ਆਈ ਤਾਜਾ ਵੱਡੀ ਖਬਰ
ਮਨੁੱਖ ਮਿੱਟੀ ਦਾ ਪੁਤਲਾ ਹੁੰਦਾ ਹੈ ਜੋ ਕਦੋਂ ਢਹਿ ਜਾਵੇ ਕਿਸੇ ਨੂੰ ਪਤਾ ਨਹੀਂ ਚੱਲਦਾ। ਆਪਣੇ ਪੂਰੇ ਜੀਵਨ ਕਾਲ ਦੌਰਾਨ ਇਨਸਾਨ ਬਹੁਤ ਹੀ ਸਾਵਧਾਨੀ ਨਾਲ ਚੱਲਦਾ ਹੈ। ਆਪਣੀ ਸਿਹਤ ਦਾ ਖ਼ਿਆਲ ਰੱਖਦਾ ਹੈ ਕਿ ਕਿਤੇ ਉਹ ਬੀਮਾਰ ਨਾ ਹੋ ਜਾਵੇ। ਅਤੇ ਜਦੋਂ ਉਹ ਬਿਮਾਰ ਹੁੰਦਾ ਹੈ ਤਾਂ ਦਵਾਈਆਂ ਹੀ ਉਸ ਨੂੰ ਠੀਕ ਕਰਦੀਆਂ ਹਨ। ਪਰ ਇਕ ਦੁੱਖ ਭਰੀ ਖ਼ਬ਼ਰ ਪਾਤੜਾਂ ਤੋਂ ਸੁਣਨ ਨੂੰ ਮਿਲ ਰਹੀ ਹੈ ਜਿੱਥੇ 23 ਸਾਲਾਂ ਨੌਜਵਾਨ ਦੀ ਦਵਾਈ ਖਾਣ ਨਾਲ ਮੌਤ ਹੋ ਗਈ।
ਇਹ ਘਟਨਾ ਪਿੰਡ ਕਲਵਾਨੂੰ ਦੀ ਦੱਸੀ ਜਾ ਰਹੀ ਹੈ। ਜਿੱਥੇ ਅਵਤਾਰ ਸਿੰਘ ਦੀ ਕਬਜ਼ ਦੀ ਦਵਾਈ ਖਾਣ ਦੀ ਜਗ੍ਹਾ ਸਲਫਾਸ ਖਾ ਲੈਣ ਤੋ ਬਾਅਦ ਉਲਟੀ ਆਉਣ ਨਾਲ ਸਿਹਤ ਖ਼-ਰਾ- ਬ ਹੋ ਗਈ ਜਿਸ ਤੋਂ ਬਾਅਦ ਉਸ ਨੂੰ ਸਮਾਣਾ ਹਸਪਤਾਲ ਲਿਜਾਇਆ ਗਿਆ। ਹਾਲਾਤ ਵੱਸੋਂ ਬਾਹਰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਪਟਿਆਲਾ ਹਸਪਤਾਲ ਲਈ ਰੈਫਰ ਕਰ ਦਿੱਤਾ ਜਿੱਥੇ ਲੜਕੇ ਦੀ ਮੌਤ ਹੋ ਗਈ। ਲੜਕੇ ਦੀ ਹੋਈ ਇਸ ਮੌਤ ਨੇ ਕਈ ਤਰ੍ਹਾਂ ਦੇ ਸਵਾਲੀਆ ਨਿਸ਼ਾਨ ਉਠਾਏ ਹਨ ਜਿਨ੍ਹਾਂ ਦੀ ਪੁਲਸ ਵੱਲੋਂ ਜਾਂਚ ਸ਼ੁਰੂ ਕੀਤੀ ਜਾ ਚੁੱਕੀ ਹੈ।
ਮ੍ਰਿਤਕ ਲੜਕੇ ਦੇ ਪਿਤਾ ਅਜੈਬ ਸਿੰਘ ਨੇ ਸ਼ਿ-ਕਾ-ਇ-ਤ ਕੀਤੀ ਕਿ ਉਸਦੇ ਪੁੱਤਰ ਅਵਤਾਰ ਸਿੰਘ ਨੂੰ ਬੀਤੇ ਦਿਨਾਂ ਤੋਂ ਕਬਜ਼ ਸੀ। ਅਤੇ ਅੱਜ ਤੜਕ ਸਾਰ ਖਾਧੀ ਦਵਾਈ ਕਾਰਨ ਉਸ ਦੀ ਹਾਲਤ ਵਿ-ਗ-ੜ ਗਈ ਜਿਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਸਮਾਣਾ ਲਿਜਾਇਆ ਗਿਆ ਪਰ ਉਸ ਦੀ ਹਾਲਤ ਗੰ-ਭੀ- ਰ ਹੋਣ ਕਰਕੇ ਡਾਕਟਰਾਂ ਨੇ ਉਸ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਰੈਫ਼ਰ ਕਰ ਦਿੱਤਾ ਜਿੱਥੇ ਉਸ ਦੀ ਮੌਤ ਹੋ ਗਈ।
ਜਦੋਂ ਹਸਪਤਾਲ ਜਾ ਰਹੇ ਸੀ ਤਾਂ ਉਨ੍ਹਾਂ ਦੇ ਮ੍ਰਿਤਕ ਲੜਕੇ ਅਵਤਾਰ ਸਿੰਘ ਨੇ ਦੱਸਿਆ ਕਿ ਉਸ ਨੂੰ ਇਹ ਗੋ- ਲੀ ਪਿੰਡ ਦੇ ਵਸਨੀਕ ਬਲਜੀਤ ਸਿੰਘ ਨੇ ਦਿੱਤੀ ਸੀ। ਡਾਕਟਰਾਂ ਨੇ ਵੀ ਮ੍ਰਿਤਕ ਲੜਕੇ ਵੱਲੋਂ ਖਾਧੀ ਗਈ ਗੋ- ਲੀ ਕਬਜ਼ ਦੀ ਥਾਂ ‘ਤੇ ਸਲਫਾਸ ਦੀ ਦੱਸੀ ਹੈ। ਇਸ ਤੋਂ ਬਾਅਦ ਇਸ ਮਾਮਲੇ ਸਬੰਧੀ ਘੱਗਾ ਥਾਣਾ ਮੁਖੀ ਅੰਕੁਰਦੀਪ ਸਿੰਘ ਨੇ ਮ੍ਰਿਤਕ ਲੜਕੇ ਦੇ ਪਿਤਾ ਅਜੈਬ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਬਲਜੀਤ ਸਿੰਘ ਕਲਵਾਨੂੰ ਖ਼ਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਬਣਦੀ ਕਾਰਵਾਈ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …