ਆਈ ਤਾਜ਼ਾ ਵੱਡੀ ਖਬਰ
ਕਬੱਡੀ ਪੰਜਾਬ ਦੀ ਹਰਮਨ-ਪਿਆਰੀ ਖੇਡ ਹੈ । ਪਰ ਬੀਤੇ ਕੁਝ ਸਮੇਂ ਤੋਂ ਕਬੱਡੀ ਖੇਡ ਜਗਤ ਨਾਲ ਜੁੜੀਆਂ ਬੇਹੱਦ ਮੰਦਭਾਗੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਜਿਥੇ ਕਬੱਡੀ ਖਿਡਾਰੀਆਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਦਾ ਕਤਲ ਕੀਤਾ ਜਾ ਰਿਹਾ ਹੈ । ਜਿਸ ਦੇ ਚੱਲਦੇ ਲੋਕਾਂ ਦੇ ਵਿਚ ਕਾਫੀ ਡਰ ਅਤੇ ਸਹਿਮ ਦਾ ਮਾਹੌਲ ਬਣਦਾ ਜਾ ਰਿਹਾ ਹੈ । ਜਿਸ ਤਰ੍ਹਾਂ ਦੇ ਹਾਲਾਤ ਹੁਣ ਕਬੱਡੀ ਖੇਡ ਜਗਤ ਦੇ ਬਣਦੇ ਜਾ ਰਹੇ ਹਨ ਉਨ੍ਹਾਂ ਕਾਰਨ ਆਪਣੇ ਬੱਚਿਆਂ ਨੂੰ ਇਸ ਖੇਡ ਨੂੰ ਅਪਣਾਉਣ ਤੋਂ ਰੋਕ ਰਹੇ ਹਨ । ਇਸੇ ਵਿਚਕਾਰ ਇੱਕ ਹੋਰ ਮੰਦਭਾਗੀ ਖ਼ਬਰ ਕਬੱਡੀ ਖੇਡ ਜਗਤ ਤੋਂ ਜੁੜੀ ਹੋਈ ਸਾਹਮਣੇ ਆ ਰਹੀ ਹੈ ਕਿ ਜ਼ਿਲ੍ਹਾ ਮਾਨਸਾ ਦੇ ਪਿੰਡ ਸ਼ੇਰਖਾਂ ਦਾ ਇੱਕ ਹੋਣਹਾਰ ਕਬੱਡੀ ਖਿਡਾਰੀ ਸੰਦੀਪ ਸਿੰਘ ਸੀਪਾ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ ।
ਇਹ ਚੋਟੀ ਦੇ ਖਿਡਾਰੀ ਨੇ ਖੁਦਕੁਸ਼ੀ ਕਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ , ਜਿਸ ਦੇ ਚਲਦੇ ਇਲਾਕੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ । ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਖਿਡਾਰੀ ਵੱਲੋਂ ਆਰਥਿਕ ਮੰਦਹਾਲੀ ਤੇ ਬੇਰੁਜ਼ਗਾਰੀ ਦੇ ਕਾਰਨ ਖ਼ੁਦਕੁਸ਼ੀ ਦਾ ਰਸਤਾ ਬਣਾਇਆ ਗਿਆ ਹੈ । ਜਿਸ ਦੇ ਚੱਲਦੇ ਇਸ ਬਾਬਤ ਜਦੋਂ ਡਾਕਟਰ ਗਮਦੂਰ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸੰਦੀਪ ਸਿੰਘ ਸੀਪਾ ਲਏ ਜਾਣ ਕਾਰਨ ਇਲਾਕੇ ਚ ਹਰ ਕਿਸੇ ਨੂੰ ਦੁੱਖ ਹੈ ਤੇ ਆਰਥਿਕ ਮੰਦਹਾਲੀ ਤੋਂ ਲਗਾਤਾਰ ਜੂਝਦਿਆਂ ਵੀ ਇਸ ਕੱਬਡੀ ਦਾ ਇਸ ਖਿਡਾਰੀ ਦੇ ਸਿਰ ਤੇ ਜਨੂੰਨ ਸੀ ।
ਉਨ੍ਹਾਂ ਦੱਸਿਆ ਕਿ ਇਸ ਨੂੰ ਇਸ ਕਬੱਡੀ ਖਿਡਾਰੀ ਦੇ ਵਿੱਚ ਇਸ ਕਦਰ ਜਨੂੰਨ ਸੀ ਕਿ ਇਸ ਖਿਡਾਰੀ ਦੇ ਵੱਲੋਂ ਦਿਹਾੜੀ ਲਗਾਉਣ ਤੋਂ ਬਾਅਦ ਵੀ ਆ ਕੇ ਆਪਣੀ ਕਬੱਡੀ ਖੇਡਣ ਦੇ ਲਈ ਸਰੀਰ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਸਨ । ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਉਹ ਦੱਸਦਾ ਹੈ ਕਿ ਉਹ ਚਾਰ ਭਰਾ ਸਨ ਜਿਨ੍ਹਾਂ ’ਚੋਂ ਦੋ ਭਰਾਵਾਂ ਦੀਆਂ ਲੱਤਾਂ ਬਹੁਤ ਜ਼ਿਆਦਾ ਸੁੱਜੀਆਂ ਹੋਣ ਕਾਰਨ ਕਿਸੇ ਬਿਮਾਰੀ ਦਾ ਸ਼ਿਕਾਰ ਹਨ ਤੇ ਚੱਲ ਫ਼ਿਰ ਨਹੀਂ ਸਕਦੇ ਸੀ। ਇਕ ਭਰਾ ਬਾਹਰ ਹੀ ਰਹਿੰਦਾ ਹੈ ਜਦੋਂਕਿ ਸੀਪੇ ਦੇ ਮਾ, ਪਿਉ ਬਜ਼ੁਰਗ ਹਨ।
ਉਥੇ ਹੀ ਇਸ ਖਿਡਾਰੀ ਦੀ ਮੌਤ ਤੋਂ ਬਾਅਦ ਹੁਣ ਇਲਾਕੇ ਭਰ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ । ਅਸੀਂ ਵੀ ਆਪਣੇ ਚੈਨਲ ਦੇ ਜ਼ਰੀਏ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹੱਕ ਵਿਛੜੀ ਰੂਹ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ ਤੇ ਪਿਛੇ ਰਹਿੰਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …