Breaking News

ਪੰਜਾਬ ਦੇ ਸਰਕਾਰੀ ਸਕੂਲਾਂ ਲਈ ਆਈ ਵੱਡੀ ਖਬਰ, ਸਿੱਖਿਆ ਮੰਤਰੀ ਮੀਤ ਹੇਅਰ ਵਲੋਂ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਦੀ ਮਾਨ ਸਰਕਾਰ ਵੱਲੋਂ ਪੰਜਾਬ ਵਿੱਚ ਲੋਕਾਂ ਦੀ ਭਲਾਈ ਲਈ ਕਈ ਤਰ੍ਹਾਂ ਦੇ ਕਾਰਜ ਕੀਤੇ ਜਾ ਰਹੇ ਹਨ , ਵੱਖ ਵੱਖ ਖੇਤਰਾਂ ਵਿਚ ਮਾਣ ਸਰਕਾਰ ਦੇ ਵੱਲੋਂ ਸੁਧਾਰ ਕੀਤਾ ਜਾ ਰਿਹਾ ਹੈ । ਗੱਲ ਕੀਤੀ ਜਾਵੇ ਜੇਕਰ ਸਿੱਖਿਆ ਦੇ ਖੇਤਰ ਦੀ ਤਾਂ, ਸਿੱਖਿਆ ਖੇਤਰ ਵਿੱਚ ਵੀ ਮਾਨ ਸਰਕਾਰ ਹੁਣ ਸੁਧਾਰ ਕਰਦੀ ਨਜ਼ਰ ਆ ਰਹੀ ਹੈ । ਇਸੇ ਵਿਚਕਾਰ ਹੁਣ ਸਿੱਖਿਆ ਮੰਤਰੀ ਵੱਲੋਂ ਸਰਕਾਰੀ ਸਕੂਲਾਂ ਚ ਸੁਧਾਰ ਲਈ ਇਕ ਵੱਡਾ ਐਲਾਨ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਅਧਿਆਪਕ ਭਾਈਚਾਰਾ ਵਿੱਦਿਅਕ ਦ੍ਰਿਸ਼ ਵਿੱਚ ਕ੍ਰਾਂਤੀ ਲਿਆਉਣ ਲਈ ਮਹੱਤਵਪੂਰਨ ਭੂਮਿਕਾ ਨਿਭਾਈ ਜਾ ਰਹੀ ਹੈ ਅਤੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਚੋਣ ਮੈਰਿਟ ਦੇ ਆਧਾਰ ਤੇ ਕੀਤੀ ਜਾ ਰਹੀ ਹੈ ਜੋ ਸਿੱਖਿਆ ਨੂੰ ਹੋਰ ਗੁਣਾਤਮਕ ਬਣਾ ਸਕਦੇ ਹਨ ।

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਵਿੱਦਿਅਕ ਸੁਧਾਰਾਂ ਦੇ ਉਦੇਸ਼ਾਂ ਨਾਲ ਐਜੂਸੈੱਟ ਰਾਹੀਂ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਮੁੱਖ ਅਧਿਆਪਕ ਅਤੇ ਇੰਚਾਰਜਾਂ ਦੇ ਨਾਲ ਇਕ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਹੋਇਆਂ ਕੀਤਾ ਗਿਆ । ਉਨ੍ਹਾਂ ਕਿਹਾ ਕਿ ਵਿੱਦਿਅਕ ਸੁਧਾਰਾਂ ਸਬੰਧੀ ਸਾਰੇ ਅਧਿਆਪਕ ਤੇ ਸਕੂਲਾਂ ਦੇ ਮੁਖੀਆਂ ਤੋਂ ਸੁਝਾਅ ਮੰਗੇ ਗਏ ਹਨ, ਉਨ੍ਹਾਂ ਦੁਹਰਾਉਂਦਿਆਂ ਕਿਹਾ ਕਿ ਸੁਝਾਵਾਂ ਨੂੰ ਬਾਕੀ ਕਰਮਚਾਰੀਆਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਅੱਗੇ ਵਧਾਇਆ ਜਾਣਾ ਚਾਹੀਦਾ ਹੈ ।

ਜ਼ਿਕਰਯੋਗ ਹੈ ਕਿ ਮਾਨ ਸਰਕਾਰ ਦੇ ਵੱਲੋਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ ਗੱਲ ਕਹੀ ਗਈ ਸੀ ਕਿ ਪੰਜਾਬ ਦੇ ਸਕੂਲਾਂ ਨੂੰ ਦਿੱਲੀ ਦੇ ਸਕੂਲਾਂ ਦੀ ਤਰਜ਼ ਤੇ ਤਬਦੀਲ ਕੀਤਾ ਜਾਵੇਗਾ । ਬੱਚਿਆਂ ਨੂੰ ਸਮਾਰਟ ਸਿੱਖਿਆ ਦਿੱਤੀ ਹੈ ਜਾਵੇਗੀ । ਜਿਸ ਦੇ ਚਲਦੇ ਹੁਣ ਮਾਨ ਸਰਕਾਰ ਕਾਰਜ ਕਰਦੀ ਹੋਈ ਨਜ਼ਰ ਆ ਰਹੀ ਹੈ ।

ਇਸੇ ਵਿਚਕਾਰ ਹੁਣ ਸਿੱਖਿਆ ਮੰਤਰੀ ਵੱਲੋਂ ਵਿੱਦਿਅਕ ਸੁਧਾਰਾਂ ਲਈ ਸਕੂਲ ਮੁਖੀਆਂ ਤੋਂ ਫੀਡਬੈਕ ਲੈਣ ਦਾ ਸਮਾਂ ਵਧਾ ਦਿੱਤਾ ਗਿਆ ਹੈ , ਜਿਸ ਦੇ ਚੱਲਦੇ ਹੁਣ ਅਧਿਆਪਕ ਸਕੂਲਾਂ ਵਿੱਚ ਸੁਧਾਰ ਲਈ ਸੁਝਾਵਾਂ ਨੂੰ ਇਕੱਤੀ ਮਈ ਤਕ ਭੇਜ ਸਕਦੇ ਹਨ । ਇਸ ਤੋਂ ਪਹਿਲਾਂ ਸਿੱਖਿਆ ਵਿਭਾਗ ਦੇ ਮੁੱਖ ਦਫ਼ਤਰ ਪੁੱਜਣ ਤੇ ਡੀਪੀਆਈ ਕੁਲਜੀਤ ਸਿੰਘ ਅਤੇ ਹੋਰ ਅਧਿਕਾਰੀਆਂ ਅਤੇ ਮੰਤਰੀਆਂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ ।

Check Also

ਸ਼੍ਰੀ ਹੇਮਕੁੰਟ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਆਈ ਵੱਡੀ ਖਬਰ , ਏਨੀ ਤਰੀਕ ਤੋਂ ਖੁੱਲਣ ਜਾ ਰਹੇ ਕਿਵਾੜ

ਆਈ ਤਾਜਾ ਵੱਡੀ ਖਬਰ  ਜਿਸ ਤਰੀਕੇ ਦੇ ਨਾਲ ਮੌਸਮ ਕਾਫੀ ਸੁਹਾਵਨਾ ਹੁੰਦਾ ਜਾ ਰਿਹਾ ਹੈ, …