Breaking News

ਪੰਜਾਬ ਦੀ ਟੀਮ ਦੇ ਧਾਕੜ ਖਿਡਾਰੀ ਕ੍ਰਿਸ ਗੇਲ ਹਸਪਤਾਲ ‘ਚ ਇਸ ਕਾਰਨ ਹੋਇਆ ਭਰਤੀ

ਆਈ ਤਾਜਾ ਵੱਡੀ ਖਬਰ

ਖੇਡਾਂ ਦਾ ਮਨੁੱਖ ਦੇ ਜੀਵਨ ਵਿੱਚ ਬਚਪਨ ਤੋਂ ਹੀ ਇਕ ਅਹਿਮ ਰੋਲ ਹੁੰਦਾ ਹੈ। ਖੇਡਾਂ ਜ਼ਰੀਏ ਹੀ ਬੱਚਾ ਆਪਣੇ ਤਨ-ਮਨ ਨੂੰ ਤੰਦਰੁਸਤ ਕਰਦਾ ਹੈ ਅਤੇ ਇਹ ਸ਼ੁਰੂਆਤੀ ਦਿਨਾਂ ਵਿੱਚ ਉਸ ਦੇ ਮਨੋਰੰਜਨ ਦਾ ਕਾਰਨ ਵੀ ਬਣਦੀਆਂ ਹਨ। ਵੈਸੇ ਤਾਂ ਭਾਰਤ ਵਿਚ ਬਹੁਤ ਸਾਰੀਆਂ ਖੇਡਾਂ ਪ੍ਰਚਲਿਤ ਹਨ ਪਰ ਕ੍ਰਿਕਟ ਦੇ ਪ੍ਰਸ਼ੰਸਕ ਸਭ ਤੋਂ ਵੱਧ ਹਨ। ਇਸ ਵਾਰ ਦਾ ਆਈ.ਪੀ.ਐਲ. ਭਾਰਤ ਵਿੱਚ ਹੋਣ ਦੀ ਬਜਾਏ ਕੋਰੋਨਾ ਕਾਰਨਾਂ ਕਰਕੇ ਯੂ.ਏ.ਈ. ਦੇ ਵੱਖ ਵੱਖ ਸ਼ਹਿਰਾਂ ਵਿਚ ਹੋ ਰਿਹਾ ਹੈ। ਸਾਰੀਆਂ ਟੀਮਾਂ ਆਪੋ ਆਪਣੇ ਦਮ ‘ਤੇ ਖੇਡ ਰਹੀਆਂ ਹਨ। ਪਰ ਜਿਸ ਖਿਡਾਰੀ ਦਾ ਸਾਰੇ ਪ੍ਰਸ਼ੰਸਕਾਂ ਨੂੰ ਸਭ ਤੋਂ ਵੱਧ ਇੰਤਜ਼ਾਰ ਹੈ ਉਹ ਬੱਲੇਬਾਜ਼ ਅਜੇ ਬਿਮਾਰ ਚੱਲ ਰਿਹਾ ਹੈ।

ਇੱਥੇ ਗੱਲ ਕੀਤੀ ਜਾ ਰਹੀ ਹੈ ਯੂਨੀਵਰਸ ਬੌਸ ਕ੍ਰਿਸ ਗੇਲ ਦੀ। ਕ੍ਰਿਸ ਗੇਲ ਜੋ ਕਿ ਪੰਜਾਬ ਦੀ ਟੀਮ ਦਾ ਹਿੱਸਾ ਹਨ ਬੀਤੇ ਕੁਝ ਦਿਨਾਂ ਤੋਂ ਫੂਡ ਪੁਆਇਜ਼ਨਿੰਗ ਦੀ ਵਜ੍ਹਾ ਦੇ ਨਾਲ ਹਸਪਤਾਲ ਵਿਚ ਇਲਾਜ ਅਧੀਨ ਹਨ। ਇਸ ਗੱਲ ਦੀ ਪੁਸ਼ਟੀ ਕ੍ਰਿਸ ਗੇਲ ਵੱਲੋਂ ਖੁਦ ਇੰਸਟਾਗ੍ਰਾਮ ਤਸਵੀਰਾਂ ਜ਼ਰੀਏ ‘ਤੇ ਸਾਂਝੀ ਕੀਤੀ ਗਈ। ਜਿਸ ਵਿੱਚ ਕ੍ਰਿਸ ਗੇਲ ਨੇ ਲਿਖਿਆ ਮੈਂ ਤੁਹਾਨੂੰ ਇਹ ਗੱਲ ਦੱਸ ਰਿਹਾ ਹਾਂ, ਮੈਂ ਬਿਨਾ ਲ -ੜਾ- ਈ ਲ-ੜ- ਨ ਪਿੱਛੇ ਨਹੀਂ ਹੱਟਦਾ,

ਮੈਂ ਯੂਨੀਵਰਸ ਬੌਸ ਹਾਂ, ਇਹ ਕਦੇ ਨਹੀਂ ਬਦਲ ਸਕਦਾ, ਤੁਸੀਂ ਮੇਰੇ ਤੋਂ ਸਿੱਖ ਸਕਦੇ ਹੋ ਪਰ ਮੈ ਉਹ ਨਹੀ ਹਾਂ ਜਿਸ ਦੀ ਹਰ ਗੱਲ ਨੂੰ ਤੁਸੀਂ ਫਾਲੋ ਕਰੋ, ਆਪਣਾ ਸਟਾਇਲ ਨਾ ਭੁੱਲੋ। ਕੁਝ ਦਿਨ ਪਹਿਲਾਂ ਜਦੋਂ ਮੀਡੀਆ ਵੱਲੋਂ ਕਿੰਗਜ਼ ਇਲੈਵਨ ਪੰਜਾਬ ਦੇ ਮੁੱਖ ਕੋਚ ਅਨਿਲ ਕੁੰਬਲੇ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਕ੍ਰਿਸ ਗੇਲ ਦੇ ਨਾਂ ਖੇਡੇ ਜਾਣ ਦੇ ਪੁੱਛੇ ਸਵਾਲ ਦੇ ਜਵਾਬ ਵਿੱਚ ਕੁੰਬਲੇ ਨੇ ਕ੍ਰਿਸ ਗੇਲ ਨੂੰ ਫੂਡ ਪੁਆਇਜ਼ਨਿੰਗ ਹੋਣ ਦੀ ਗੱਲ ਆਖੀ ਸੀ।

ਕ੍ਰਿਸ ਗੇਲ ਤੋਂ ਬਿਨਾਂ ਪੰਜਾਬ ਦੀ ਟੀਮ ਦੇ ਹਲਾਤ ਬਹੁਤ ਮਾੜੇ ਚੱਲ ਰਹੇ ਹਨ। ਪਿਛਲੇ ਕੁਝ ਮੁਕਾਬਲਿਆਂ ਵਿੱਚ ਪੰਜਾਬ ਦੀ ਟੀਮ ਵਧੀਆ ਪ੍ਰਦਰਸ਼ਨ ਨਹੀ ਕਰ ਪਾਈ। ਅੰਕੜਿਆਂ ਤੇ ਨਜ਼ਰ ਮਾਰੀ ਜਾਵੇ ਤਾਂ ਪੰਜਾਬ ਦੀ ਟੀਮ ਸੱਤਾਂ ਵਿੱਚੋਂ ਛੇ ਮੈਚ ਹਾਰ ਕੇ ਆਖਰੀ ਪਾਏਦਾਨ ‘ਤੇ ਹੈ।

Check Also

ਬੰਦੇ ਦੀ ਕਿਸਮਤ ਨੇ ਰਾਤੋ ਰਾਤ ਮਾਰੀ ਪਲਟੀ , ਹੁਣ 30 ਸਾਲਾਂ ਤੱਕ ਹਰੇਕ ਮਹੀਨੇ ਮਿਲਦੇ ਰਹਿਣਗੇ 10 ਲੱਖ ਰੁਪਏ

ਆਈ ਤਾਜਾ ਵੱਡੀ ਖਬਰ  ਕਹਿੰਦੇ ਹਨ ਜੇਕਰ ਕਿਸਮਤ ਚੰਗੀ ਹੋਵੇ ਤਾਂ, ਮਨੁੱਖ ਆਪਣੀ ਜ਼ਿੰਦਗੀ ਦੇ …