ਆਈ ਤਾਜਾ ਵੱਡੀ ਖਬਰ
ਦੇਸ਼ ਵਿਚ ਕਰੋਨਾਵਾਇਰਸ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਭਾਵੇਂ ਪਿਛਲੇ ਕੁਝ ਦਿਨਾਂ ਤੋਂ ਕਰੋਨਾ ਵਾਇਰਸ ਸਕਰਾਤਮਕ ਮਾਮਲਿਆਂ ਵਿਚ ਕਮੀ ਦੇਖੀ ਗਈ ਹੈ ਪਰ ਕਰੋਨਾ ਵਾਇਰਸ ਦੇ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਲਗਾਤਾਰ ਜਾਰੀ ਹੈ। ਦੂਜੇ ਪਾਸੇ ਜ਼ੇਕਰ ਇਸ ਸਮੇਂ ਬਾਲੀਵੁੱਡ ਜਾਂ ਐਂਟਰਟੇਨਮੈਂਟ ਇੰਡਸਟਰੀ ਦੀ ਗੱਲ ਕੀਤੀ ਜਾਵੇ ਤਾਂ ਕਰੋਨਾ ਵਾਇਰਸ ਦੀ ਮਾਰ ਇਸ ਇੰਡਸਟਰੀ ਤੇ ਬੁਰੀ ਤਰ੍ਹਾਂ ਪੈ ਰਹੀ ਹੈ। ਕਿਉਂਕਿ ਪਿਛਲੇ ਸਮੇਂ ਤੋਂ ਲਗਾਤਾਰ ਕਰੋਨਾ ਵਾਇਰਸ ਦੇ ਕਾਰਨ ਕਈ ਵੱਡੀਆਂ ਹਸਤੀਆਂ ਇਸ ਸੰਸਾਰ ਤੋਂ ਰੁਖ਼ਸਤ ਹੋ ਗਈਆਂ ਹਨ ਜਿਸ ਕਾਰਨ ਫਿਲਮੀ ਜਗਤ ਨੂੰ ਬਹੁਤ ਵੱਡਾ ਘਾਟਾ ਪਿਆ ਹੈ।
ਇਸੇ ਤਰ੍ਹਾਂ ਹੁਣ ਇੱਕ ਹੋਰ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਇਸ ਖਬਰ ਤੋਂ ਬਾਅਦ ਫ਼ਿਲਮੀ ਇੰਡਸਟਰੀ ਦੇ ਵਿਚ ਸੋਗ ਦੀ ਲਹਿਰ ਦੌੜ ਗਈ।ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਹ ਮੰਦਭਾਗੀ ਖਬਰ ਦੂਰਦਰਸ਼ਨ ਦੇ ਸੇਵਾਮੁਕਤ ਨਿਰਮਾਤਾ ਅਤੇ ਨਿਰਦੇਸ਼ਕ ਨਾਲ ਸਬੰਧਿਤ ਹੈ। ਦਰਅਸਲ ਦਵਿੰਦਰ ਪੰਵਾਰ ਜੋ ਕਿ ਦੂਰਦਰਸ਼ਨ ਦੇ ਸੇਵਾ ਮੁਕਤ ਨਿਰਮਾਤਾ ਨਿਰਦੇਸ਼ਕ ਹਨ ਉਹ ਕਰੋਨਾ ਵਾਇਰਸ ਦੇ ਕਾਰਨ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਦੱਸ ਦਈਏ ਕਿ ਜਦੋਂ ਉਹ ਦੂਰਦਰਸ਼ਨ ਤੇ ਕੰਮ ਕਰਦੇ ਸੀ ਤਾਂ ਉਨ੍ਹਾਂ ਨੇ ਉਸ ਸਮੇਂ ਆਪਣੀ ਵੱਡੀ ਨਿਭਾਈ ਹੈ।
ਉਨ੍ਹਾਂ ਦੇ ਵੱਲੋਂ ਕਈ ਸਾਰੇ ਪ੍ਰੋਗਰਾਮ ਕੀਤੇ ਗਏ ਹਨ ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਭਰਪੂਰ ਪਿਆਰ ਮਿਲਿਆ। ਦਵਿੰਦਰ ਪੰਵਾਰ ਬਹੁਤ ਸਾਰੇ ਅਜਿਹੇ ਨਾਟਕ ਅਤੇ ਨਿਰਦੇਸ਼ਕ ਕੀਤੇ ਗਏ ਜਿਨਾਂ ਨੂੰ ਦਰਸ਼ਕਾਂ ਨੇ ਭਰਪੂਰ ਪਿਆਰ ਦਿੱਤਾ ਉਹ ਹਨ ਕੱਚ ਦੀਆਂ ਮੁੰਦਰਾਂ, ਮਹੱਤਤਾ ਤੇ ਰੌਣਕ ਮੇਲਾ, ਆਲ੍ਹਣਾ ਅਤੇ ਸੁਪਨੇ ਦੇ ਪਰਛਾਵੇਂ ਵਰਗੇ ਅਨੇਕਾਂ ਹੋਰ ਨਾਟਕ ਹਨ। ਦੱਸੇ ਕਿ ਉਹ ਸੰਗੀਤ ਨਾਲ ਬਹੁਤ ਪਿਆਰ ਰੱਖਦੇ ਸੀ ਉਨ੍ਹਾਂ ਨੂੰ ਸੰਗੀਤ ਦੀ ਬਹੁਤ ਜ਼ਿਆਦਾ ਸਮਝ ਸੀ।
ਇਸ ਤੋਂ ਇਲਾਵਾ 1994 ਵਿੱਚ ਉਨ੍ਹਾਂ ਦੀ ਬਦਲੀ ਸ਼ਿਮਲਾ ਦੂਰਦਰਸ਼ਨ ਵਿਚ ਹੋ ਗਈ ਸੀ। ਜਿਸ ਤੋ ਬਾਅਦ ਉਹ ਸੇਵਾਮੁਕਤ ਹੋ ਗਏ ਸਨ। ਪਰ ਹੁਣ ਅਚਾਨਕ ਕਰੋਨਾ ਵਾਇਰਸ ਦੇ ਕਾਰਨ ਉਨ੍ਹਾਂ ਦੀ ਅਚਾਨਕ ਮੌਤ ਹੋ ਗਈ। ਪਰ ਅਚਾਨਕ ਉਨ੍ਹਾ ਦੇ ਵਿਛੜ ਜਾਣ ਤੇ ਕਈ ਵੱਡੇ ਕਲਾਕਾਰ ਵੱਲੋ ਸ਼ਰਧਾਜਲੀ ਦਿੱਤੀ ਗਈ ਅਤੇ ਦੁੱਖ ਪ੍ਰਗਟਾਇਆ ਜਾ ਰਿਹਾ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …