Breaking News

ਪੰਜਾਬ : ਵਿਆਹ ਕਰਾਕੇ ਬਾਹਰ ਜਾਣ ਵਾਲੇ ਹੋ ਜਾਵੋ ਸਾਵਧਾਨ , 2 ਕੁੜੀਆਂ ਨੇ ਬਾਹਰ ਜਾਕੇ ਕੀਤਾ ਅਜਿਹਾ ਹਰੇਕ ਕੋਈ ਰਹੇ ਗਿਆ ਹੱਕਾ ਬੱਕਾ

ਆਈ ਤਾਜਾ ਵੱਡੀ ਖਬਰ 

ਲੋਕ ਵਿਦੇਸ਼ ਜਾਣ ਲਈ ਹਰ ਹੱਥਕੰਡਾ ਅਪਣਾਉਂਦੇ ਪਏ ਹਨ, ਕਿਉਂਕਿ ਲੋਕ ਮਜਬੂਰੀ ਲਈ ਨਹੀਂ ਸਗੋਂ, ਇੱਕ ਟਰੈਂਡ ਨੂੰ ਕਾਪੀ ਕਰਦੇ ਹੋਏ ਵਿਦੇਸ਼ੀ ਧਰਤੀ ਤੇ ਜਾਂਦੇ ਪਏ ਹਨ l ਵਿਦੇਸ਼ਾਂ ਦੇ ਜਿਸ ਤਰੀਕੇ ਦੇ ਨਾਲ ਹਾਲਾਤ ਬਣੇ ਹੋਏ ਹੈ ਉਸ ਦੇ ਚਲਦੇ ਲੋਕਾਂ ਨੂੰ ਵਿਦੇਸ਼ੀ ਧਰਤੀ ਉੱਪਰ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਪਰ ਇਸਦੇ ਬਾਵਜੂਦ ਵੀ ਪੰਜਾਬ ਭਰ ਦੇ ਵਿੱਚ ਵਿਦੇਸ਼ੀ ਧਰਤੀ ਤੇ ਜਾਣ ਦਾ ਕਰੇਜ਼ ਨਹੀਂ ਘਟ ਰਿਹਾ। ਜਿਸ ਕਾਰਨ ਲੋਕ ਗਲਤ ਰਾਸਤਿਆਂ ਨੂੰ ਵੀ ਅਪਣਾਉਂਦੇ ਹਨ, ਤੇ ਕਈ ਵਾਰ ਇਨਾਂ ਗਲਤ ਰਾਸਤਿਆਂ ਨੂੰ ਅਪਣਾਉਂਦੇ ਹੋਏ ਲੋਕ ਕਈ ਪ੍ਰਕਾਰ ਦੀਆਂ ਠੱਗੀਆਂ ਦਾ ਵੀ ਸ਼ਿਕਾਰ ਹੋ ਜਾਂਦੇ ਹਨ l ਜ਼ਿਆਦਾਤਰ ਨੌਜਵਾਨ ਵਿਦੇਸ਼ੀ ਧਰਤੀ ਤੇ ਜਾਣ ਦੇ ਲਈ ਆਈਲੈਟਸ ਪਾਸ ਕੁੜੀਆਂ ਦਾ ਸਹਾਰਾ ਲੈਂਦੇ ਹਨ l

ਜਿਸ ਕਾਰਨ ਬਾਅਦ ਵਿੱਚ ਪੂਰਾ ਤਾਂ ਪੂਰਾ ਲੜਕਾ ਪਰਿਵਾਰ ਮੁਸੀਬਤਾਂ ਵਿੱਚ ਘਿਰ ਜਾਂਦੇ ਹਨ l ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਦੋ ਕੁੜੀਆਂ ਨੇ ਵਿਦੇਸ਼ ਜਾ ਕੇ ਅਜਿਹਾ ਕੰਮ ਕੀਤਾ ਜਿਸ ਕਾਰਨ ਸਾਰੇ ਲੋਕ ਹੱਕੇ ਬੱਕੇ ਹੋ ਚੁੱਕੇ ਹਨ l ਮਾਮਲਾ ਕਪੂਰਥਲਾ ਤੋਂ ਸਾਹਮਣੇ ਆਇਆ, ਜਿੱਥੇ ਆਈਲੈਟਸ ਪਾਸ 2 ਕੁੜੀਆਂ ਵੱਲੋਂ ਕੰਟਰੈਕਟ ਮੈਰਿਜ ਦੇ ਨਾਂ ’ਤੇ ਲੱਖਾਂ ਰੁਪਏ ਦੀ ਠੱਗੀ ਮਾਰੀ ਗਈ। ਜਿਸ ਤੋਂ ਬਾਅਦ ਪੁਲਸ ਨੇ ਪੀੜਤ ਨੌਜਵਾਨਾਂ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਹੋਇਆ ਇਕ ਮਾਂ-ਬੇਟੀ ਸਮੇਤ 3 ਔਰਤਾਂ ਖ਼ਿਲਾਫ਼ ਮਾਮਲੇ ਦਰਜ ਕਰ ਲਿਆ ਤੇ ਅੱਗੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

ਉਥੇ ਹੀ ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਨੈਨਸੀ ਨਾਮ ਦੀ ਕੁੜੀ ਨੂੰ ਉਸਦੇ ਮਾਪਿਆਂ ਨੇ ਵਿਦੇਸ਼ ਭੇਜਣਾ ਸੀ। ਜਿਸ ਤੋਂ ਬਾਅਦ ਸੌਰਵ ਦੀ ਕੰਟਰੈਕਟ ਮੈਰਿਜ ਨੈਨਸੀ ਨਾਲ ਕਰਨ ਦਾ ਫ਼ੈਸਲਾ ਕੀਤਾ। ਇਸ ਵਿਆਹ ’ਤੇ ਉਨ੍ਹਾਂ ਦਾ ਕਰੀਬ ਡੇਢ ਲੱਖ ਰੁਪਏ ਖ਼ਰਚ ਆਇਆ ਤੇ ਵਿਆਹ ਤੋਂ 5-7 ਦਿਨ ਬਾਅਦ ਸੌਰਵ ਅਤੇ ਨੈਨਸੀ ਵੱਲੋਂ ਭਾਰਤ ਦੌਰੇ ਦੌਰਾਨ ਵੱਖ-ਵੱਖ ਥਾਵਾਂ ’ਤੇ ਫੋਟੋਆਂ ਖਿੱਚਵਾਈਆਂ ਗਈਆਂ ਸਨ, ਜਿਸ ’ਤੇ ਉਨ੍ਹਾਂ ਨੇ 50 ਹਜ਼ਾਰ ਰੁਪਏ ਖ਼ਰਚ ਕੀਤੇ ਸਨ।

ਇਸ ਤੋਂ ਬਾਅਦ ਸਤੰਬਰ 2019 ’ਚ ਨੈਨਸੀ ਦੀ ਮਾਂ ਰੇਨੂੰ ਨੇ ਕਿਹਾ ਕਿ ਅੰਬੈਸੀ ’ਚ ਕੇਸ ਲਗਾਉਣ ਲਈ 40 ਲੱਖ ਰੁਪਏ ਅਦਾ ਕਰਨ ਦੀ ਮੰਗ ਕੀਤੀ, ਜਿਸ ਦੇ ਕਹਿਣ ’ਤੇ 40 ਲੱਖ ਰੁਪਏ ਕੁੜੀ ਨੂੰ ਵਿਦੇਸ਼ ਕੈਨੇਡਾ ਭੇਜਣ ’ਤੇ ਲਗਾਏ। ਵੀਜ਼ਾ ਆਉਣ ਤੋਂ ਬਾਅਦ ਰੇਨੂੰ ਨੇ ਕਿਹਾ ਕਿ ਉਸ ਦੀ ਬੇਟੀ 3 ਮਹੀਨਿਆਂ ਬਾਅਦ ਆਪਣੇ ਪਤੀ ਸੌਰਵ ਨੂੰ ਵਿਦੇਸ਼ ਬੁਲਾ ਲਵੇਗੀ, ਪਰ ਨੈਨਸੀ ਨੇ ਆਪਣੇ ਪਤੀ ਸੌਰਵ ਨੂੰ ਵਿਦੇਸ਼ ਨਹੀਂ ਬੁਲਾਇਆ। ਇਸ ਤਰ੍ਹਾਂ ਨੈਨਸੀ ਅਤੇ ਉਸ ਦੀ ਮਾਂ ਰੇਨੂੰ ਨੇ ਉਨ੍ਹਾਂ ਨਾਲ 45 ਲੱਖ ਰੁਪਏ ਦੀ ਠੱਗੀ ਮਾਰੀ ਹੈ। ਜਿਸ ਤੋਂ ਬਾਅਦ ਨੈਨਸੀ ਦੇ ਵੱਲੋਂ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ ਗਈ ਤੇ ਹੁਣ ਪੀੜਿਤ ਪਰਿਵਾਰ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਨੈਨਸੀ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਉਨਾਂ ਦਾ ਲੱਗਿਆ ਹੋਇਆ ਪੈਸਾ ਉਹਨਾਂ ਨੂੰ ਦਿੱਤਾ ਜਾਵੇ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …