Breaking News

ਪੰਜਾਬ ਵਾਸੀਆਂ ਲਈ ਖੁਸ਼ਖਬਰੀ ਏਨੇ ਪੈਸੇ ਦੇਕੇ ਲਵੋ ਹੈਲੀਕਾਪਟਰ ਤੇ ਝੂਟੇ

ਆਈ ਤਾਜਾ ਵੱਡੀ ਖਬਰ 

ਕੋਰੋਨਾ ਮਹਾਂਮਾਰੀ ਦੇ ਸਮੇਂ ਦੌਰਾਨ ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਦੇ ਵੱਲੋਂ ਆਪਣੇ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਸੁ-ਰੱ-ਖਿ-ਆ ਪ੍ਰਦਾਨ ਕਰਨ ਲਈ ਬਹੁਤ ਸਾਰੀਆਂ ਪਾਬੰਦੀਆਂ ਲਗਾਈਆਂ ਗਈਆਂ ਸਨ । ਪਰ ਹੁਣ ਜਿਵੇਂ ਜਿਵੇਂ ਦੁਨੀਆਂ ਦੇ ਵਿੱਚ ਕਰੋਨਾ ਮਹਾਂਮਾਰੀ ਦਾ ਪ੍ਰਕੋਪ ਘਟ ਰਿਹਾ ਹੈ ਤੇ ਦੂਜੇ ਪਾਸੇ ਵੈਕਸੀਨੇਸ਼ਨ ਦਾ ਕੰਮ ਵੀ ਜ਼ੋਰਾਂ ਤੇ ਚੱਲ ਰਿਹਾ ਹੈ । ਜਿਸ ਦੇ ਚੱਲਦੇ ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਦੇ ਵੱਲੋਂ ਆਪਣੇ ਦੇਸ਼ ਦੇ ਵਿੱਚ ਕਰੋਨਾ ਮਹਾਮਾਰੀ ਦੇ ਹਾਲਾਤਾਂ ਦੇ ਚਲਦੇ ਪਾਬੰਦੀਆਂ ਨੂੰ ਹਟਾਇਆ ਜਾ ਰਿਹਾ ਹੈ। ਗੱਲ ਕੀਤੀ ਜਾਵੇ ਜੇਕਰ ਹਵਾਈ ਯਾਤਰਾ ਦੀ ਤਾਂ ਕੋਰੋਨਾ ਮਹਾਮਾਰੀ ਦੇ ਚੱਲਦੇ ਇਸ ਯਾਤਰਾ ਤੇ ਵੀ ਪਾਬੰਦੀ ਲਗਾਈ ਗਈ ਸੀ ।

ਪਰ ਹੁਣ ਤਕਰੀਬਨ ਜਿਆਦਾਤਰ ਦੇਸ਼ਾਂ ਨੇ ਇਨ੍ਹਾਂ ਪਾਬੰਦੀਆਂ ਤੇ ਹਟਾ ਦਿੱਤਾ ਹੈ । ਹੁਣ ਲੋਕ ਹਵਾਈ ਯਾਤਰਾ ਦਾ ਆਨੰਦ ਮਾਣ ਰਹੇ ਹਨ । ਇਸੇ ਵਿਚਕਾਰ ਹੁਣ ਪੰਜਾਬੀਆਂ ਦੇ ਲਈ ਹਵਾਈ ਯਾਤਰਾ ਨੂੰ ਲੈ ਕੇ ਇੱਕ ਖ਼ੁਸ਼ੀ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ । ਕਿ ਹੁਣ ਬਹੁਤ ਹੀ ਘੱਟ ਪੈਸਿਆਂ ਦੇ ਵਿਚ ਹਵਾਈ ਯਾਤਰਾ ਦਾ ਆਨੰਦ ਮਾਣ ਸਕਦੇ ਹਨ , ਕਿਉਂਕਿ ਹੁਣ ਚੰਡੀਗੜ੍ਹ ਤੋਂ ਹਿਮਾਚਲ ਦੇ ਪ੍ਰਸਿੱਧ ਸਥਾਨਾਂ ਦੇ ਲਈ ਹੈਲੀਕਾਪਟਰ ਟੈਕਸੀ ਸੇਵਾ ਸ਼ੁਰੂ ਹੋ ਚੁੱਕੀ ਹੈ ।

ਜ਼ਿਕਰਯੋਗ ਹੈ ਕਿ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ ਨੇ ਬੀਤੇ ਦਿਨੀਂ ਸ਼ਿਮਲਾ ਰਾਹੀਂ ਮੰਡੀ, ਕੁੱਲੂ , ਧਰਮਸ਼ਾਲਾ ਸਮੇਤ ਹਿਮਾਚਲ ਦੇ ਕਈ ਪ੍ਰਸਿੱਧ ਸਥਾਨਾਂ ਲਈ ਹੈਲੀਕਾਪਟਰ ਟੈਕਸੀ ਦੀ ਸ਼ੁਰੂਆਤ ਕਰ ਦਿੱਤੀ ਹੈ । ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਪੂਰੇ ਤੀਹ ਮਿੰਟਾਂ ਦੀ ਇਹ ਰਾਈਡ ਹਫ਼ਤੇ ਦੇ ਤਿੰਨ ਦਿਨ ਹੀ ਉਪਲਬਧ ਹੋ ਸਕੇਗੀ । ਉਹ ਦਿਨ ਹਨ ਸੋਮਵਾਰ ,ਸ਼ੁੱਕਰਵਾਰ ਤੇ ਸ਼ਨੀਵਾਰ । ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਵੱਖਰੇ ਵੱਖਰੇ ਸਥਾਨ ਤੇ ਜਾਣ ਲਈ ਇਸ ਹੈਲੀਕਾਪਟਰ ਟੈਕਸੀ ਰਾਈਡ ਦਾ ਕਿਰਾਇਆ ਵੱਖਰਾ ਵੱਖਰਾ ਹੈ।

ਜਿਨ੍ਹਾਂ ਕਰਾੲਿਅਾ ਨੂੰ ਭਰ ਕੇ ਯਾਤਰੀ ਇਸ ਰਾਈਡ ਦਾ ਆਨੰਦ ਮਾਣ ਸਕਦੇ ਹਨ । ਸੋ ਉਨ੍ਹਾਂ ਲੋਕਾਂ ਲਈ ਬੇਹੱਦ ਹੀ ਖੁਸ਼ੀ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ , ਜਿਨ੍ਹਾਂ ਲੋਕਾਂ ਨੂੰ ਘੁੰਮਣ ਫਿਰਨ ਦਾ ਬਹੁਤਾ ਦਾ ਸ਼ੌਂਕ ਹੈ ਅਤੇ ਹੁਣ ਅਜਿਹੇ ਥਾਵਾਂ ਤੇ ਇਸ ਰਾਈਡ ਦੀ ਸ਼ੁਰੂਆਤ ਹੋ ਚੁੱਕੀ ਹੈ। ਜਿੱਥੇ ਲੋਕ ਵੱਧ ਗਿਣਤੀ ਦੇ ਵਿੱਚ ਘੁੰਮਣ ਫਿਰਨ ਲਈ ਪਹੁੰਚਦੇ ਹਨ । ਸੋ ਬਹੁਤ ਸਾਰੇ ਲੋਕ ਹੁਣ ਇੱਥੇ ਜਿੱਥੇ ਘੁੰਮ ਫਿਰ ਕੇ ਆਨੰਦ ਮਾਨਣਗੇ , ਉਥੇ ਹੀ ਇਸ ਰਾਈਡ ਦੇ ਵਿੱਚ ਵੀ ਖ਼ੂਬ ਮਜ਼ੇ ਲੈਣਗੇ ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …