ਆਈ ਤਾਜਾ ਵੱਡੀ ਖਬਰ
ਪੰਜਾਬ ਭਰ ਦੇ ਵਿੱਚ ਨਸ਼ਾ ਇੱਕ ਬਿਮਾਰੀ ਦੀ ਤਰ੍ਹਾਂ ਫੈਲ ਰਿਹਾ ਹੈ, ਜਿਸ ਦੀ ਲਪੇਟ ਦੇ ਵਿੱਚ ਨੌਜਵਾਨ ਪੀੜੀ ਆ ਰਹੀ ਹੈ। ਇਸ ਨਸ਼ੇ ਦੀ ਭੇਟ ਚੜਨ ਦੇ ਕਾਰਨ ਹੁਣ ਤੱਕ ਕਈ ਘਰਾਂ ਦੇ ਚਿਰਾਗ ਬੁੱਝ ਚੁੱਕੇ ਹਨ, ਤੇ ਕਈ ਘਰ ਤਬਾਹ ਹੋ ਚੁੱਕੇ ਹਨ l ਇਸੇ ਵਿਚਾਲੇ ਦੋ ਸਕੇ ਭਰਾਵਾਂ ਦੀ ਭਰੀ ਜਵਾਨੀ ਦੇ ਵਿੱਚ ਨਸ਼ੇ ਦੀ ਲਪੇਟ ਕਾਰਨ ਮੌਤ ਹੋ ਗਈ l ਜਿਸ ਕਾਰਨ ਇਸ ਘਰ ਦੇ ਵਿੱਚ ਮਾਤਮ ਦਾ ਮਾਹੌਲ ਬਣਿਆ ਹੋਇਆ ਹੈ l ਦਰਅਸਲ ਅਬੋਹਰ ਦੇ ਪਿੰਡ ਤੇਲੂਪੁਰਾ ਦੇ ਰਹਿਣ ਵਾਲੇ ਦੋ ਸਕੇ ਭਰਾਵਾਂ ਦੀ ਬੀਤੀ ਰਾਤ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ। ਇਨਾ ਹੀ ਨਹੀਂ ਸਗੋਂ ਦੋਵਾਂ ਭਰਾਵਾਂ ਦੀਆਂ ਲਾਸ਼ਾਂ ਸੇਮਨਾਲੇ ਤੋਂ ਬਰਾਮਦ ਹੋਈਆਂ ਹਨ। ਇਸ ਮਾਮਲੇ ‘ਚ ਮ੍ਰਿਤਕ ਦੇ ਪਿਤਾ ਨੇ ਵੱਡਾ ਖੁਲਾਸਾ ਕੀਤਾ ਹੈ।
ਪਿਤਾ ਵੱਲੋਂ ਦੱਸਿਆ ਗਿਆ ਹੈ ਕਿ ਦੋਵੇਂ ਪੁੱਤਰ ਨਸ਼ਾ ਕਰਦੇ ਸਨ ਤੇ ਨਸ਼ੇ ਦੀ ਓਵਰਡੋਜ਼ ਦੇ ਕਾਰਨ ਹੀ ਦੋਵਾਂ ਦੀ ਮੌਤ ਹੋਈ ਹੈ। ਜਿਸ ਤੋਂ ਬਾਅਦ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਤੇ ਪੁਲਿਸ ਦੀਆਂ ਟੀਮਾਂ ਵੱਲੋਂ ਮੌਕੇ ਤੇ ਪਹੁੰਚ ਕੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ‘ਚ ਰਖਵਾ ਦਿੱਤਾ ਗਿਆ ਹੈ ਤੇ ਪਿਤਾ ਦੇ ਬਿਆਨਾਂ ‘ਤੇ ਜਾਂਚ ਕੀਤੀ ਜਾ ਰਹੀ ਹੈ।
ਦੱਸਦਿਆ ਕਿ ਮ੍ਰਿਤਕ ਦੇ ਪਿਤਾ ਓਮਪ੍ਰਕਾਸ਼ ਨੇ ਦੱਸਿਆ ਕਿ ਉਸ ਦੇ ਦੋਵੇਂ ਲੜਕੇ ਨਸ਼ਾ ਕਰਦੇ ਸਨ ਤੇ ਹੁਣ ਦੋਵਾਂ ਵੱਲੋਂ ਨਸ਼ੇ ਨੂੰ ਛੱਡਣ ਦੀਆਂ ਕੋਸ਼ਿਸ਼ਾਂ ਚਲਦੀਆਂ ਪਈਆਂ ਸੀ ਜਿਸ ਕਾਰਨ ਦੋਵੇਂ ਕੱਲ੍ਹ ਸਿਵਲ ਹਸਪਤਾਲ ਆਈਬਿਊਪਰੋਫ਼ੈਨ ਦੀਆਂ ਗੋਲੀਆਂ ਲੈਣ ਲਈ ਗਏ ਸਨ, ਪਰ ਸ਼ਾਮ ਨੂੰ ਘਰ ਵਾਪਸ ਨਹੀਂ ਪਰਤੇ। ਗੁਆਂਢੀਆਂ ਨੇ ਦੱਸਿਆ ਕਿ ਦੋਵੇਂ ਡਰੇਨ ਦੇ ਕੋਲ ਪਏ ਸਨ। ਪਿਤਾ ਮੁਤਾਬਕ ਉਹਨਾਂ ਦੇ ਦੋਵੇਂ ਲੜਕੇ ਪਿਛਲੇ 10 ਸਾਲਾਂ ਤੋਂ ਨਸ਼ੇ ਦੇ ਆਦੀ ਸਨ, ਜਿਸ ਕਾਰਨ ਉਹ ਨਸ਼ਾ ਛੱਡਣ ਲਈ ਸਿਵਲ ਹਸਪਤਾਲ ਤੋਂ ਗੋਲੀਆਂ ਲਿਜਾਂਦੇ ਸਨ।
ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹਨਾਂ ਨੇ ਚਿੱਟੇ ਦਾ ਟੀਕਾ ਲਾਇਆ ਹੈ ਜਾਂ ਬਰੂਫੇਨ ਦੀ ਗੋਲੀ ਦਾ ਟੀਕਾ ਲਾਇਆ ਹੈ।ਪਰ ਨਸ਼ੇ ਦੀ ਓਵਰਡੋਜ਼ ਕਾਰਨ ਦੋਵਾਂ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਪੀੜਿਤ ਪਰਿਵਾਰ ਸਰਕਾਰਾਂ ਨੂੰ, ਪ੍ਰਸ਼ਾਸਨ ਨੂੰ ਤੇ ਪੁਲਿਸ ਨੂੰ ਲੈ ਕੇ ਲਾਹਨਤਾਂ ਪਾਂਦੇ ਹੋਏ ਨਜ਼ਰ ਆਏ l ਉਹਨਾਂ ਵੱਲੋਂ ਆਖਿਆ ਗਿਆ ਜੇਕਰ ਸਰਕਾਰਾਂ ਤੇ ਪ੍ਰਸ਼ਾਸਨ ਦੇ ਵੱਲੋਂ ਆਪਣਾ ਕੰਮ ਚੰਗੇ ਤਰੀਕੇ ਨਾਲ ਕੀਤਾ ਜਾਂਦਾ ਤਾਂ ਨਸ਼ੇ ਦੇ ਸੌਦਾਗਰਾਂ ਖਿਲਾਫ ਕਾਰਵਾਈ ਕੀਤੀ ਜਾਂਦੀ ਤੇ ਸਾਡੇ ਨੌਜਵਾਨ ਪੁੱਤ ਅੱਜ ਇਸ ਦੁਨੀਆਂ ਤੋਂ ਨਹੀਂ ਜਾਂਦੇ l
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …