Breaking News

ਪੰਜਾਬ ਪੁਲਿਸ ਦੇ ਹੋਲਦਾਰ ਨੇ ਕੀਤੀ ਬਜ਼ੁਰਗ ਵਿਅਕਤੀ ਦੀ ਕੁੱਟਮਾਰ, ਮੌਕੇ ਤੇ ਮੌਜੂਦ ਲੋਕਾਂ ਨੇ ਕੀਤਾ ਵਿਰੋਧ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਪੁਲਸ ਨੂੰ ਜਿੱਥੇ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਰੱਖਿਆ ਵਾਸਤੇ ਤੈਨਾਤ ਕੀਤਾ ਗਿਆ ਹੈ। ਜਿਸ ਵੱਲੋਂ ਪੰਜਾਬ ਵਿਚ ਅਮਨ-ਸ਼ਾਂਤੀ ਨੂੰ ਸਥਾਪਤ ਕੀਤਾ ਜਾ ਸਕੇ ਅਤੇ ਲੋਕਾਂ ਦੇ ਜਾਨ ਮਾਲ ਦੀ ਰੱਖਿਆ ਕੀਤੀ ਜਾ ਸਕੇ, ਜਿਸ ਬਾਬਤ ਪੰਜਾਬ ਸਰਕਾਰ ਵੱਲੋਂ ਪੁਲਸ ਪ੍ਰਸ਼ਾਸਨ ਨੂੰ ਸਮੇਂ ਸਮੇਂ ਤੇ ਬਹੁਤ ਸਾਰੇ ਆਦੇਸ਼ ਵੀ ਜਾਰੀ ਕੀਤੇ ਜਾਂਦੇ ਹਨ। ਜਿਸ ਸਦਕਾ ਲੋਕਾਂ ਨੂੰ ਦਰਪੇਸ਼ ਆਉਣ ਵਾਲੀਆਂ ਸਮੱਸਿਆਵਾਂ ਨੂੰ ਹੱਲ ਕੀਤਾ ਜਾ ਸਕੇ। ਉਥੇ ਹੀ ਬਹੁਤ ਸਾਰੇ ਪੁਲਸ ਕਰਮਚਾਰੀ ਅਜਿਹੇ ਵੀ ਹਨ, ਜਿਨ੍ਹਾਂ ਨੂੰ ਵੱਖ-ਵੱਖ ਕਾਰਨਾਂ ਦੇ ਚਲਦਿਆਂ ਹੋਇਆਂ ਉਹਨਾਂ ਦੀ ਨੌਕਰੀ ਤੋਂ ਹਟਾ ਦਿੱਤਾ ਗਿਆ ਹੈ। ਬਹੁਤ ਸਾਰੇ ਪੁਲਸ ਕਰਮਚਾਰੀਆਂ ਵੱਲੋਂ ਕਈ ਵਾਰ ਆਪਣੇ ਸਾਥੀ ਨੂੰ ਦਾਗਦਾਰ ਕੀਤੇ ਜਾਣ ਤੇ ਵੀ ਮਾਮਲੇ ਸਾਹਮਣੇ ਆ ਚੁੱਕੇ ਹਨ।

ਪੰਜਾਬ ਵਿੱਚ ਇੱਥੇ ਪੰਜਾਬ ਪੁਲਿਸ ਦੇ ਹੌਲਦਾਰ ਵੱਲੋਂ ਇਕ ਬਜ਼ੁਰਗ ਵਿਅਕਤੀ ਦੀ ਕੁੱਟਮਾਰ ਕੀਤੀ ਗਈ ਹੈ ਜਿੱਥੇ ਮੌਜੂਦ ਲੋਕਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਮੋਗਾ ਤੋਂ ਸਾਹਮਣੇ ਆਈ ਹੈ। ਜਿੱਥੇ ਇੱਕ ਪੁਲਿਸ ਹੌਲਦਾਰ ਇੰਦਰਬੀਰ ਸਿੰਘ ਦੀ ਕਾਰ ਦੇ ਵਿੱਚ ਪਿੱਛੋਂ ਇੱਕ ਇਲੈਕਟ੍ਰੋਨਿਕ ਰਿਕਸ਼ਾ ਦੀ ਟਕਰਾ ਜਾਣ ਕਾਰਨ ਗੱਡੀ ਦੀ ਪਿਛਲੀ ਲਾਈਟ ਟੁੱਟ ਗਈ ਜਿਸ ਕਾਰਨ ਪੁਲਿਸ ਹੌਲਦਾਰ ਵੱਲੋਂ ਰਿਕਸ਼ਾ ਚਾਲਕ ਦੇ ਨਾਲ ਬੁਰਾ ਵਿਵਹਾਰ ਕੀਤਾ ਗਿਆ ਜਿੱਥੇ ਉਸ ਵੱਲੋਂ ਗੁੱਸੇ ਵਿੱਚ ਆ ਕੇ ਆਪਣਾ ਆਪਾ ਖੋਹ ਦਿੱਤਾ ਗਿਆ ਅਤੇ ਉਸ ਰਿਕਸ਼ਾ ਚਾਲਕ ਦੇ ਥੱਪੜ ਮਾਰ ਦਿੱਤਾ ਗਿਆ ਜਿਸ ਕਾਰਨ ਗਰੀਬ ਰਿਕਸ਼ਾ ਚਾਲਕ ਬੇਹੋਸ਼ ਹੋ ਗਿਆ

ਅਤੇ ਉਸ ਨੂੰ ਪੁਲਿਸ ਹੌਲਦਾਰ ਵੱਲੋਂ ਹਸਪਤਾਲ ਵੀ ਲਿਜਾਇਆ ਗਿਆ ਜਦੋਂ ਉਸ ਨੂੰ ਆਪਣੀ ਗਲਤੀ ਦਾ ਕੁਝ ਅਹਿਸਾਸ ਹੋਇਆ ਅਤੇ ਲੋਕਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਦੇ ਚੱਲਦਿਆਂ ਹੋਇਆ ਉਸ ਵੱਲੋਂ ਅਜਿਹਾ ਕੀਤਾ ਗਿਆ ਅਤੇ ਹਸਪਤਾਲ ਦੇ ਵਿੱਚ ਵਿਰੋਧ ਕੀਤੇ ਜਾਣ ਤੇ ਉਸ ਵੱਲੋਂ ਲੋਕਾਂ ਦੇ ਫੋਨ ਖੋਹਣ ਦੀ ਕੋਸ਼ਿਸ਼ ਵੀ ਕੀਤੀ ਗਈ।

ਬਜ਼ੁਰਗ ਨੇ ਦੱਸਿਆ ਕਿ ਕੋਸ਼ਿਸ਼ ਕਰਨ ਦੇ ਬਾਵਜ਼ੂਦ ਵੀ ਉਸ ਦੇ ਰਿਕਸ਼ਾ ਦੀ ਬਰੇਕ ਨਹੀਂ ਲੱਗੀ ਅਤੇ ਉਸ ਦੀ ਰਿਕਸ਼ਾ ਪੁਲਿਸ ਵਾਲੇ ਦੀ ਗੱਡੀ ਨਾਲ ਟਕਰਾ ਗਈ। ਜਿੱਥੇ ਉਸ ਵੱਲੋਂ ਥੱਪੜ ਮਾਰੇ ਗਏ ਅਤੇ ਉਹ ਬੇਹੋਸ਼ ਹੋ ਗਿਆ ਉਸ ਤੋਂ ਅੱਗੇ ਉਸ ਨੂੰ ਨਹੀਂ ਪਤਾ ਕਿ ਉਸ ਨੂੰ ਕੌਣ ਹਸਪਤਾਲ ਲੈ ਕੇ ਆਇਆ ਹੈ। ਉੱਥੇ ਹੀ ਹੁਣ ਲੋਕਾਂ ਵੱਲੋਂ ਮਾਨ ਸਰਕਾਰ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …