ਆਈ ਤਾਜ਼ਾ ਵੱਡੀ ਖਬਰ
ਅੱਜ ਦੇ ਦੌਰ ਵਿੱਚ ਮਾਪਿਆ ਵੱਲੋਂ ਜਿੱਥੇ ਆਪਣੇ ਬੱਚਿਆਂ ਨੂੰ ਬਿਹਤਰੀਨ ਪਰਵਰਿਸ਼ ਦਿੱਤੀ ਜਾ ਰਹੀ ਹੈ। ਉਥੇ ਹੀ ਬਹੁਤ ਸਾਰੇ ਬੱਚਿਆਂ ਵੱਲੋਂ ਵੀ ਆਪਣੇ ਮਾਪਿਆਂ ਦੇ ਨਕਸ਼ੇ ਕਦਮਾਂ ਤੇ ਚਲਦੇ ਹੋਏ ਕਈ ਅਜਿਹੇ ਕਾਰਨਾਮੇ ਕੀਤੇ ਜਾਂਦੇ ਹਨ, ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਬਹੁਤ ਸਾਰੇ ਬੱਚਿਆਂ ਵੱਲੋਂ ਇਸ ਤਰ੍ਹਾਂ ਦੇ ਕਦਮ ਚੁੱਕੇ ਜਾਂਦੇ ਹਨ ਜਿਸ ਨਾਲ ਮਾਪਿਆਂ ਨੂੰ ਫਖ਼ਰ ਹੁੰਦਾ ਹੈ ਅਤੇ ਬੱਚਿਆਂ ਵੱਲੋਂ ਕਈ ਰਿਕਾਰਡ ਪੈਦਾ ਕਰ ਦਿੱਤੇ ਜਾਂਦੇ ਹਨ। ਜਿਨ੍ਹਾਂ ਨੂੰ ਦੇਖ ਕੇ ਹੋਰ ਬੱਚਿਆਂ ਵਿੱਚ ਵੀ ਉਤਸ਼ਾਹ ਪੈਦਾ ਹੁੰਦਾ ਹੈ। ਜਿਸ ਸਦਕਾ ਉਨ੍ਹਾਂ ਵਿੱਚ ਵੀ ਕੁਝ ਵੱਖਰਾ ਕਰਨ ਦਾ ਜਜ਼ਬਾ ਪੈਦਾ ਹੋ ਜਾਂਦਾ ਹੈ।
ਹੁਣ ਪੰਜਾਬ ਦੇ ਪਟਿਆਲਾ ਦੀ ਧੀ ਦੇ ਹੌਸਲੇ ਨੂੰ ਸਲਾਮ ਕੀਤੀ ਜਾ ਰਹੀ ਹੈ ਜਿਸ ਵੱਲੋਂ ਸਾਈਕਲ ਤੇ ਕਸ਼ਮੀਰ ਤੋਂ ਕੰਨਿਆ ਕੁਮਾਰੀ ਤਕ ਦਾ ਸਫ਼ਰ ਸ਼ੁਰੂ ਕੀਤਾ ਗਿਆ ਹੈ, ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੀ ਇਕ ਅੱਠ ਸਾਲਾਂ ਦੀ ਸਾਇਕਲਿਸਟ ਰਾਵੀ ਕੌਰ ਵੱਲੋਂ ਸਾਈਕਲ ਦੇ ਉਪਰ ਬੇਟੀ ਬਚਾਓ, ਬੇਟੀ ਪੜ੍ਹਾਓ ਦਾ ਸੰਦੇਸ਼ ਦੇਣ ਵਾਸਤੇ ਸਫ਼ਰ ਸ਼ੁਰੂ ਕੀਤਾ ਗਿਆ ਹੈ। ਦੱਸ ਦਈਏ ਕਿ ਅੱਠ ਸਾਲਾਂ ਦੀ ਇਹ ਬੱਚੀ ਜਿੱਥੇ ਪਟਿਆਲਾ ਦੇ ਤ੍ਰਿਪੁਰੀ ਦੀ ਰਹਿਣ ਵਾਲੀ ਹੈ।
ਉਥੇ ਵੀ ਇਸ ਵਲੋ 10 ਨਵੰਬਰ ਨੂੰ ਕਸ਼ਮੀਰ ਤੋਂ ਸ਼ੁਰੂ ਕੀਤੇ ਗਏ ਇਸ ਸਫ਼ਰ ਨੂੰ 5 ਜਨਵਰੀ ਨੂੰ ਕੰਨਿਆਕੁਮਾਰੀ ਤੱਕ ਪੂਰਾ ਕੀਤਾ ਜਾਵੇਗਾ। ਜਿੱਥੇ ਇਸ ਵੱਲੋਂ ਰੋਜ਼ਾਨਾ ਹੀ ਸੌ ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਜਾਂਦਾ ਹੈ ਅਤੇ ਉਸ ਵੱਲੋਂ ਦੋ ਮਹੀਨਿਆਂ ਦੇ ਅੰਦਰ ਇਹ ਦੂਰੀ ਜੋ ਕਿ 4500 ਕਿੱਲੋਮੀਟਰ ਦੀ ਹੈ ਪੂਰੀ ਕੀਤੀ ਜਾਵੇਗੀ। ਇਸ ਬੱਚੀ ਦੇ ਨਾਲ ਉਸ ਦਾ ਪਿਤਾ ਜਿੱਥੇ ਉਸ ਦਾ ਪੂਰਾ ਸਾਥ ਦੇ ਰਿਹਾ ਹੈ । ਜਿੱਥੇ ਇਸ ਬੱਚੀ ਵੱਲੋਂ ਦੂਜੀ ਕਲਾਸ ਦੀ ਆਪਣੀ ਪੜ੍ਹਾਈ ਵੀ ਲਗਾਤਾਰ ਜਾਰੀ ਰੱਖੀ ਜਾ ਰਹੀ ਹੈ ਅਤੇ ਉਸ ਵੱਲੋਂ ਸਕੂਲ ਤੋਂ ਦੋ ਮਹੀਨੇ ਦੀ ਛੁੱਟੀ ਲਈ ਗਈ ਹੈ।
ਲਗਾਤਾਰ ਆਨਲਾਈਨ ਪੜ੍ਹਾਈ ਵੀ ਇਕ ਘੰਟਾ ਕੀਤੀ ਜਾਂਦੀ ਹੈ। ਇਸ ਬੱਚੀ ਵੱਲੋਂ ਜਿੱਥੇ ਇਹ ਸਫਰ ਕਰਕੇ ਇੱਕ ਹੋਰ ਰਿਕਾਰਡ ਪੈਦਾ ਕੀਤਾ ਜਾਵੇਗਾ। ਜਿਸ ਵਿੱਚ ਇਸ ਬੱਚੀ ਦੇ ਨਾਮ ਇੰਨੀ ਛੋਟੀ ਉਮਰ ਵਿਚ ਲੰਬੀ ਯਾਤਰਾ ਕਰਨ ਦਾ ਰਿਕਾਰਡ ਹੋ ਜਾਵੇਗਾ। ਇਸ ਤੋਂ ਪਹਿਲਾਂ ਵੀ ਇਸ ਬੱਚੀ ਵੱਲੋਂ ਇੰਡੀਆ ਵਰਲਡ ਰਿਕਾਰਡ ਵਿੱਚ ਆਪਣਾ ਨਾਮ ਦਰਜ ਕਰਵਾ ਚੁੱਕੀ ਹੈ ਜਿਸ ਵੱਲੋਂ 800 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਗਿਆ ਸੀ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …