ਆਈ ਤਾਜਾ ਵੱਡੀ ਖਬਰ
ਇਸ ਜਗਤ ਦੇ ਵਿਚ ਜਨਮ ਲੈਣ ਵਾਲਾ ਇਨਸਾਨ ਆਪਣੇ ਜੀਵਨ ਨੂੰ ਸਾਰਥਕ ਕਰਨ ਦੇ ਲਈ ਬਹੁਤ ਸਾਰੇ ਕੰਮ ਕਰਦਾ ਹੈ। ਇਨ੍ਹਾਂ ਵਿੱਚੋਂ ਹੀ ਕੁਝ ਉੱਦਮੀ ਇਨਸਾਨ ਅਜਿਹੇ ਹੁੰਦੇ ਹਨ ਜੋ ਆਪਣਾ ਜੀਵਨ ਸਾਰਥਕ ਕਰਨ ਦੇ ਨਾਲ ਹੀ ਦੂਸਰਿਆਂ ਦੇ ਜੀਵਨ ਨੂੰ ਵੀ ਨਵੀਂ ਰਾਹ ਦਿਖਾਉਂਦੇ ਹਨ। ਇਹੋ ਜਿਹੀਆਂ ਮਹਾਨ ਸ਼ਖ਼ਸੀਅਤਾਂ ਦਾ ਸਮਾਜ ਨੂੰ ਬਹੁਤ ਵੱਡਾ ਆਸਰਾ ਹੁੰਦਾ ਹੈ। ਜਦੋਂ ਇਨ੍ਹਾਂ ਮਹਾਨ ਰੂਹਾਂ ਦਾ ਸਾਇਆ ਇਸ ਜਗਤ ਤੋਂ ਉੱਠ ਜਾਂਦਾ ਹੈ ਉਸ ਸਮੇਂ ਇਨਸਾਨ ਆਪਣੇ ਆਪ ਨੂੰ ਯਤੀਮ ਮਹਿਸੂਸ ਕਰਦਾ ਹੈ।
ਬੜੇ ਦੁੱਖ ਦੇ ਨਾਲ ਇਸ ਗੱਲ ਨੂੰ ਕਹਿਣਾ ਪੈ ਰਿਹਾ ਹੈ ਕਿ ਭਾਸ਼ਾ ਵਿਭਾਗ ਦੇ ਸਾਬਕਾ ਜੁਆਇੰਟ ਡਾਇਰੈਕਟਰ ਅਤੇ ਪੰਜਾਬੀ ਲਿਖਾਰੀ ਸਭਾ ਦੇ ਪ੍ਰਧਾਨ ਡਾ. ਜਗਦੀਸ਼ ਕੌਰ ਵਾਡੀਆ ਇਸ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਉਹ 77 ਵਰ੍ਹਿਆਂ ਦੇ ਸਨ ਅਤੇ ਉਨ੍ਹਾਂ ਨੇ ਬੀਤੇ ਕੱਲ 6 ਜਨਵਰੀ ਨੂੰ ਇਕ ਨਿੱਜੀ ਹਸਪਤਾਲ ਦੇ ਵਿਚ ਆਪਣੇ ਆਖ਼ਰੀ ਸਾਹ ਲਏ। ਉਨ੍ਹਾਂ ਦੀ ਅੰਤਿਮ ਅਰਦਾਸ 10 ਜਨਵਰੀ ਦਿਨ ਐਤਵਾਰ ਨੂੰ ਕੀਤੀ ਜਾਵੇਗੀ। ਉਨ੍ਹਾਂ ਦੇ ਪਰਿਵਾਰ ਵੱਲੋਂ ਪ੍ਰਾਪਤ ਹੋ ਰਹੀ ਜਾਣਕਾਰੀ ਮੁਤਾਬਕ ਡਾ. ਜਗਦੀਸ਼ ਕੌਰ ਵਾਡੀਆ ਕੋਰੋਨਾ ਵਾਇਰਸ ਨਾਲ ਵੀ ਪ੍ਰਭਾਵਿਤ ਹੋਏ ਸਨ। ਪਰ ਕੁਝ ਸਮਾਂ ਪਾ ਕੇ ਉਹ ਇਸ ਬਿਮਾਰੀ ਤੋਂ ਠੀਕ ਹੋ ਗਏ ਸਨ।
ਬੀਤੇ ਕੁਝ ਦਿਨਾਂ ਤੋਂ ਉਨ੍ਹਾਂ ਨੂੰ ਸਾਹ ਲੈਣ ਵਿੱਚ ਦਿੱ-ਕ-ਤ ਮਹਿਸੂਸ ਹੋ ਰਹੀ ਸੀ ਜਿਸ ਦੇ ਚਲਦੇ ਉਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਡਾ. ਜਗਦੀਸ਼ ਕੌਰ ਵਾਡੀਆ ਦੀ ਸਾਹਿਤ ਜਗਤ ਨੂੰ ਬਹੁਤ ਵੱਡੀ ਦੇਣ ਹੈ ਅਤੇ ਉਨ੍ਹਾਂ ਨੇ ਪੰਜਾਬੀ ਸਾਹਿਤ ਦੇ ਖੇਤਰ ਵਿਚ ਵਡਮੁੱਲਾ ਯੋਗਦਾਨ ਪਾਇਆ ਹੈ। ਪੂਰੇ ਵਿਸ਼ਵ ਭਰ ਦੇ ਵਿਚ ਪ੍ਰਸਿੱਧ ਚਿੰਤਕ ਖਲੀਲ ਜਿਬਰਾਨ ਦੀਆਂ ਪੁਸਤਕਾਂ ਦਾ ਪੰਜਾਬੀ ਅਨੁਵਾਦ ਕਰਨ ਦਾ ਸਿਹਰਾ ਇਨ੍ਹਾਂ ਨੂੰ ਹੀ ਜਾਂਦਾ ਹੈ। ਇਸ ਦੇ ਨਾਲ ਹੀ ਡਾ. ਜਗਦੀਸ਼ ਕੌਰ
ਵਾਡੀਆ ਨੇ ਵਾਰਤਕ ਖੇਤਰ ਦੇ ਵਿੱਚ ਤਕਰੀਬਨ 55 ਲੇਖ ਰਚਨਾਵਾਂ ਦੀਆਂ ਪੁਸਤਕਾਂ ਨੂੰ ਸਾਹਿਤ ਦੀ ਝੋਲੀ ਵਿਚ ਪਾ ਕੇ ਉਸ ਦਾ ਮਾਣ ਵਧਾਇਆ ਹੈ। ਇਨ੍ਹਾਂ ਪੁਸਤਕਾਂ ਦੇ ਜ਼ਰੀਏ ਉਨ੍ਹਾਂ ਨੂੰ ਕਾਵਿ ਰਚਨਾਵਾਂ ਦੇ ਖੇਤਰ ਵਿੱਚ ਕਾਫ਼ੀ ਪ੍ਰਸਿੱਧ ਮਿਲੀ ਸੀ। ਡਾ. ਜਗਦੀਸ਼ ਕੌਰ ਵਾਡੀਆ ਨੂੰ ਉਨ੍ਹਾਂ ਵਲੋਂ ਸਾਹਿਤ ਖੇਤਰ ਦੇ ਵਿਚ ਦਿੱਤੇ ਗਏ ਯੋਗਦਾਨ ਕਾਰਨ ਰਾਸ਼ਟਰੀ ਪੱਧਰ ਤੱਕ ਵੀ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਦੇ ਇਸ ਸੰਸਾਰਕ ਵਿਛੋੜੇ ਕਾਰਨ ਵੱਖ ਵੱਖ ਸਾਹਿਤਕਾਰਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …