ਇਸ ਵੇਲੇ ਦੀ ਵੱਡੀ ਖਬਰ
ਦੇਸ਼ ਵਿੱਚ ਆਏ ਦਿਨ ਨਿਤ ਨਵੇਂ ਐਲਾਨ ਕੀਤੇ ਜਾ ਰਹੇ ਹਨ ਜਿਸ ਦਾ ਅਸਰ ਸੂਬੇ ਦੀ ਹਰ ਜਨਤਾ ਉਪਰ ਪੈ ਰਿਹਾ ਹੈ। ਪਿਛਲੇ ਦਿਨੀਂ ਸਰਕਾਰ ਵੱਲੋਂ ਇੱਕ ਯੋਜਨਾ ਤਿਆਰ ਕੀਤੀ ਜਾ ਰਹੀ ਸੀ ਜਿਸ ਅਧੀਨ ਕੰਮ ਕਰਨ ਦੇ ਸਮੇਂ ਨੂੰ 8 ਘੰਟੇ ਤੋਂ ਵਧਾ ਕੇ 10 ਘੰਟੇ ਕੀਤਾ ਜਾ ਸਕਦਾ ਹੈ। ਇਸ ਸਮੇਂ ਵਿੱਚ ਅਜਿਹੀਆਂ ਖਬਰਾਂ ਨੇ ਆਮ ਤੋਂ ਲੈ ਕੇ ਖ਼ਾਸ ਜਨਤਾ ਨੂੰ ਵੀ ਪ੍ਰਭਾਵਿਤ ਕੀਤਾ ਹੋਇਆ ਹੈ। ਦੇਸ਼ ਦੇ ਸੂਬੇ ਪੰਜਾਬ ਵਿੱਚ ਉਸ ਵੇਲੇ ਵੱਡੀ ਹਲਚਲ ਮਚ ਗਈ ਜਦੋਂ ਇਥੋਂ ਦੇ ਡੀਜੀਪੀ ਵੱਲੋਂ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ।
ਪ੍ਰਾਪਤ ਹੋ ਰਹੀ ਇਸ ਖ਼ਬਰ ਦੇ ਵਿੱਚ ਸੂਬੇ ਦੇ ਡੀਜੀਪੀ ਦਿਨਕਰ ਗੁਪਤਾ ਨੇ ਸਮੂਹ ਪੁਲਿਸ ਮੁਲਾਜ਼ਮਾਂ ਨੂੰ ਇੱਕ ਆਦੇਸ਼ ਦਿੱਤਾ ਹੈ ਜਿਸ ਵਿੱਚ ਉਨ੍ਹਾਂ ਕਿਹਾ ਕਿ ਜੋ ਮੁਲਾਜ਼ਮ ਪਿਛਲੇ 15 ਸਾਲਾਂ ਤੋਂ ਇੱਕੋ ਜਗ੍ਹਾ ਉਪਰ ਨੌਕਰੀ ਕਰ ਰਹੇ ਹਨ ਉਨ੍ਹਾਂ ਨੂੰ ਹੁਣ ਆਪਣਾ ਜ਼ਿਲ੍ਹਾ ਛੱਡਣਾ ਪਵੇਗਾ। ਇਸ ਆਦੇਸ਼ ਦਾ ਅਸਰ ਹੌਲਦਾਰ ਤੋਂ ਲੈ ਕੇ ਥਾਣੇਦਾਰ ਤੱਕ ਪਾਇਆ ਜਾਵੇਗਾ। ਡੀਜੀਪੀ ਦੇ ਇਸ ਆਦੇਸ਼ ਤੋਂ ਬਾਅਦ ਵੱਖ-ਵੱਖ ਪੁਲੀਸ ਮੁਲਾਜ਼ਮ ਪੁਲਸ ਹੈੱਡਕੁਆਟਰ ਵਿੱਚ ਬਹਾਨੇ ਅਤੇ ਅਰਜ਼ੀਆਂ ਦੇ ਨਾਲ ਪਹੁੰਚ ਰਹੇ ਹਨ।
ਦਿਨਕਰ ਗੁਪਤਾ ਨੇ ਆਪਣੇ ਆਦੇਸ਼ ਵਿੱਚ ਇਹ ਵੀ ਕਿਹਾ ਕਿ ਜਿਸ ਕਿਸੇ ਨੇ ਵੀ 20 ਸਾਲ ਤੱਕ ਇੱਕੋ ਹੀ ਰੇਂਜ ਵਿੱਚ ਸੇਵਾ ਨਿਭਾਈ ਹੈ ਉਸ ਦੀ ਰੇਂਜ ਵੀ ਤਬਦੀਲ ਕੀਤੀ ਜਾਵੇਗੀ। ਇੱਥੇ ਇਹ ਗੱਲ ਦੱਸਣਯੋਗ ਹੈ ਕਿ ਪੁਲਸ ਮੁਲਾਜ਼ਮਾਂ ਦਾ ਤਬਾਦਲਾ ਇੱਕ ਪ੍ਰਕਿਰਿਆ ਅਨੁਸਾਰ ਹੁੰਦਾ ਹੈ ਜੋ 2007 ਦੇ ਪੁਲਿਸ ਐਕਟ ਦਾ ਹਿੱਸਾ ਹੈ ਪਰ ਬੀਤੇ 13 ਸਾਲਾਂ ਤੋਂ ਵੋਟ ਬੈਂਕ ਅਤੇ ਸਿਆਸਤ ਦੇ ਕਾਰਨ ਅਜਿਹਾ ਨਹੀਂ ਕੀਤਾ ਗਿਆ।
ਪੁਲਸ ਮੁਲਾਜ਼ਮਾਂ ਦੀ ਬਦਲੀ ਨਾ ਕਰਨ ਕਾਰਨ ਉਹ ਇੱਕੋ ਜਗ੍ਹਾ ਉੱਪਰ ਟਿਕੇ ਰਹਿੰਦੇ ਹਨ ਜਿਸ ਕਾਰਨ ਉਨ੍ਹਾਂ ਦੇ ਸੰਬੰਧ ਸਥਾਨਕ ਗੈਂਗਸਟਰ ਦੇ ਨਾਲ ਬਣ ਜਾਂਦੇ ਹਨ ਜੋ ਸਥਾਨਕ ਇਲਾਕੇ ਵਿੱਚ ਵੱਡੀਆਂ ਵਾਰਦਾਤਾਂ ਨੂੰ ਹੋਰ ਉਜਾਗਰ ਕਰਦੇ ਹਨ। ਇਨ੍ਹਾਂ ਦੇ ਆਪਸੀ ਰਿਸ਼ਤੇ ਕਾਰਨ ਬਹੁਤ ਸਾਰੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ। ਪਰ ਸੂਬੇ ਦੇ ਡੀਜੀਪੀ ਵੱਲੋਂ ਇਸ ਆਦੇਸ਼ ਨੂੰ ਜਾਰੀ ਕਰਨ ਤੋਂ ਬਾਅਦ ਬਹੁਤ ਸਾਰੇ ਪੁਲੀਸ ਮੁਲਾਜ਼ਮ ਕੋਰੋਨਾ ਕਾਲ ਦਾ ਬਹਾਨਾ ਲੈ ਕੇ ਪੁਲਸ ਹੈਡਕੁਆਟਰ ਪਹੁੰਚ ਰਹੇ ਹਨ। ਜਿੱਥੇ ਉਨ੍ਹਾਂ ਵੱਲੋਂ ਨਵੀਂ ਜਗ੍ਹਾ ਜਾ ਕੇ ਪਰਿਵਾਰ ਨੂੰ ਸੁਰੱਖਿਅਤ ਰੱਖਣਾ ਜੋਖਿਮ ਭਰਿਆ ਦੱਸਿਆ ਜਾ ਰਿਹਾ ਹੈ। ਇਸ ਆਦੇਸ਼ ਤੋਂ ਬਾਅਦ ਸੂਬੇ ਅੰਦਰ 2010 ਤੋਂ ਬਾਅਦ ਭਰਤੀ ਕੀਤੇ ਗਏ 400 ਸਬ ਇੰਸਪੈਕਟਰਾਂ ਨੂੰ ਆਪਣਾ ਘਰ ਛੱਡਣਾ ਪਵੇਗਾ ਜਿਸ ਵਿੱਚੋਂ 24 ਐੱਸਆਈ ਜਲੰਧਰ ਰੇਂਜ ਅਤੇ ਕਮਿਸ਼ਨਰੇਟ ਵਿੱਚ ਰਹਿ ਰਹੇ ਹਨ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …