ਆਈ ਤਾਜ਼ਾ ਵੱਡੀ ਖਬਰ
ਪੰਜਾਬ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਵਿਚ ਜਿਥੇ ਬਹੁਤ ਸਾਰੇ ਨੌਜਵਾਨਾਂ ਵੱਲੋਂ ਰਾਜਨੀਤੀ ਵਿਚ ਆਪਣੀ ਕਿਸਮਤ ਅਜਮਾਈ ਗਈ ਹੈ ਉਥੇ ਹੀ ਇਸ ਵਾਰ ਰਾਜਨੀਤੀ ਵਿੱਚ ਸ਼ਾਮਲ ਹੋਈਆਂ ਸਖਸ਼ੀਅਤਾਂ ਵੱਖ-ਵੱਖ ਖੇਤਰਾਂ ਨਾਲ ਸੰਬੰਧ ਰਖਦੀਆਂ ਹਨ। ਆਮ ਆਦਮੀ ਪਾਰਟੀ ਵਿੱਚ ਜਿੱਥੇ ਬਹੁਤ ਸਾਰੇ ਨੌਜਵਾਨ ਪੜ੍ਹੇ-ਲਿਖੇ ਅਤੇ ਸੋਚ ਸਮਝ ਕੇ ਕੰਮ ਕਰਨ ਵਾਲੇ ਹਨ। ਜਿਨ੍ਹਾਂ ਦੀ ਹਿੰਮਤ ਸਦਕਾ ਦੇਸ਼ ਦੀ ਨੁਹਾਰ ਨੂੰ ਬਦਲਿਆ ਜਾ ਸਕਦਾ ਹੈ। ਉੱਥੇ ਹੀ ਬਹੁਤ ਸਾਰੇ ਪੰਜਾਬੀ ਗਾਇਕ ਅਤੇ ਅਦਾਕਾਰ ਵੱਲੋਂ ਵੀ ਇਸ ਵਾਰ ਰਾਜਨੀਤੀ ਵਿਚ ਆਪਣੀ ਕਿਸਮਤ ਅਜਮਾਈ ਗਈ। ਇਸ ਤਰਾਂ ਹੀ ਪੰਜਾਬ ਦੇ ਪਿੰਡਾਂ ਵਿੱਚ ਵੀ ਪਿੰਡਾਂ ਦੇ ਲੋਕਾਂ ਵੱਲੋਂ ਉਥੋਂ ਦੀ ਨੁਹਾਰ ਨੂੰ ਬਦਲਣ ਵਾਸਤੇ ਜਿਥੇ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ।
ਉਥੇ ਹੀ ਕੁਝ ਪਿੰਡਾਂ ਦੇ ਪੜ੍ਹੇ ਲਿਖੇ ਹੋਏ ਨੌਜਵਾਨਾਂ ਵੱਲੋਂ ਆਪਣੇ ਪਿੰਡ ਦੀ ਨੁਹਾਰ ਬਦਲਣ ਲਈ ਉਸ ਪਿੰਡ ਦੀ ਅਗਵਾਈ ਕੀਤੀ ਜਾਂਦੀ ਹੈ, ਬੱਚੇ ਦੂਰ ਦੂਰ ਤੱਕ ਹੋਣ ਲੱਗ ਜਾਂਦੇ ਹਨ। ਹੁਣ ਇਸ ਪਿੰਡ ਦੇ ਚਰਚੇ ਸੁਣ ਕੇ ਪੰਚਾਇਤ ਨੂੰ ਮੋਦੀ ਵੱਲੋਂ 24 ਅਪ੍ਰੈਲ ਨੂੰ ਸਨਮਾਨਤ ਕੀਤਾ ਜਾਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਸਾਹਮਣੇ ਆਇਆ ਹੈ ਜ਼ਿਲ੍ਹਾ ਸੰਗਰੂਰ ਦੇ ਅਧੀਨ ਆਉਂਦੇ ਇਕ ਪਿੰਡ ਭੁਟਾਲ ਕਲਾਂ ਤੋਂ, ਜਿੱਥੇ ਇਸ ਪਿੰਡ ਦੀ ਬਦਲੀ ਹੋਈ ਨੁਹਾਰ ਨੂੰ ਦੇਖਦੇ ਹੋਏ ਅਤੇ ਨੌਜਵਾਨ ਆਗੂ ਸਰਪੰਚ ਦੇ ਯਤਨਾਂ ਸਦਕਾ ਇਸ ਪਿੰਡ ਨੂੰ ਇਸ ਮੁਕਾਮ ਤੇ ਲਿਆਂਦਾ ਹੈ,ਜਿੱਥੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਸ ਪਿੰਡ ਦੇ ਸਰਪੰਚ ਅਤੇ ਨੌਜਵਾਨ ਪੰਚਾਂ ਨੂੰ ਸਨਮਾਨਤ ਕੀਤਾ ਜਾਵੇਗਾ।
ਦੱਸਿਆ ਗਿਆ ਹੈ ਕਿ ਇਸ ਪਿੰਡ ਦਾ ਨੌਜਵਾਨ ਸਰਪੰਚ ਗੁਰਵਿੰਦਰ ਸਿੰਘ ਬੰਗੜ ਗ੍ਰੈਜੂਏਟ ਹੈ, ਉੱਥੇ ਹੀ ਉਸ ਦੀ ਪੰਚਾਇਤ ਵਿੱਚ ਸ਼ਾਮਲ ਸਾਰੇ ਪਹੁੰਚ ਵੀ ਪੜ੍ਹੇ ਲਿਖੇ ਹਨ। ਜਿਨ੍ਹਾਂ ਵੱਲੋਂ ਆਪਣੇ ਪਿੰਡ ਦੀ ਨੁਹਾਰ ਨੂੰ ਪੂਰੀ ਤਰ੍ਹਾਂ ਬਦਲਣ ਵਾਸਤੇ ਸ਼ਲਾਘਾਯੋਗ ਕਦਮ ਚੁੱਕੇ ਗਏ ਹਨ ਜਿਸ ਦਾ ਸਾਥ ਸਰਕਾਰੀ ਅਧਿਕਾਰੀਆਂ ਵੱਲੋਂ ਵੀ ਦਿੱਤਾ ਗਿਆ ਹੈ। ਜਿਸ ਸਦਕਾ ਪਿੰਡ ਵਿੱਚ ਪਹਿਲਾ ਏਸੀ ਬੱਸ ਸਟੈਂਡ ਬਣਾਇਆ ਗਿਆ ਹੈ। ਇਸ ਤਰਾਂ ਹੀ ਪਿੰਡ ਵਿਚ ਜਾਤ-ਪਾਤ ਤੋਂ ਉੱਪਰ ਉੱਠ ਕੇ ਇੱਕ ਸ਼ਮਸ਼ਾਨ ਘਾਟ, ਸਾਰੇ ਪਿੰਡ ਵਿਚ ਕੈਮਰੇ, ਪਿੰਡ ਚ ਵਧੀਆ ਮੈਰਿਜ ਪੈਲਸ, ਜਿਮ, ਪੱਕੀ ਫਿਰਨੀ ਅਤੇ ਸੜਕਾਂ।
ਪਿੰਡ ਵਿੱਚ ਬਹੁਤ ਸਾਰੇ ਸਬਰਸੀਬਲ ਇਹ ਸੀ ਜਿਮ, ਟਰੈਕ ਅਤੇ ਟਾਇਲਟ ਬਣਵਾਏ ਗਏ ਹਨ ਅਤੇ ਸਕੂਲ ਦੀ ਚਾਰਦੁਆਰੀ ਨੂੰ ਵੀ ਬਿਹਤਰੀਨ ਬਣਾਇਆ ਗਿਆ ਹੈ। ਉਥੇ ਹੀ ਪਿੰਡ ਦੇ ਮੈਰਿਜ ਪੈਲਸ ਵਿਚ ਪੰਚਾਇਤ ਵੱਲੋਂ ਲਗਾਏ ਗਏ 1200 ਬੂਟੇ ਵੀ ਜਵਾਨ ਹੋ ਚੁੱਕੇ ਹਨ ਜੋ ਇਨ੍ਹਾਂ ਤਿੰਨ ਸਾਲਾਂ ਦੇ ਦੌਰਾਨ ਪਿੰਡ ਦੀ ਪੰਚਾਇਤ ਵੱਲੋਂ ਚੁੱਕੇ ਗਏ ਸ਼ਲਾਘਾਯੋਗ ਕਦਮ ਦੀ ਤਾਰੀਫ਼ ਕਰ ਰਹੇ ਹਨ। ਇਸ ਸਭ ਨੂੰ ਦੇਖਦੇ ਹੋਏ ਹੁਣ ਪ੍ਰਧਾਨ ਮੰਤਰੀ ਦੇ ਹੱਥੋਂ 24 ਅਪ੍ਰੈਲ ਨੂੰ ਪੰਚਾਇਤ ਸਨਮਾਨਿਤ ਹੋਵੇਗੀ ਅਤੇ ਐਵਾਰਡ ਹਾਸਲ ਕੀਤਾ ਜਾਵੇਗਾ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …