ਆਈ ਤਾਜਾ ਵੱਡੀ ਖਬਰ
ਦੇਸ਼ ਦੇ ਵਿਚੋਂ ਬੇਸ਼ੱਕ ਕੋਰੋਨਾ ਦੇ ਮਾਮਲੇ ਘੱਟ ਰਹੇ ਹਨ । ਸਰਕਾਰਾਂ ਦੇ ਵਲੋਂ ਵੀ ਕੋਰੋਨਾ ਦੇ ਘੱਟਦੇ ਮਾਮਲਿਆਂ ਨੂੰ ਵੇਖਦੇ ਹੋਏ ਹੁਣ ਕੋਰੋਨਾ ਦੇ ਕਾਰਨ ਲਗਾਈਆਂ ਪਾਬੰਧੀਆਂ ਨੂੰ ਹਟਾਇਆ ਜਾ ਰਿਹਾ ਹੈ। ਲੋਕ ਬੇਪਰਵਾਹ ਹੁੰਦੇ ਹੋਏ ਨਜ਼ਰ ਆ ਰਹੇ ਹਨ । ਕਿਉਂਕਿ ਜਦੋ ਤਾਂ ਸਰਕਾਰ ਦੇ ਵਲੋਂ ਕੋਰੋਨਾ ਨੂੰ ਲੈ ਕੇ ਸਖ਼ਤੀ ਕੀਤੀ ਜਾਂਦੀ ਹੈ ਤਾਂ ਲੋਕ ਵੀ ਕੋਰੋਨਾ ਦੇ ਨਿਯਮਾਂ ਦੀ ਪਾਲਣਾ ਕਰਦੇ ਹਨ । ਪਰ ਜਿਵੇਂ ਹੀ ਸਰਕਾਰ ਦੇ ਵਲੋਂ ਸਖ਼ਤੀ ਕਰਨੀ ਬੰਦ ਕਰ ਦਿੱਤੀ ਜਾਂਦੀ ਹੈ ਜਾਂ ਘਟਾ ਦਿੱਤੀ ਜਾਂਦੀ ਹੈ ਤਾਂ ਲੋਕ ਕੋਰੋਨਾ ਦੇ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਨਜ਼ਰ ਆਉਂਦੇ ਹਨ ।ਜਿਸ ਤਰ੍ਹਾਂ ਲਗਾਤਾਰ ਹੀ ਪੰਜਾਬ ਦੇ ਵਿੱਚ ਬੀਤੇ ਕੁਝ ਦਿਨਾਂ ਤੋਂ ਕੋਰੋਨਾ ਦੇ ਮਾਮਲਿਆਂ ਦੇ ਵਿੱਚ ਗਿਰਾਵਟ ਵੇਖਣ ਨੂੰ ਮਿਲ ਰਹੀ ਹੈ ।
ਜਿਸਦੇ ਚਲੱਦੇ ਪੰਜਾਬ ਸਰਕਾਰ ਨੇ ਵੀ ਪੰਜਾਬੀਆਂ ਨੂੰ ਕਾਫੀ ਰਿਯਤਾਂ ਵੀ ਦਿੱਤੀਆਂ ਹੈ। ਪਰ ਪੰਜਾਬ ਦੇ ਲੋਕ ਵੀ ਇਹਨਾਂ ਰਿਯਤਾਂ ਦਾ ਫਾਇਦਾ ਚਕਦੇ ਹੋਏ ਨਜ਼ਰ ਆਉਂਦੇ ਹਨ। ਜਿਸਦਾ ਨਤੀਜਾ ਇਹ ਵੇਖਣ ਨੂੰ ਮਿਲ ਰਿਹਾ ਹੈ ਕਿ ਪੰਜਾਬ ਦੇ ਵਿੱਚ ਫਿਰ ਤੋਂ ਕੋਰੋਨਾ ਦੇ ਮਾਮਲਿਆਂ ਦੇ ਵਿੱਚ ਵਾਧਾ ਹੋਣਾ ਸ਼ੁਰੂ ਹੋ ਚੁੱਕਿਆਂ ਹੈ। ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਦੇ 107 ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ ਕੋਰੋਨਾ ਦੇ ਚਲੱਦੇ ਬੀਤੇ 24 ਘੰਟਿਆਂ ਦੇ ਵਿੱਚ ਕਿਸੇ ਵੀ ਮਰੀਜ਼ ਦੀ ਕੋਰੋਨਾ ਨਾਲ ਮੌਤ ਨਹੀਂ ਹੋਈ ।
ਇੱਕ ਦਿਨ ਦੇ ਵਿੱਚ 107 ਨਵੇਂ ਕੇਸ ਸਾਹਮਣੇ ਆਉਣ ਦੇ ਨਾਲ ਕੋਰੋਨਾ ਦੇ ਐਕਟਿਵ ਮਰੀਜ਼ਾਂ ਦੀ ਗਿਣਤੀ 517 ਰਹਿ ਗਈ ਹੈ। ਜਿਸ ਤਰ੍ਹਾਂ ਸਭ ਨੂੰ ਹੀ ਪਤਾ ਹੈ ਕਿ ਦੇਸ਼ ਦੇ ਵਿੱਚ ਕੋਰੋਨਾ ਨੇ ਬੀਤੇ ਡੇਢ ਸਾਲਾਂ ਦੇ ਵਿੱਚ ਕਿੰਨਾ ਜ਼ਿਆਦਾ ਨੁਕਸਾਨ ਕੀਤਾ ਹੈ ਉਸਨੂੰ ਅਸੀਂ ਕਿਵੇਂ ਭੁੱਲ ਸਕਦੇ ਹਾਂ ।
ਇਨ੍ਹਾਂ ਸਭ ਬੀਤਣ ਤੋਂ ਬਾਅਦ ਵੀ ਲੋਕ ਬੇਪ੍ਰਵਾਹ ਹਨ । ਉਹ ਕੋਰੋਨਾ ਦੇ ਨਿਯਮਾਂ ਦੀ ਪਲਾਣਾ ਨਹੀਂ ਕਰਦੇ ਉਲਟਾ ਅੱਜਕਲ ਲੋਕ ਤੁਹਾਨੂੰ ਬਿਨ੍ਹਾਂ ਮਾਸਕ ਦੇ ਵੀ ਦਿਖਾਈ ਦੇ ਦੇਣਗੇ । ਸੋ ਅਸੀਂ ਵੀ ਆਪਣੇ ਚੈੱਨਲ ਦੇ ਜ਼ਰੀਏ ਆਪ ਸਭ ਨੂੰ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਇੱਕ ਦੂਜੇ ਤੋਂ ਸਮਾਜਿਕ ਦੂਰੀ ਬਣਾ ਕੇ ਰੱਖੋ। ਮਾਸਕ ਅਤੇ ਸੈਨਿਟੀਜ਼ਰ ਦੀ ਵਰਤੋਂ ਕਰੋ ਅਤੇ ਸੁਰੱਖਿਅਤ ਰਹੋ । ਕਿਉਕਿ ਕੋਰੋਨਾ ਦੇ ਨਾਲ ਜੰਗ ਜਾਰੀ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …