ਆਈ ਤਾਜ਼ਾ ਵੱਡੀ ਖਬਰ
ਪੰਜਾਬ ਵਿਚ ਇਸ ਸਮੇਂ ਚੋਣਾਂ ਦੇ ਮਾਹੌਲ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਜਿਥੇ ਪੁਲਿਸ ਪ੍ਰਸ਼ਾਸਨ ਨੂੰ ਪਹਿਲਾ ਦੇ ਮੁਕਾਬਲੇ ਵਧੇਰੇ ਚੌਕਸੀ ਵਰਤੀ ਜਾਣ ਦੇ ਆਦੇਸ਼ ਜਾਰੀ ਕੀਤੇ ਗਏ ਹਨ ਉਥੇ ਹੀ ਸਰਹੱਦੀ ਖੇਤਰ ਵਿਚ ਚੌਕਸੀ ਨੂੰ ਵਧਾ ਦਿਤਾ ਗਿਆ। ਕਿਉਂਕਿ ਸਰਹੱਦੀ ਖੇਤਰਾਂ ਵਿੱਚ ਵੀ ਬਹੁਤ ਸਾਰੇ ਗ਼ੈਰ-ਸਮਾਜਿਕ ਅਨਸਰਾਂ ਵੱਲੋਂ ਕਈ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਗੁਰਦਾਸਪੁਰ ਦੇ ਸਰਹੱਦੀ ਖੇਤਰ ਬਟਾਲਾ ਦੇ ਅਧੀਨ ਵੀ ਜਿੱਥੇ ਕੱਲ ਸਵੇਰੇ ਨਸ਼ਾ ਤਸਕਰਾਂ ਅਤੇ ਫੌਜ਼ ਦੇ ਦਰਮਿਆਨ ਗੋਲੀਬਾਰੀ ਵੀ ਹੋਈ ਹੈ। ਉਥੇ ਹੀ ਇੱਕ ਫੌਜ ਦਾ ਜਵਾਨ ਇਸ ਘਟਨਾ ਵਿੱਚ ਜ਼ਖ਼ਮੀ ਹੋਇਆ ਹੈ। ਫੌਜ ਵੱਲੋਂ 50 ਕਿਲੋ ਦੇ ਕਰੀਬ ਨਸ਼ਾ ਅਤੇ ਕੁੱਝ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਪਿਛਲੇ ਕੁਝ ਸਮੇਂ ਤੋਂ ਲਗਾਤਾਰ ਸਰਹੱਦੀ ਖੇਤਰਾਂ ਵਿੱਚ ਅਜਿਹੀਆਂ ਘਟਨਾਵਾਂ ਵਿੱਚ ਵਾਧਾ ਦੇਖਿਆ ਜਾ ਰਿਹਾ ਹੈ।
ਹੁਣ ਪੰਜਾਬ ਪੁਲਿਸ ਨੂੰ ਅਜਿਹੀ ਗੁਪਤ ਸੂਚਨਾ ਮਿਲੀ ਹੈ ਕੇ ਸਭ ਹੈਰਾਨ ਰਹਿ ਗਏ ਹਨ ਅਤੇ ਇਹ ਵੱਡੀ ਕਾਮਯਾਬੀ ਮਿਲੀ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਸਰਹੱਦੀ ਖੇਤਰ ਫਿਰੋਜ਼ਪੁਰ ਤੋਂ ਸਾਹਮਣੇ ਆਈ ਹੈ। ਜਿੱਥੇ ਗੁਪਤ ਸੂਚਨਾ ਦੇ ਆਧਾਰ ਤੇ ਭਾਰਤ ਪਾਕਿਸਤਾਨ ਨਾਲ ਲਗਦੇ ਬਾਰਡਰ ਦੇ ਸਰਹੱਦੀ ਇਲਾਕੇ ਵਿੱਚ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਗਈ। ਉਥੇ ਹੀ ਫਿਰੋਜ਼ਪੁਰ ਵਿੱਚ ਪੁਲਸ ਪ੍ਰਸ਼ਾਸਨ ਅਤੇ ਆਬਕਾਰੀ ਤੇ ਕਰ ਵਿਭਾਗ ਵੱਲੋਂ ਸੰਯੁਕਤ ਅਭਿਆਨ ਸਰਚ ਮੁਹਿੰਮ ਸ਼ੁਰੂ ਕੀਤੀ ਗਈ ਹੈ। ਉਥੇ ਹੀ ਪੁਲਿਸ ਵੱਲੋਂ ਸੂਚਨਾ ਦੇ ਅਧਾਰ ਤੇ ਕੀਤੀ ਗਈ ਇਸ ਛਾਪਾਮਾਰੀ ਵਿੱਚ ਭਾਰੀ ਮਾਤਰਾ ਵਿੱਚ ਲਾਹਣ ਅਤੇ ਕੱਢੀ ਹੋਈ ਸ਼ਰਾਬ ਸਰਹੱਦੀ ਖੇਤਰ ਤੋਂ ਬਰਾਮਦ ਕੀਤੀ ਗਈ ਹੈ।
ਇਸ ਦੀ ਜਾਣਕਾਰੀ ਦਿੰਦੇ ਹੋਏ ਐਸ ਐਸ ਪੀ ਫਿਰੋਜ਼ਪੁਰ ਨਰਿੰਦਰ ਭਾਰਗਵ ਨੇ ਦੱਸਿਆ ਹੈ ਕਿ ਬਰਾਮਦ ਕੀਤੀ ਗਈ ਇਹ ਸ਼ਰਾਬ ਅਤੇ ਲਾਹਣ ਚੋਣਾਂ ਦੇ ਦੌਰਾਨ ਵਰਤੀ ਜਾ ਸਕਦੀ ਸੀ।
ਪੁਲਿਸ ਵੱਲੋਂ ਜਿੱਥੇ ਹੁਣ ਇਹ ਭਾਰੀ ਮਾਤਰਾ ਵਿੱਚ ਲਾਹਣ ਅਤੇ ਸ਼ਰਾਬ ਬਰਾਮਦ ਕੀਤੀ ਗਈ ਹੈ ਦੱਸਿਆ ਗਿਆ ਹੈ ਕਿ ਵੱਖ ਵੱਖ ਐਕਟ ਅਤੇ ਮਾਮਲਿਆਂ ਦੇ ਤਹਿਤ 27 ਜਨਵਰੀ ਤੱਕ ਪੰਜ ਕਿਲੋ 661 ਗ੍ਰਾਮ ਹੈਰੋਇਨ ,ਤੇ ਡੇਢ ਕਿਲੋ ਅਫੀਮ ਵੀ ਬਰਾਮਦ ਕੀਤੀ ਗਈ ਹੈ ਅਤੇ ਵੱਖ ਵੱਖ ਦੋਸ਼ਾਂ ਦੇ ਤਹਿਤ ਜਿੱਥੇ 33 ਦੋਸ਼ੀਆਂ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਉਥੇ ਹੀ 26 ਪਰਚੇ ਦਰਜ ਕੀਤੇ ਗਏ ਹਨ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …