Breaking News

ਪੰਜਾਬ ਦੇ ਮੌਸਮ ਬਾਰੇ ਆਈ ਤਾਜਾ ਵੱਡੀ ਅਪਡੇਟ ਇਹੋ ਜਿਹਾ ਰਹੇਗਾ ਮੌਸਮ

ਆਈ ਤਾਜਾ ਵੱਡੀ ਖਬਰ

ਜਿੱਥੇ ਹੁਣ ਪੰਜਾਬ ਦੇ ਵਿੱਚ ਜਿਵੇਂ-ਜਿਵੇਂ ਮੌਸਮੀ ਤਿਉਹਾਰਾਂ ਦਾ ਸੀਜ਼ਨ ਚਲ ਰਿਹਾ ਹੈ, ਉਸਦੇ ਨਾਲ ਹੀ ਮੌਸਮ ਦੇ ਮਿਜਾਜ਼ ਵਿਚ ਵੀ ਤਬਦੀਲੀ ਆ ਰਹੀ ਹੈ। ਇਸ ਵਾਰ ਮੌਸਮ ਨੇ ਬਹੁਤ ਜਲਦੀ ਕਰਵਟ ਬਦਲੀ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਸਰਦੀ ਜਲਦੀ ਸ਼ੁਰੂ ਹੋ ਚੁੱਕੀ ਹੈ। ਪੰਜਾਬ ਦੇ ਮੌਸਮ ਦੇ ਵਿੱਚ ਤਾਪਮਾਨ ਵਿੱਚ ਕਾਫ਼ੀ ਤਬਦੀਲੀ ਆ ਚੁੱਕੀ ਹੈ । ਇਸ ਵਾਰ ਗਰਮੀਆਂ ਵਿੱਚ ਬਾਰਸ਼ ਘੱਟ ਹੋਣ ਕਾਰਨ ਗਰਮੀ ਜਲਦੀ ਚਲੀ ਗਈ ਹੈ।

ਸਰਦੀ ਦਾ ਆਗਾਜ਼ ਵੀ ਇਸ ਲਈ ਜਲਦੀ ਹੋ ਗਿਆ ਹੈ। ਮੌਸਮ ਸਬੰਧੀ ਮੌਸਮ ਵਿਭਾਗ ਵੱਲੋਂ ਇਕ ਹੋਰ ਤਾਜ਼ਾ ਖਬਰ ਆਈ ਹੈ ,ਕਿ ਮੌਸਮ ਕਿਹੋ ਜਿਹਾ ਰਹੇਗਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਦੇ ਮਾਹਿਰ ਪ੍ਰਭਜੋਤ ਕੌਰ ਨੇ ਇਸ ਸਬੰਧੀ ਗੱਲਬਾਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪਹਾੜਾਂ ਚ ਬਰਫਬਾਰੀ ਹੋਣ ਕਾਰਨ ਪੰਜਾਬ ਵਿੱਚ ਵੀ ਰਾਤ ਦਾ ਤਾਪਮਾਨ ਅਚਾਨਕ 3-4 ਡਿਗਰੀ ਸੈਲਸੀਅਸ ਘਟ ਚੁੱਕਾ ਹੈ, ਜਿਸ ਕਾਰਨ ਸਰਦੀ ਵਧ ਰਹੀ ਹੈ। ਪ੍ਰਭਜੋਤ ਕੌਰ ਨੇ ਦੱਸਿਆ ਹੈ ਕਿ ਦਿਨ ਦੇ ਤਾਪਮਾਨ ਵਿੱਚ ਬੀਤੇ ਦੋ ਦਿਨਾਂ ਤੋਂ ਗਿਰਾਵਟ ਦੇਖੀ ਗਈ ਹੈ।

ਜਿਸ ਦੇ ਅਨੁਮਾਨ ਅਨੁਸਾਰ ਹੁਣ ਆਉਣ ਵਾਲੇ ਕੁਝ ਦਿਨਾਂ ਚ ਵੀ ਮੌਸਮ ਇਸ ਤਰਾਂ ਦਾ ਹੀ ਰਹਿ ਸਕਦਾ ਹੈ। ਇਹ ਮੌਸਮ ਹੁਣ ਫਸਲਾਂ ਦੀ ਪੈਦਾਵਰ ਲਈ ਕਾਫੀ ਲਾਹੇਵੰਦ ਸਾਬਤ ਹੋਵੇਗਾ। ਕਿਉਂਕਿ ਹੁਣ ਇਸ ਸਮੇਂ ਸਰ੍ਹੋਂ ਅਤੇ ਕਣਕ ਦੀ ਫ਼ਸਲ ਦੀ ਬਿਜਾਈ ਦਾ ਸਮਾਂ ਚੱਲ ਰਿਹਾ ਹੈ। ਇਹ ਮੌਸਮ ਇਨ੍ਹਾਂ ਫ਼ਸਲਾਂ ਲਈ ਬਹੁਤ ਹੀ ਲਾਭਦਾਇਕ ਹੈ। ਇਨ੍ਹਾਂ ਦਿਨਾਂ ਵਿਚ ਪੰਜਾਬ ਵਿਚ ਲਗਾਤਾਰ ਸੁੱਕੀ ਠੰਡ ਪੈ ਰਹੀ ਹੈ।

ਪਰ ਹੁਣ ਮੌਸਮ ਬਦਲ ਸਕਦਾ ਹੈ। ਪਿਛਲੇ ਡੇਢ ਮਹੀਨੇ ਤੋਂ ਪੰਜਾਬ ਅੰਦਰ ਬਾਰਸ਼ ਨਹੀਂ ਹੋਈ ਹੈ ਤੇ ਨਾ ਹੀ ਆਉਣ ਵਾਲੇ ਤਿੰਨ ਚਾਰ ਦਿਨਾਂ ਵਿਚ ਬਾਰਸ਼ ਦੀ ਕੋਈ ਸੰਭਾਵਨਾ ਹੈ। ਇਹ ਸਮਾਂ ਫ਼ਸਲਾਂ ਦੀ ਬਿਜਾਈ ਲਈ ਢੁਕਵਾਂ ਸਮਾਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਹੁਣ ਮੌਸਮ ਨੂੰ ਲੈ ਕੇ ਬਦਲਾਵ ਸ਼ੁਰੂ ਹੋ ਚੁਕਾ ਹੈ। ਜੇ ਰਾਤ ਦੇ ਤਾਪਮਾਨ ਨੂੰ ਵੇਖਿਆ ਜਾਵੇ ਤਾਂ ਪਾਰਾ ਕਾਫੀ ਘੱਟ ਹੋਣ ਨਾਲ ਸਰਦ ਰਾਤਾਂ ਦੀ ਸ਼ੁਰੂਆਤ ਹੋ ਚੁੱਕੀ ਹੈ।

Check Also

ਮਸ਼ਹੂਰ ਅਦਾਕਾਰਾ ਨਾਲ ਵਾਪਰਿਆ ਭਿਆਨਕ ਹਾਦਸਾ , ਪ੍ਰਸ਼ੰਸਕਾਂ ਨੂੰ ਕਿਹਾ ਅਰਦਾਸਾਂ ਕਰੋ

ਆਈ ਤਾਜਾ ਵੱਡੀ ਖਬਰ  ਹਰੇਕ ਕਲਾਕਾਰ ਇਹ ਕੋਸ਼ਿਸ਼ ਕਰਦਾ ਹੈ ਕਿ ਉਹ ਆਪਣੀ ਅਦਾਕਾਰੀ ਦੇ …