Breaking News

ਪੰਜਾਬ: ਬਰਾਤੀਆਂ ਨਾਲ ਭਰੀ ਗੱਡੀ ਨਾਲ ਹੋਇਆ ਹਾਦਸਾ ਲਾੜੇ ਦੀ ਮਾਂ ਸਮੇਤ ਹੋਈਆਂ ਮੌਤਾਂ ਵਿਆਹ ਚ ਵਿਛੇ ਸੱਥਰ

ਆਈ ਤਾਜਾ ਵੱਡੀ ਖਬਰ

ਇਸ ਸਾਲ ਦੇ ਵਿਚ ਖੁਸ਼ੀਆਂ ਦੇ ਮੌਕੇ ਬਹੁਤ ਹੀ ਘੱਟ ਨਸੀਬ ਹੋਏ ਹਨ। ਪਰ ਫਿਰ ਵੀ ਜਦੋਂ ਕਿਤੇ ਖ਼ੁਸ਼ੀ ਦੇ ਮਾਹੌਲ ਵਿੱਚ ਸ਼ਰੀਕ ਹੋਣ ਦਾ ਮੌਕਾ ਮਿਲਦਾ ਹੈ ਤਾਂ ਇਨਸਾਨ ਆਪਣੇ ਤਨ ਮਨ ਨੂੰ ਖੁਸ਼ ਕਿਸਮਤ ਸਮਝਦਾ ਹੈ। ਇਸ ਮੌਕੇ ਉਪਰ ਪਰਿਵਾਰ ਦੇ ਪੂਰੇ ਮੈਂਬਰ ਬਹੁਤ ਚਾਅ ਦੇ ਨਾਲ ਰੀਤੀ ਰਿਵਾਜਾਂ ਨੂੰ ਪੂਰਾ ਕਰਦੇ ਹਨ। ਪਰ ਕਦੇ- ਕਦਾਈ ਇਨ੍ਹਾਂ ਖ਼ੁਸ਼ੀ ਦੀਆਂ ਘੜੀਆਂ ਅਚਾਨਕ ਹੀ ਦੁੱਖਾਂ ਵਿਚ ਤਬਦੀਲ ਹੋ ਜਾਂਦੀਆਂ ਹਨ।

ਬਹੁਤ ਹੀ ਦੁਖੀ ਹਿਰਦੇ ਦੇ ਨਾਲ ਇਹ ਖਬਰ ਸੁਨਣ ਨੂੰ ਆਈ ਹੈ ਕਿ ਇੱਕ ਵਿਆਹ ਦੀਆਂ ਖੁਸ਼ੀਆਂ ਵਿੱਚ ਸ਼ਰੀਕ ਹੋ ਕੇ ਘਰ ਵਾਪਸ ਪਰਤ ਰਹੇ ਇਕ ਪਰਿਵਾਰ ਦੇ ਦੋ ਮੈਂਬਰਾਂ ਦੀ ਇਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਖੰਨਾ ਦੇ ਨਜ਼ਦੀਕ ਹਾਈਵੇ ਉੱਪਰ ਪੈਂਦੇ ਪਿੰਡ ਲਿਬੜਾ ਨੇੜੇ ਵਾਪਰਿਆ। ਅੰਮ੍ਰਿਤਸਰ ਦੇ ਰਹਿਣ ਵਾਲੇ ਅਜੀਤ ਸਿੰਘ ਦੇ ਪੁੱਤਰ ਦਾ ਵਿਆਹ ਦਿੱਲੀ ਦੀ ਇਕ ਰਹਿਣ ਵਾਲੀ ਲੜਕੀ ਦੇ ਨਾਲ ਕੀਤਾ ਗਿਆ। ਵਿਆਹ ਦੇ ਸਾਰੇ ਰਸਮਾਂ-ਰਿਵਾਜ ਚਾਈਂ ਚਾਈਂ ਪੂਰੇ ਕਾਰਨ ਤੋਂ ਬਾਅਦ ਲਾੜੇ ਦੇ ਪਰਿਵਾਰ ਨੇ ਵਾਪਿਸ ਅੰਮ੍ਰਿਤਸਰ ਨੂੰ ਚਾਲੇ ਪਾ ਦਿੱਤੇ।

ਲਾੜੇ ਪਰਿਵਾਰ ਦੇ ਕਰੀਬ ਦਰਜਨ ਤੋਂ ਵੱਧ ਮੈਂਬਰ ਟੈਂਪੂ ਟ੍ਰੈਵਲ ਵਿੱਚ ਸਵਾਰ ਹੋ ਕੇ ਅੰਮ੍ਰਿਤਸਰ ਦਾ ਸਫ਼ਰ ਤੈਅ ਕਰ ਰਹੇ ਸਨ। ਅਤੇ ਜਦੋਂ ਹੀ ਇਨ੍ਹਾਂ ਦੀ ਗੱਡੀ ਸੋਮਵਾਰ ਸਵੇਰੇ 6 ਵਜੇ ਖੰਨਾ ਦੇ ਨਜ਼ਦੀਕ ਪੈਂਦੇ ਪਿੰਡ ਲਿਬੜਾ ਲਾਗੇ ਪੁੱਜੀ ਤਾਂ ਇੱਥੋਂ ਦੇ ਢਾਬੇ ਅੱਗੇ ਖੜੇ ਟਰਾਲੇ ਦੇ ਪਿੱਛੇ ਜਾ ਟ-ਕ-ਰਾ- ਈ। ਇਸ ਘਟਨਾ ਦੇ ਵਿੱਚ ਟੈਂਪੂ ਟ੍ਰੈਵਲ ਦੇ ਪਰਖੱਚੇ ਉੱਡ ਗਏ। ਦੇਖਣ ਵਾਲਿਆਂ ਅਨੁਸਾਰ ਇਹ ਹਾਦਸਾ ਇੰਨਾ ਸੀ ਕਿ ਇਸ ਦਾ ਧ- ਮਾ- ਕਾ ਕਈ ਦੂਰ ਤੋਂ ਸੁਣਿਆ ਵੀ ਗਿਆ।

ਇਹ ਹਾਦਸਾ ਜਿਸ ਸਮੇਂ ਹੋਇਆ ਉਸ ਸਮੇਂ ਟੈਂਪੂ ਟ੍ਰੈਵਲ ਵਿੱਚ ਮੌਜੂਦ 15 ਲੋਕ ਸੌਂ ਰਹੇ ਸਨ। ਇਨ੍ਹਾਂ ਲੋਕਾਂ ਵਿਚ ਲਾੜੇ ਦੀ 58 ਸਾਲਾਂ ਮਾਂ ਗੁਰਚਰਨ ਕੌਰ ਅਤੇ 3 ਸਾਲਾਂ ਭਾਣਜੀ ਜੈਸ਼੍ਰੀ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਦੁਰਘਟਨਾ ਦੇ ਵਿੱਚ ਡਰਾਈਵਰ ਸਮੇਤ ਦਵਿੰਦਰ ਕੌਰ (44), ਗੁਰਵਿੰਦਰ ਕੌਰ (34), ਸਤਨਾਮ ਕੌਰ (60), ਜੋਹਿਤ (4), ਸੀਰਤ (7) ਅਤੇ ਅਜੀਤ ਸਿੰਘ (60) ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਲੋਕਾਂ ਦੀ ਮਦਦ ਦੇ ਨਾਲ ਜਖਮੀਆਂ ਨੂੰ ਖੰਨਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਇਨ੍ਹਾਂ ਨੂੰ ਚੰਡੀਗੜ੍ਹ ਦੇ ਲਈ ਰੈਫਰ ਕਰ ਦਿੱਤਾ ਗਿਆ ਹੈ।

Check Also

ਪਤੀ ਵਲੋਂ ਹਨੀਮੂਨ ਤੇ ਪਤਨੀ ਨੂੰ ਇਹ ਲਬਜ਼ ਕਹਿਣਾ ਪਿਆ ਮਹਿੰਗਾ , ਹੁਣ ਦੇਣੇ ਪੈਣਗੇ 3 ਕਰੋੜ ਰੁਪਏ

ਆਈ ਤਾਜਾ ਵੱਡੀ ਖਬਰ  ਅਕਸਰ ਹੀ ਪਤੀ ਪਤਨੀ ਇੱਕ ਦੂਜੇ ਨੂੰ ਵੱਖੋ ਵੱਖਰੇ ਨਾਮਾਂ ਦੇ …