Breaking News

ਪੰਜਾਬ ਚ 21 ਮਹੀਨਿਆਂ ਦੇ ਬੱਚੇ ਨੂੰ ਘੇਰ ਲਿਆ ਖਤਰਨਾਕ ਬਿਮਾਰੀ ਨੇ, ਲਗੇਗਾ 16 ਕਰੋੜ ਦਾ ਟੀਕਾ- ਪਰਿਵਾਰ ਲਾ ਰਿਹਾ ਗੁਹਾਰ

ਆਈ ਤਾਜ਼ਾ ਵੱਡੀ ਖਬਰ

“ਕਹਿੰਦੇ ਹਨ ਜਾਨ ਹੈ ਤੇ ਜਹਾਨ ਹੈ ” ਇਸ ਦੁਨੀਆਂ ਦੇ ਵਿੱਚ ਲੋਕ ਪੈਸਾ ਕਮਾਉਣ ਦੀ ਦੌੜ ਵਿੱਚ ਇੰਨੇ ਜ਼ਿਆਦਾ ਵਿਅਸਤ ਹੋ ਚੁੱਕੇ ਹਨ ਕਿ ਕਿਸੇ ਕੋਲ ਐਨਾ ਸਮਾਂ ਹੀ ਨਹੀਂ ਹੈ ਕਿ ਉਹ ਆਪਣੀ ਸਿਹਤ ਦਾ ਖਾਸ ਧਿਆਨ ਰੱਖ ਸਕਣ । ਜਦੋਂ ਲੋਕ ਬੀਮਾਰ ਹੋ ਜਾਂਦੇ ਹਨ ਉਸ ਸਮੇਂ ਉਨ੍ਹਾਂ ਨੂੰ ਜ਼ਿੰਦਗੀ ਦੀ ਅਸਲ ਕੀਮਤ ਬਾਰੇ ਪਤਾ ਚੱਲਦਾ ਹੈ । ਜ਼ਿੰਦਗੀ ਦੀ ਅਸਲ ਕੀਮਤ ਉਸ ਵਿਅਕਤੀ ਨੂੰ ਹੀ ਪਤਾ ਹੁੰਦੀ ਹੈ ਜੋ ਕਿਸੇ ਗੰਭੀਰ ਬੀਮਾਰੀ ਨਾਲ ਪੀਡ਼ਤ ਹੁੰਦਾ ਹੈ । ਪਰ ਜਦੋਂ ਕੋਈ ਗੰਭੀਰ ਬਿਮਾਰੀ ਛੋਟੀ ਉਮਰ ਵਿੱਚ ਹੀ ਕਿਸੇ ਨੂੰ ਜਕੜ ਲੈਂਦੀ ਹੈ ਤਾਂ ਉਸ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਹੈ ।

ਇਕ ਅਜਿਹੇ ਹੀ ਬੱਚੇ ਬਾਰੇ ਤੁਹਾਨੂੰ ਦੱਸਾਂਗੇ ਜਿਸ ਦੀ ਉਮਰ ਮਹਿਜ਼ ਇੱਕੀ ਮਹੀਨੇ ਹਨ ਤੇ ਇਹ ਬੱਚਾ ਇਕ ਅਜਿਹੀ ਗੰਭੀਰ ਬਿਮਾਰੀ ਦੇ ਨਾਲ ਜੂਝ ਰਿਹਾ ਹੈ । ਜਿਸ ਦੇ ਇਲਾਜ ਲਈ ਪੂਰੇ 16 ਕਰੋੜ ਰੁਪਿਆਂ ਦੀ ਜ਼ਰੂਰਤ ਹੈ । ਦੱਸ ਦੇਈਏ ਕਿ ਇਹ ਬੱਚਾ ਜਲੰਧਰ ਦਾ ਰਹਿਣ ਵਾਲਾ ਹੈ ਤੇ ਇਕ ਬੇਹੱਦ ਗੰਭੀਰ ਤੇ ਭਿਆਨਕ ਬਿਮਾਰੀ ਨੇ ਇਸ ਬੱਚੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ । ਇਹ ਬੀਮਾਰੀ ਸਪਾਈਨਲ ਮਸਕੂਲਰ ਏਟ੍ਰਾਫੀ ਹੈ ।ਦੱਸ ਦੇਈਏ ਕਿ ਇਹ ਬਿਮਾਰੀ ਜੀਨਸ ਨਾਲ ਸਬੰਧਤ ਹੈ । ਜਿਸ ਨਾਲ ਨਰਵਸ ਸਿਸਟਮ ਖ਼ਤਮ ਹੋ ਜਾਂਦਾ ਹੈ। ਇਸ ਕਾਰਨ ਬੱਚਾ ਖ਼ੁਦ ਦਾ ਭਾਰ ਚੁੱਕਣ ਦੇ ਵਿੱਚ ਅਸਮਰੱਥ ਹੋ ਜਾਂਦਾ ਹੈ।

ਭਾਰਤ ਵਿਚ ਫ਼ਿਲਹਾਲ ਇਸ ਭਿਆਨਕ ਬੀਮਾਰੀ ਦਾ ਕੋਈ ਵੀ ਇਲਾਜ ਨਹੀਂ ਹੈ। ਪਰ ਇਸ ਬਿਮਾਰੀ ਦਾ ਇਲਾਜ ਯੂ ਐਸ ਏ ਵਿੱਚ ਹੈ । ਯੂਐਸ ਵਿੱਚ ਇਸ ਬਿਮਾਰੀ ਦਾ ਇਲਾਜ ਕਰਵਾਉਣ ਲਈ ਇਕ ਟੀਕੇ ਦੀ ਪੂਰੇ ਸੋਲ਼ਾਂ ਕਰੋੜ ਰੁਪਏ ਦੀ ਜ਼ਰੂਰਤ ਹੁੰਦੀ ਹੈ ।

ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲ ਮੁੰਬਈ ਵਿਚ ਪੰਜ ਸਾਲ ਦੀ ਇਕ ਕੁੜੀ ਐੱਸ. ਐੱਮ. ਏ. ਦਾ ਸ਼ਿਕਾਰ ਹੋ ਗਈ ਸੀ, ਜਿਹੜਾ ਦੇਸ਼ ਦਾ ਪਹਿਲਾ ਮਾਮਲਾ ਸੀ। ਹੁਣ ਤੱਕ ਪੰਜਾਬ ਤੇ ਪਿੱਛੋਂ ਪੂਰੇ ਛੇ ਮਾਮਲੇ ਇਸ ਬਿਮਾਰੀ ਨਾਲ ਸਬੰਧਤ ਸਾਹਮਣੇ ਆ ਚੁੱਕੇ ਹਨ ਤੇ ਜਲੰਧਰ ਦਾ ਇਹ ਮਾਮਲਾ ਹੈ । ਜਲੰਧਰ ਦੇ ਖੁਰਲਾ ਕਿੰਗਰਾ ਇਲਾਕੇ ਤੋਂ ਸਾਹਮਣੇ ਆਇਆ ਹੈ । ਜਿਸ ਦੇ ਚਲਦੇ ਹੁਣ ਬੱਚੇ ਦੇ ਮਾਪਿਆਂ ਦੇ ਵੱਲੋਂ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …