Breaking News

ਪੰਜਾਬ ਦੀ ਧੀ ਨੇ ਕੈਨੇਡਾ ਚ ਵਧਾਇਆ ਮਾਣ , ਕੀਤਾ ਇਹ ਮੁਕਾਮ ਹਾਸਿਲ

ਆਈ ਤਾਜਾ ਵੱਡੀ ਖਬਰ 

ਕਹਿੰਦੇ ਹਨ ਪੰਜਾਬੀ ਜਿੱਥੇ ਵੀ ਜਾਂਦੇ ਹਨ ਆਪਣੇ ਟੈਲੈਂਟ ਦੇ ਨਾਲ ਪੂਰੀ ਦੁਨੀਆ ਭਰ ਦੇ ਵਿੱਚ ਵੱਖਰੀ ਪਹਿਚਾਣ ਬਣਾ ਜਾਂਦੇ ਹਨ l ਦੁਨੀਆਂ ਭਰ ਦੇ ਵੱਖ-ਵੱਖ ਕੋਨਿਆਂ ਵਿੱਚ ਪੰਜਾਬੀ ਵਸੇ ਹੋਏ ਹਨ ਤੇ ਉਨਾਂ ਵੱਲੋਂ ਦੁਨੀਆਂ ਦੇ ਵੱਖ-ਵੱਖ ਕੋਨਿਆਂ ਦੇ ਵਿੱਚ ਆਪਣੇ ਟੈਲੈਂਟ ਦੇ ਨਾਲ ਅਪਣਾ ਤੇ ਪੂਰੇ ਪੰਜਾਬ ਦਾ ਨਾਮ ਰੋਸ਼ਨ ਕੀਤਾ । ਹਰ ਸਾਲ ਪੰਜਾਬ ਤੋਂ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਮੁੰਡੇ ਕੁੜੀਆਂ ਵਿਦੇਸ਼ੀ ਧਰਤੀ ਤੇ ਜਾਂਦੇ ਹਨ ਉੱਥੇ ਆਪਣੇ ਟੈਲੈਂਟ ਨਾਲ ਸਭ ਦਾ ਦਿਲ ਜਿੱਤਦੇ ਹਨ l ਇਸੇ ਵਿਚਾਲੇ ਹੁਣ ਪੰਜਾਬ ਦੀ ਇੱਕ ਅਜਿਹੀ ਧੀ ਬਾਰੇ ਤੁਹਾਨੂੰ ਦੱਸਾਂਗੇ, ਜਿਸ ਨੇ ਕੈਨੇਡਾ ਦੇ ਵਿੱਚ ਸਭ ਦਾ ਹੀ ਮਾਣ ਵਧਾ ਦਿੱਤਾ ਹੈ ਤੇ ਉਸ ਵੱਲੋਂ ਵੱਡਾ ਮੁਕਾਮ ਹਾਸਿਲ ਕੀਤਾ ਗਿਆ ਹੈ।

ਦਰਅਸਲ ਇਹ ਧੀ ਕੈਨੇਡਾ ਏਅਰਫੋਰਸ ‘ਚ ਕਮਿਸ਼ਨਡ ਰੈਂਕ ਕੈਪਟਨ ਬਣ ਗਈ ਹੈ, ਜਿਸ ਕਾਰਨ ਸਾਰਾ ਪੰਜਾਬ ਉਸ ਉੱਪਰ ਮਾਣ ਮਹਿਸੂਸ ਕਰਦਾ ਪਿਆ ਹੈ। ਦੱਸਦਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਰਾਂਦੀਆ ਦੇ ਪਰਿਵਾਰ ਦੀ ਧੀ, ਜਿਸ ਨੇ ਕੈਨੇਡਾ ਵਿਚ ਸਫ਼ਲਤਾ ਦੇ ਝੰਡੇ ਗੱਡੇ ਹਨ, ਜਿਸ ਕਾਰਨ ਪੂਰਾ ਦਾ ਪੂਰਾ ਪਰਿਵਾਰ ਉਸ ਉੱਪਰ ਮਾਣ ਮਹਿਸੂਸ ਕਰਦਾ ਪਿਆ ਤੇ ਧੀ ਦੀ ਇਸ ਤਰੱਕੀ ਦਾ ਹੱਸ ਕੇ ਸਵਾਗਤ ਕਰ ਰਿਹਾ ਹੈ ।

ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਸੇਵਾਮੁਕਤ ਪ੍ਰਿੰਸੀਪਲ DAV ਸੀਨੀਅਰ ਸੈਕੰਡਰੀ ਸਕੂਲ ਟਾਂਡਾ ਕਸ਼ਮੀਰ ਸਿੰਘ ਚੌਹਾਨ ਦੀ ਪੋਤਰੀ ਅਨਮੋਲ ਕੌਰ ਚੌਹਾਨ ਪੁੱਤਰੀ ਤੇਜਿੰਦਰ ਸਿੰਘ ਅਤੇ ਰਣਜੀਤ ਕੌਰ ਨੇ ਮਕੈਨੀਕਲ ਇੰਜੀਨੀਰਿੰਗ ਦੀ ਪੜ੍ਹਾਈ ਕਰਨ ਤੋਂ ਬਾਅਦ ਪੰਜਾਬੀਆਂ ਦੇ ਗੜ ਕਨੇਡਾ ਚਲੀ ਗਈ ਸੀ, ਜਿੱਥੇ ਕੈਨੇਡਾ ਏਅਰਫੋਰਸ ਵਿੱਚ ਕਮਿਸ਼ਨਡ ਰੈਂਕ ਕੈਪਟਨ ਵਜੋਂ ਚੁਣੀ ਗਈ ।

ਪਿਛਲੇ ਕਈ ਦਹਾਕਿਆਂ ਤੋਂ ਕੈਨੇਡਾ ਵਿਚ ਵਸਿਆ ਚੌਹਾਨ ਪਰਿਵਾਰ ਆਪਣੇ ਪਿੰਡ ਦੀ ਮਿੱਟੀ ਨਾਲ ਜੁੜਿਆ ਹੈ। ਅੱਜ ਇਸ ਪਰਿਵਾਰ ਦੀ ਪੋਤਰੀ ਨੇ ਇਹ ਵੱਡਾ ਮੁਕਾਮ ਹਾਸਿਲ ਕੀਤਾ ਹੈ, ਜਿਸ ਕਾਰਨ ਉਨਾਂ ਦੇ ਘਰ ਵਿੱਚ ਵਧਾਈਆਂ ਦੇਣ ਵਾਲਿਆਂ ਦਾ ਤਾਤਾ ਲੱਗਿਆ ਹੋਇਆ ਹੈ ਤੇ ਇਲਾਕੇ ਭਰ ਦੇ ਵਿੱਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ।

Check Also

ਵਿਆਹ ਤੋਂ 4 ਦਿਨ ਬਾਅਦ ਹੀ ਲਾੜੀ ਦੀ ਹੋਈ ਭੇਤਭਰੇ ਹਾਲਾਤਾਂ ਚ ਮੌਤ , ਬਾਥਰੂਮ ਚੋਂ ਮਿਲੀ ਲਾਸ਼

ਆਈ ਤਾਜਾ ਵੱਡੀ ਖਬਰ  ਮਾਪੇ ਬੜੇ ਚਾਵਾਂ ਦੇ ਨਾਲ ਆਪਣੀ ਧੀ ਨੂੰ ਵਿਆਹ ਕੇ ਤੋਰਦੇ …