ਆਈ ਤਾਜਾ ਵੱਡੀ ਖਬਰ
ਪੰਜਾਬ ਚ ਸੜਕੀ ਹਾਦਸੇ ਹਰ ਰੋਜ਼ ਵਧ ਰਹੇ ਹਨ ਜਿਸ ਦੇ ਚਲਦੇ ਕਈ ਤਰਾਂ ਦੀਆ ਭਿਆਨਕ ਘਟਨਾਵਾਂ ਵਾਪਰੀਆਂ ਹਨ । ਜਿਹਨਾ ਹਾਦਸਿਆਂ ਵਿੱਚ ਕਈ ਤਰ੍ਹਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਵੀ ਹੁੰਦਾ ਹੈ । ਕੁਝ ਹਾਦਸੇ ਅਜਿਹੇ ਵੀ ਵਾਪਰਦੇ ਹਨ ਜੋ ਦਿਲ ਦਿਹਲਾਉਣ ਵਾਲੇ ਹੁੰਦੇ ਹਨ ਤੇ ਅਜਿਹਾ ਹੀ ਇਕ ਦਿਲ ਦਹਿਲਾਉਣ ਵਾਲਾ ਮਾਮਲਾ ਧਨੌਲਾ ਪਿੰਡ ਤੋਂ ਸਾਹਮਣੇ ਆਇਆ , ਜਿੱਥੇ ਇਸ ਪਿੰਡ ਦੇ ਬਾਰਡਰ ਨੇੜੇ ਚੰਡੀਗੜ੍ਹ ਬਠਿੰਡਾ ਹਾਈਵੇ ਤੇ ਮਿਲਕ ਪਲਾਂਟ ਨੇੜੇ ਘੱਟ ਤੇ ਇਕ ਸਕੂਲ ਦੀ ਬੱਸ ਦੇ ਚਾਲਕ ਵੱਲੋਂ ਅਚਾਨਕ ਬੱਸ ਦਾ ਸੱਜੇ ਪਾਸੇ ਵਾਲੇ ਮੋੜ ਲੈਣ ਕਾਰਨ ਪਿੱਛੇ ਆ ਰਹੀ ਤੇਜ਼ ਰਫ਼ਤਾਰ ਕਾਰ ਨਾਲ ਭਿਆਨਕ ਟੱਕਰ ਹੋ ਗਈ ।
ਪਰ ਗਨੀਮਤ ਰਹੀ ਹੈ ਕਿ ਇਸ ਟੱਕਰ ਦੌਰਾਨ ਕਿਸੇ ਤਰ੍ਹਾਂ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਬੱਸ ਵਿੱਚ ਬੈਠੇ ਸਾਰੇ ਸਕੂਲ ਦੇ ਬੱਚੇ ਵੀ ਠੀਕ ਹਨ । ਪਰ ਦੂਜੇ ਪਾਸੇ ਕਾਰ ਵਿਚ ਸਵਾਰ ਲੋਕਾਂ ਦੇ ਸੱਟਾਂ ਲੱਗੀਆਂ ਹਨ । ਉਥੇ ਹੀ ਮੌਕੇ ਤੇ ਮੌਜੂਦ ਬੱਚਿਆਂ ਦੇ ਮਾਪਿਆਂ ਨੇ ਦੱਸਿਆ ਕਿ ਸਾਡੇ ਬੱਚੇ ਇਸੇ ਬੱਸ ਵਿੱਚ ਸਨ ਡਰਾਈਵਰ ਦੀ ਗਲਤੀ ਨਾਲ ਇਹ ਹਾਦਸਾ ਵਾਪਰਿਆ ਹੈ ਕਿਉਂਕਿ ਉਸ ਮੌਕੇ ਬੱਸ ਦਾ ਸਹਿ ਚਾਲਕ ਬੱਸ ਚਲਾ ਰਿਹਾ ਸੀ ।
ਬੱਚਿਆਂ ਦੇ ਮਾਪਿਆਂ ਨੇ ਦੱਸਿਆ ਕਿ ਭਾਵੇਂ ਬੱਚੇ ਬਿਲਕੁਲ ਠੀਕ ਠਾਕ ਹਨ ਪਰ ਉਨ੍ਹਾਂ ਦੇ ਦਿਮਾਗ ਤੇ ਇਸ ਦਾ ਗਹਿਰਾ ਅਸਰ ਪਿਆ ਹੈ । ਉੱਥੇ ਹੀ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਕਾਰ ਵਿੱਚ ਦੋ ਸਵਾਰ ਨੌਜਵਾਨ ਰਾਮਪੁਰਾ ਦੇ ਰਹਿਣ ਵਾਲੇ ਹਨ । ਜਿਨ੍ਹਾਂ ਨੂੰ ਬੱਸ ਦੇ ਡਰਾਈਵਰ ਵੱਲੋਂ ਟੱਕਰ ਮਾਰੀ ਗਈ । ਜਿਸ ਕਾਰਨ ਕਾਰ ਚਾਲਕ ਦੇ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਜਦਕਿ ਉਸ ਦੇ ਨਾਲ ਬੈਠੇ ਨੌਜਵਾਨ ਦੇ ਹਲਕੀਆਂ ਸੱਟਾਂ ਆਈਆਂ ਹਨ ਜਿਨ੍ਹਾਂ ਨੂੰ ਹਸਪਤਾਲ ਵਿੱਚ ਇਲਾਜ ਲਈ ਭੇਜਿਆ ਗਿਆ ਹੈ ।
ਉੱਥੇ ਹੀ ਇਸ ਮੌਕੇ ਮਾਪਿਆਂ ਵੱਲੋਂ ਮੰਗ ਕੀਤੀ ਗਈ ਕਿ ਕੋਰੋਨਾ ਕਾਲ ਦੇ ਸਮੇਂ ਦੌਰਾਨ ਸਕੂਲ ਮੈਨੇਜਮੈਂਟ ਨੇ ਸਾਡੇ ਕੋਲੋਂ ਪੂਰੀਆਂ ਫੀਸਾਂ ਵਸੂਲੀਆਂ ਹਨ ਇਸ ਕਰਕੇ ਡਰਾਈਵਰ ਅਤੇ ਉਸ ਦੇ ਸਹਿ ਚਾਲਕ ਦੇ ਨਾਲ ਨਾਲ ਸਕੂਲ ਮੈਨੇਜਮੈਂਟ ਖ਼ਿਲਾਫ਼ ਵੀ ਹੁਣ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ , ਕਿਉਂਕਿ ਜੇਕਰ ਅੱਜ ਕੋਈ ਭਿਆਨਕ ਹਾਦਸਾ ਵਾਪਰ ਜਾਂਦਾ ਤੇ ਉਨ੍ਹਾਂ ਦੀ ਬੱਚਿਆਂ ਦਾ ਵੀ ਜਾਨੀ ਨੂੰ ਕਾਫ਼ੀ ਨੁਕਸਾਨ ਹੋਣਾ ਸੀ ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …