ਆਈ ਤਾਜਾ ਵੱਡੀ ਖਬਰ
ਰਿਸ਼ਤਿਆਂ ਦੀ ਸਾਂਝ ਇਸ ਜ਼ਿੰਦਗੀ ਦੇ ਵਿੱਚ ਇਕ ਅਜਿਹੀ ਡੋਰ ਹੁੰਦੀ ਹੈ ਜਿਸ ਦੇ ਵਿਚ ਆਈ ਹੋਈ ਹਲਕੀ ਜਿਹੀ ਕੰਬਣੀ ਵੀ ਇਨਸਾਨ ਨੂੰ ਧੁਰ ਅੰਦਰ ਤੱਕ ਝੰਜੋੜ ਕੇ ਰੱਖ ਦਿੰਦੀ ਹੈ। ਰਿਸ਼ਤਿਆਂ ਵਿੱਚੋਂ ਇੱਕ ਅਹਿਮ ਰਿਸ਼ਤਾ ਮਾਂ-ਬਾਪ ਦਾ ਆਪਣੇ ਬੱਚਿਆਂ ਦੇ ਨਾਲ ਹੁੰਦਾ ਹੈ ਜਿਨ੍ਹਾਂ ਦੀ ਪਾਲਣਾ ਕਰਨ ਤੋਂ ਬਾਅਦ ਮਾਂ-ਬਾਪ ਉਨ੍ਹਾਂ ਨੂੰ ਆਪਣਾ ਬੁਢਾਪੇ ਦਾ ਸਹਾਰਾ ਬਣਾਉਂਦੇ ਹਨ। ਪਰ ਕਈ ਵਾਰ ਰੱਬ ਦੀ ਅਜਿਹੀ ਕਰਨੀ ਹੁੰਦੀ ਹੈ ਕਿ ਮਾਂ ਬਾਪ ਕੋਲੋਂ ਉਨ੍ਹਾਂ ਦਾ ਇਹ ਸਹਾਰਾ ਜਲਦ ਹੀ ਇਸ ਦੁਨੀਆਂ ਤੋਂ ਰੁਖ਼ਸਤ ਹੋ ਜਾਂਦਾ ਹੈ। ਪਰ ਸਭ ਤੋਂ ਵੱਧ ਦੁੱਖ ਉਸ ਸਮੇਂ ਲਗਦਾ ਹੈ ਜਦੋਂ ਮਾਂ ਬਾਪ ਦਾ ਉਹ ਇਕਲੌਤਾ ਸਹਾਰਾ ਹੋਵੇ।
ਇਕ ਬੇਹੱਦ ਦੁੱਖ ਭਰੀ ਖਬਰ ਨੂਰਪੁਰ ਬੇਦੀ ਤੋਂ ਸੁਣਨ ਵਿਚ ਆ ਰਹੀ ਹੈ ਜਿੱਥੇ ਕੁਝ ਦਿਨ ਪਹਿਲਾਂ ਇਕ ਵਾਪਰੇ ਹਾਦਸੇ ਦੇ ਵਿਚ ਨੌਜਵਾਨ ਦੀ ਮੌਤ ਹੋ ਗਈ ਸੀ। ਜਿਸ ਦੇ ਦੁੱਖ ਨੂੰ ਨਾ ਸਹਾਰਦੇ ਹੋਏ ਉਸ ਦੀ ਮਾਂ ਨੇ ਵੀ ਦਮ ਤੋੜ ਦਿੱਤਾ ਹੈ। ਪ੍ਰਾਪਤ ਹੋ ਰਹੀ ਜਾਣਕਾਰੀ ਮੁਤਾਬਕ ਸ਼ੁੱਕਰਵਾਰ ਦੀ ਰਾਤ ਨੂੰ ਪਿੰਡ ਸਸਕੌਰ ਦੇ ਇਕ ਨੌਜਵਾਨ ਦੀ ਪਿੰਡ ਲਖਣੋ ਲਾਗੇ ਕਾਰ ਦੀ ਟੱਕਰ ਵੱਜਣ ਨਾਲ ਮੌਤ ਹੋ ਗਈ ਸੀ। ਇਸ 35 ਸਾਲ ਦੇ ਮ੍ਰਿਤਕ ਨੌਜਵਾਨ ਦਾ ਨਾਮ ਅਸ਼ਵਨੀ ਕੁਮਾਰ ਪੁੱਤਰ ਕਮਲ ਕੁਮਾਰ ਸੀ। ਨੌਜਵਾਨ ਦੀ ਹੋਈ ਮੌਤ ਤੋਂ ਅਗਲੇ ਦਿਨ ਸ਼ਨੀਵਾਰ ਦੀ ਸਵੇਰ ਉਸ ਦੀ 60 ਸਾਲਾ ਮਾਤਾ ਸਰੋਜ ਰਾਣੀ ਨੂੰ ਇਸ ਖਬਰ ਦਾ ਪਤਾ ਲੱਗਾ।
ਆਪਣੇ ਪੁੱਤਰ ਦੀ ਹੋਈ ਮੌਤ ਦੇ ਗ਼ਮ ਨੂੰ ਨਾ ਸਹਾਰਦੇ ਹੋਏ ਉਸ ਦੀ ਮਾਂ ਡੂੰਘੇ ਸਦਮੇ ਵਿਚ ਚਲੀ ਗਈ। ਇਸ ਦੌਰਾਨ ਹੀ ਸਰੋਜ ਰਾਣੀ ਦੇ ਦਿਮਾਗ ਦੀ ਨਸ ਫਟ ਗਈ ਅਤੇ ਉਸ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਪੀ ਜੀ ਆਈ ਚੰਡੀਗੜ੍ਹ ਲਿਜਾਇਆ ਗਿਆ। ਜਿਥੇ ਡਾਕਟਰਾਂ ਨੇ ਉਸ ਦਾ ਇਲਾਜ ਹੋਣ ਵਿਚ ਅਸਮਰੱਥਾ ਜ਼ਾਹਰ ਕਰਦੇ ਹੋਏ ਉਨ੍ਹਾਂ ਦੀ ਸੇਵਾ ਕਰਨ ਨੂੰ ਆਖਿਆ। ਪਰਿਵਾਰਕ ਮੈਂਬਰਾਂ ਨੇ ਬਜ਼ੁਰਗ ਸਰੋਜ ਰਾਣੀ ਨੂੰ ਘਰ ਲੈ ਆਂਦਾ ਜਿਥੇ 2 ਦਿਨ ਬਾਅਦ ਅੱਜ ਸਵੇਰੇ ਉਸ ਦੀ ਮੌਤ ਹੋ ਗਈ। ਪਰਿਵਾਰ
ਦੇ ਵਿੱਚ 2 ਜੀਆਂ ਦੀ ਮੌਤ ਹੋ ਜਾਣ ਤੋਂ ਬਾਅਦ ਹਾਲਾਤ ਕਾਫੀ ਗ-ਮ-ਗੀ-ਨ ਬਣ ਚੁੱਕੇ ਹਨ। ਕਿਉਂਕਿ ਘਰ ਦੇ ਵਿੱਚ ਮ੍ਰਿਤਕ ਅਸ਼ਵਨੀ ਕੁਮਾਰ ਹੀ ਇਕਲੌਤਾ ਕਮਾਊਂ ਜੀਅ ਸੀ ਜਿਸ ਦੀ ਮਿਹਨਤ ਦੇ ਨਾਲ ਘਰ ਦਾ ਗੁਜ਼ਾਰਾ ਚੱਲਦਾ ਸੀ। ਉਸ ਦੀ ਮੌਤ ਪਿੱਛੋਂ ਘਰ ਵਿੱਚ ਹੁਣ ਉਸ ਦੀ ਵਿਧਵਾ ਪਤਨੀ, ਇਕ 6 ਸਾਲ ਦਾ ਲੜਕਾ ਅਤੇ ਮਾਨਸਿਕ ਤੌਰ ਉਪਰ ਕਮਜ਼ੋਰ ਉਸ ਦਾ ਬਜ਼ੁਰਗ ਪਿਤਾ ਇਕੱਲੇ ਰਹਿ ਗਏ ਹਨ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …