ਆਈ ਤਾਜ਼ਾ ਵੱਡੀ ਖਬਰ
ਅੱਜ ਦੇ ਸਮੇਂ ਜਿਥੇ ਬਹੁਤ ਸਾਰੇ ਪਰਵਾਰ ਛੋਟੇ ਹੁੰਦੇ ਜਾ ਰਹੇ ਹਨ ਉਥੇ ਹੀ ਉਨ੍ਹਾਂ ਪਰਵਾਰਾਂ ਦੇ ਵਿੱਚ ਆਪਸੀ ਪਿਆਰ ਅਤੇ ਰਿਸ਼ਤੇ ਵੀ ਘਟਦੇ ਜਾ ਰਹੇ ਹਨ। ਇਸ ਦਾ ਅਸਰ ਮਾਸੂਮ ਬੱਚਿਆਂ ਉੱਪਰ ਵੀ ਪਿਆ ਹੈ। ਜਿੱਥੇ ਪਹਿਲਾਂ ਘਰਾਂ ਦੇ ਵਿੱਚ ਬਹੁਤ ਸਾਰੇ ਪਰਿਵਾਰ ਇੱਕ ਜੁੱਟ ਹੋ ਕੇ ਰਹਿੰਦੇ ਸਨ ਅਤੇ ਬੱਚਿਆਂ ਦਾ ਪਾਲਣ-ਪੋਸ਼ਣ ਵੀ ਮਿਲ ਜੁਲ ਕੇ ਕੀਤਾ ਜਾਂਦਾ ਸੀ। ਉਥੇ ਹੀ ਅੱਜ ਪਰਿਵਾਰ ਛੋਟੇ ਹੋਣ ਤੇ ਜਿਥੇ ਮਾਤਾ-ਪਿਤਾ ਵੱਲੋਂ ਮਹਿੰਗਾਈ ਦੇ ਚੱਲਦਿਆਂ ਹੋਇਆਂ ਕੰਮ ਕਰਨ ਨੂੰ ਪਹਿਲ ਦਿੱਤੀ ਜਾਂਦੀ ਹੈ ਅਤੇ ਕਈ ਵਾਰ ਬੱਚਿਆਂ ਨੂੰ ਘਰ ਵਿਚ ਇਕੱਲੇ ਹੀ ਛੱਡ ਦਿੱਤਾ ਜਾਂਦਾ ਹੈ। ਜਿਸ ਦੇ ਚਲਦਿਆਂ ਹੋਇਆਂ ਬਹੁਤ ਸਾਰੇ ਬੱਚੇ ਕਈ ਹਾਦਸਿਆਂ ਦੇ ਸ਼ਿਕਾਰ ਵੀ ਹੋ ਰਹੇ ਹਨ ਅਤੇ ਬੱਚਿਆਂ ਨਾਲ ਵਾਪਰਨ ਵਾਲੀਆ ਘਟਨਾਵਾਂ ਸਾਹਮਣੇ ਆਉਂਦੇ ਹੀ ਬਹੁਤ ਸਾਰੇ ਮਾਪੇ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਡਰ ਜਾਂਦੇ ਹਨ।
ਹੁਣ ਪਹਿਲੀ ਕਲਾਸ ਦੇ ਮਾਸੂਮ ਬੱਚੇ ਦੀ ਹੋਈ ਮੌਤ ਨਾਲ ਪਰਿਵਾਰ ਉਪਰ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਡੇਰਾਬੱਸੀ ਅਧੀਨ ਆਉਂਦੇ ਪਿੰਡ ਪੰਡਵਾਲਾ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਸੱਤ ਸਾਲਾਂ ਦਾ ਮਾਸੂਮ ਬੱਚਾ ਉਸ ਸਮੇਂ ਘਰ ਵਿੱਚ ਹੀ ਮੌਤ ਦੀ ਚਪੇਟ ਵਿਚ ਆ ਗਿਆ ਜਦੋਂ ਇਹ ਪਹਿਲੀ ਜਮਾਤ ਵਿੱਚ ਪੜ੍ਹਨ ਵਾਲਾ ਮਾਸੂਮ ਬੱਚਾ ਪ੍ਰਿੰਸ ਪੁੱਤਰ ਗੁਰਬਚਨ ਸਿੰਘ ਘਰ ਵਿਚ ਇਕੱਲਾ ਹੀ ਸੀ। ਉੱਥੇ ਹੀ ਇਹ 7 ਸਾਲਾਂ ਦਾ ਬੱਚਾ ਉਸ ਸਮੇਂ ਕਰੰਟ ਦੀ ਚਪੇਟ ਵਿਚ ਆ ਗਿਆ ਜਦੋਂ ਬੈਡ ਤੇ ਖੇਡਦੇ ਹੋਏ ਇਸ ਬੱਚੇ ਵੱਲੋਂ ਹੇਠਾਂ ਉਤਰਨ ਦੀ ਕੋਸ਼ਿਸ਼ ਕੀਤੀ ਗਈ।
ਜਦੋਂ ਇਸ ਬੱਚੇ ਵੱਲੋਂ ਛਾਲ ਮਾਰਨ ਲੱਗੇ ਕੂਲਰ ਦਾ ਸਹਾਰਾ ਲਿਆ ਗਿਆ ਤਾਂ ਪੈਰ ਜਮੀਨ ਤੇ ਲੱਗਦੇ ਸਾਰ ਹੀ ਬੱਚੇ ਨੂੰ ਬਿਜਲੀ ਦਾ ਜ਼ੋਰਦਾਰ ਝਟਕਾ ਲੱਗਾ। ਜਿਸ ਕਾਰਨ ਬੱਚੇ ਦੀ ਘਟਨਾ ਸਥਾਨ ਤੇ ਹੀ ਮੌਤ ਹੋ ਗਈ। ਇਸ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਬੱਚੇ ਦੀ ਮਾਂ ਆਪਣੇ ਘਰ 11 ਵਜੇ ਦੇ ਕਰੀਬ ਵਾਪਸ ਪਰਤੀ ਤਾਂ ਪੁੱਤਰ ਦੀ ਲਾਸ਼ ਵੇਖ ਕੇ ਹੈਰਾਨ ਰਹਿ ਗਈ।
ਜਿੱਥੇ ਗੁਆਂਢੀਆਂ ਵੱਲੋਂ ਕੂਲਰ ਨੂੰ ਬੰਦ ਕੀਤਾ ਗਿਆ ਅਤੇ ਬੱਚੇ ਦੀ ਮਾਂ ਦੀ ਮਦਦ ਕਰਦੇ ਹੋਏ ਬੱਚੇ ਨੂੰ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਵੱਲੋਂ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …