ਹੋ ਜਾਵੋ ਤਿਆਰ ਆ ਰਿਹਾ ਭਾਰੀ ਮੀਂਹ
ਇਸਵੇਲੇ ਦੀ ਵੱਡੀ ਖਬਰ ਪੰਜਾਬ ਲਈ ਮੌਸਮ ਵਿਭਾਗ ਤੋਂ ਆ ਰਹੀ ਹੈ। ਸਾਉਣ ਦਾ ਪੂਰਾ ਮਹੀਨਾ ਲੋਕਾਂ ਨੂੰ ਚੰਗੇ ਮੀਂਹ ਦੀ ਉਡੀਕ ਰਹੀ ਪਰ ਇਸ ਵਾਰ ਸਾਉਣ ਦੇ ਮਹੀਨੇ ਵਿੱਚ ਜਿਆਦਾਤਰ ਥਾਵਾਂ ਤੇ ਬਿਲਕੁਲ ਵੀ ਮੀਂਹ ਨਹੀਂ ਪਿਆ। ਹੁਣ ਲੋਕਾਂ ਨੂੰ ਗਰਮੀ ਤੋਂ ਰਾਹਤ ਲਈ ਮਾਨਸੂਨ ਦੇ ਚੰਗੇ ਮੀਂਹ ਦੀ ਉਡੀਕ ਹੈ। ਅਤੇ ਸੂਬੇ ਦੇ ਲੋਕਾਂ ਦੀ ਇਹ ਉਡੀਕ ਜਲਦੀ ਹੀ ਖਤਮ ਹੋਣ ਵਾਲੀ ਹੈ। ਭਾਰਤੀ ਮੌਸਮ ਵਿਭਾਗ ਤੋਂ ਮਿਲੀ ਤਾਜ਼ਾ ਜਾਣਕਾਰੀ ਅਨੁਸਾਰ ਅਗਲੇ 2-3 ਦਿਨਾਂ ਦੌਰਾਨ ਪੰਜਾਬ ਸਮੇਤ ਦੇਸ਼ ਦੇ ਬਹੁਤੇ ਹਿੱਸਿਆਂ ‘ਚ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਉੱਤਰੀ ਓਡੀਸ਼ਾ ਤੇ ਪੱਛਮੀ ਬੰਗਾਲ ਦੀ ਖਾੜੀ ਦੇ ਖੇਤਰ ਚ ਬਣੇ ਘੱਟ ਦਬਾਅ ਦੇ ਚੱਲਦਿਆਂ ਅਰਬ ਸਾਗਰ ਤੋਂ ਨਮੀ ਦੇ ਨਾਲ ਦੱਖਣ ਪੱਛਮੀ ਹਵਾਵਾਂ ਦੇ ਸਰਗਰਮ ਹੋਣ ਨਾਲ ਅਗਲੇ 2-3 ਦਿਨਾਂ ਦੌਰਾਨ ਦੇਸ਼ ਦੇ ਬਹੁਤੇ ਹਿੱਸਿਆਂ ‘ਚ ਭਾਰੀ ਬਾਰਿਸ਼ ਹੋਵੇਗੀ। ਇਸ ਦੌਰਾਨ ਉੱਤਰ ਭਾਰਤ ਦੇ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰ ਪ੍ਰਦੇਸ਼, ਪੂਰਬੀ ਰਾਜਸਥਾਨ ਦੇ ਬਹੁਤੇ ਹਿੱਸਿਆਂ ‘ਚ ਬਹੁਤ ਭਾਰੀ ਬਾਰਿਸ਼ ਹੋ ਸਕਦੀ ਹੈ।
ਨਾਲ ਹੀ ਅਗਲੇ 24 ਘੰਟਿਆਂ ਦੌਰਾਨ ਉੱਤਰਾਖੰਡ, ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰ ਪ੍ਰਦੇਸ਼, ਪੂਰਬੀ ਰਾਜਸਥਾਨ ਦੇ ਕੁਝ ਇਲਾਕਿਆਂ ‘ਚ ਤੇਜ਼ ਹਨੇਰੀ ਦੇ ਨਾਲ ਨਾਲ ਭਾਰੀ ਮੀਂਹ ਪੈ ਸਕਦਾ ਹੈ। ਇਸ ਮੌਸਮੀ ਤਬਦੀਲੀ ਤੋਂ ਬਾਅਦ ਵੀ ਯਾਨੀ 17-18 ਅਗਸਤ ਤੋਂ ਇੱਕ ਵੈਸਟਰਨ ਡਿਸਟਰਬੇਂਸ ਸੂਬੇ ਵਿੱਚ ਆਵੇਗਾ ਜਿਸ ਨਾਲ ਚੰਗੇ ਮੀਂਹ ਦੇ ਅੰਕੜਿਆਂ ਚ ਹੋਰ ਵੀ ਸੁਧਾਰ ਹੋਵੇਗਾ।
ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਮਾਨਸੂਨੀ ਧੁਰੀ ਦਾ ਪੱਛਮੀ ਸਿਰਾ ਆਮ ਨਾਲੋਂ ਉੱਤਰ ਵੱਲ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਪੂਰਬੀ, ਪਟਿਆਲਾ ਚੋਂ ਗੁਜਰ ਰਿਹਾ ਹੈ। ਜਿਸ ਨਾਲ ਇਨ੍ਹਾਂ ਥਾਵਾਂ ਤੇ ਬਾਕੀ ਸੂਬੇ ਨਾਲੋਂ ਜਿਆਦਾ ਅਸਰ ਦਿਖੇਗਾ। ਨਾਲ ਹੀ ਘੱਟ ਦਬਾਅ ਦਾ ਕਮਜ਼ੋਰ ਸਿਸਟਮ ਪਟਿਆਲਾ, ਚੰਡੀਗੜ੍ਹ, ਫਤਿਹਗੜ੍ਹ ਸਾਹਿਬ, ਸੰਗਰੂਰ, ਲੁਧਿਆਣਾ ਪੂਰਬੀ ਦੇ ਇਲਾਕਿਆਂ ਚ ਬੱਦਲਵਾਈ ਤੇ ਹੋਰ ਬਰਸਾਤਾਂ ਨੂੰ ਸੱਦਾ ਦੇਵੇਗਾ ਅਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …