਾਰ 8 ਜੁਲਾਈ ਨੂੰ ਕੁੜੀ ਦਾ ਬਾਪ ਪ੍ਰਭੂ ਦਿਆਲ ਪਿੰਡ ਸਮੁੰਦੜਾ ਪਹੁੰਚਿਆ ਅਤੇ ਕੁੜੀ ਦਾ ਪੇਕੇ ਫੇਰਾ ਪਾਉਣ ਦਾ ਕਹਿ ਕੇ ਨਾਲ ਲੈ ਗਿਆ। ਨੌਜਵਾਨ ਦੇ ਪਰਿਵਾਰ ਨੇ ਇਨ੍ਹਾਂ ਦੋਵਾਂ ਦੇ ਰਸਤੇ ਵਿਚ ਰਾਜ਼ੀ ਖ਼ੁਸ਼ੀ ਜਾਨਣ ਲਈ ਫੋਨ ਕੀਤੇ ਤਾਂ ਸੰਪਰਕ ਨਾ ਜੁੜਨ ਕਾਰਨ ਇਨ੍ਹਾਂ ਨੂੰ ਸ਼ੱਕ ਹੋ ਗਿਆ।
ਪੀੜਤ ਨੌਜਵਾਨ ਦੇ ਪਰਿਵਾਰ ਨੇ ਜਦੋਂ ਆਪਣੇ ਘਰ ਦਾ ਸਾਮਾਨ ਚੈੱਕ ਕੀਤਾ ਤਾਂ ਉਨ੍ਹਾਂ ਨੂੰ ਲੱਖਾਂ ਰੁਪਏ ਦੇ ਗਹਿਣੇ ਕੁਝ ਸੂਟ ਅਤੇ ਸਾਢੇ ਪੰਜ ਲੱਖ ਰੁਪਏ ਨਕਦੀ ਦੇ ਗਾਇਬ ਹੋਣ ਦਾ ਪਤਾ ਲੱਗਾ, ਜਿਸ ‘ਤੇ ਉਨ੍ਹਾਂ ਪੁਲਸ ਨੂੰ ਸਾਰੇ ਮਾਮਲੇ ਦੀ ਇਤਲਾਹ ਦੇ ਕੇ ਮੁਲਜ਼ਮਾਂ ਖ਼ਿਲਾਫ਼ ਧਾਰਾ 380, 120 ਬੀ ਦੇ ਤਹਿਤ ਪਰਚਾ ਨੰਬਰ 138 ਅਧੀਨ ਕੇਸ ਦਰਜ ਕਰਵਾ ਦਿੱਤਾ ਹੈ। ਫਿਲਹਾਲ ਪੁਲਸ ਵਲੋਂ ਮਾਮਲੇ ਦੀ ਜਾਂਚ ਕਰਨ ਦੀ ਗੱਲ ਆਖੀ ਜਾ ਰਹੀ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …