ਆਈ ਤਾਜ਼ਾ ਵੱਡੀ ਖਬਰ
ਪੰਜਾਬ ਵਿੱਚ ਜਿੱਥੇ ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਲੋਕਾਂ ਨੂੰ ਲਗਾਤਾਰ ਸਰਦੀ ਦਾ ਸਾਹਮਣਾ ਕਰਨਾ ਪਿਆ। ਉਥੇ ਹੀ ਹੁਣ ਹੋਈ ਬਰਸਾਤ ਦੇ ਕਾਰਨ ਤਾਪਮਾਨ ਵਿਚ ਵੀ ਲਗਾਤਾਰ ਗਿਰਾਵਟ ਆਈ ਅਤੇ ਪਹਾੜੀ ਖੇਤਰਾਂ ਵਿੱਚ ਹੋਣ ਵਾਲੀ ਬਰਫਬਾਰੀ ਅਤੇ ਬਰਸਾਤ ਦਾ ਅਸਰ ਮੈਦਾਨੀ ਖੇਤਰਾਂ ਵਿਚ ਦੇਖਿਆ ਗਿਆ। ਮੌਸਮ ਵਿਭਾਗ ਵੱਲੋਂ ਸਮੇਂ-ਸਮੇਂ ਤੇ ਆਉਣ ਵਾਲੇ ਦਿਨਾਂ ਦੀ ਜਾਣਕਾਰੀ ਲੋਕਾਂ ਨੂੰ ਪਹਿਲਾਂ ਹੀ ਮੁਹਇਆ ਕਰਵਾ ਦਿੱਤੀ ਜਾਂਦੀ ਹੈ। ਹੁਣ ਪੰਜਾਬ ਵਿੱਚ ਕਾਫੀ ਦਿਨਾਂ ਬਾਅਦ ਦੋ ਦਿਨ ਤੋਂ ਲੋਕਾਂ ਨੂੰ ਧੁੱਪ ਨਸੀਬ ਹੋਈ ਹੈ ਜਿਸ ਕਾਰਨ ਠੰਢ ਵਿਚ ਵੀ ਕਮੀ ਦੇਖੀ ਜਾ ਰਹੀ ਹੈ।
ਹੁਣ ਪੰਜਾਬ ਵਿੱਚ ਇਹਨਾਂ ਤਰੀਕਾ ਨੂੰ ਮੀਂਹ ਪੈ ਸਕਦਾ ਹੈ ਜਿਸ ਬਾਰੇ ਮੌਸਮ ਵਿਭਾਗ ਵੱਲੋਂ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਜਿੱਥੇ ਮੋਸਮ ਦੀ ਜਾਣਕਾਰੀ ਜਾਰੀ ਕੀਤੀ ਗਈ ਹੈ। ਉਥੇ ਹੀ ਸ਼ਨੀਵਾਰ ਨੂੰ ਸਾਰਾ ਦਿਨ ਮੌਸਮ ਸਾਫ ਰਹਿਣ ਦਾ ਅੰਦਾਜ਼ਾ ਹੈ ਅਤੇ ਸ਼ਾਮ ਦੇ ਸਮੇਂ ਹਵਾ ਚੱਲਣ ਕਾਰਨ ਮੁੜ ਤੋਂ ਠੰਢ ਵਧ ਜਾਵੇਗੀ। ਅਤੇ ਸ਼ਨੀਵਾਰ ਤੋਂ ਬਾਅਦ ਸ਼ੀਤ ਲਹਿਰ ਵਿਚ ਵੀ ਕਮੀ ਆਵੇਗੀ। ਤਿੰਨ ਹਫਤਿਆਂ ਬਾਅਦ ਜਿੱਥੇ ਤਾਪਮਾਨ ਵਿੱਚ ਬਦਲਾਅ ਦੇਖਿਆ ਗਿਆ ਹੈ ।
ਉਥੇ ਹੀ ਪੰਜਾਬ ਹਰਿਆਣਾ ਅਤੇ ਦਿੱਲੀ ਵਿੱਚ ਲੋਕਾਂ ਨੂੰ ਇਸ ਠੰਡ ਤੋਂ ਰਾਹਤ ਮਿਲੀ ਹੈ। 2 ਅਤੇ 3 ਫਰਵਰੀ ਨੂੰ ਫਿਰ ਤੋਂ ਮੀਂਹ ਪੈਣ ਦੇ ਆਸਾਰ ਦੱਸੇ ਗਏ ਹਨ। ਜਿੱਥੇ ਮੌਸਮ ਵਿੱਚ ਤਬਦੀਲੀ ਹੋਵੇਗੀ। ਉਥੇ ਹੀ ਲੋਕਾਂ ਨੂੰ ਠੰਡ ਦਾ ਸਾਹਮਣਾ ਵੀ ਕਰਨਾ ਪਵੇਗਾ।
ਜਿਸ ਤੋਂ ਬਾਅਦ 2 ਤੋਂ 4 ਫਰਵਰੀ ਦੇ ਵਿਚਕਾਰ ਇਕ ਨਵੀ ਪੱਛਮੀ ਗੜਬੜੀ ਜੰਮੂ-ਕਸ਼ਮੀਰ ਵਿੱਚ ਪੈਦਾ ਹੋ ਜਾਵੇਗੀ। ਜਿਸ ਕਾਰਨ ਪੰਜਾਬ,ਹਰਿਆਣਾ, ਦਿੱਲੀ ਅਤੇ ਉੱਤਰ ਪ੍ਰਦੇਸ਼ ਦੇ ਵਿਚ ਹਲਕੀ ਬਰਸਾਤ ਹੋਣ ਦੀ ਸੰਭਾਵਨਾ ਵਿਭਾਗ ਵੱਲੋਂ ਜਾਰੀ ਕੀਤੀ ਗਈ ਹੈ। ਉਥੇ ਹੀ ਇਸ ਬਰਸਾਤ ਦੇ ਨਾਲ ਫਿਰ ਤੋਂ ਥੋੜ੍ਹੀ ਠੰਡ ਹੋ ਜਾਵੇਗੀ। ਮੌਸਮ ਦੀ ਤਬਦੀਲੀ ਨਾਲ ਜਿੱਥੇ ਲੋਕਾਂ ਨੂੰ ਮੁੜ ਤੋਂ ਧੁੱਪ ਨਸੀਬ ਹੋਈ ਹੈ ਉਥੇ ਹੀ ਵੱਧ ਤੋਂ ਵੱਧ ਤਾਪਮਾਨ 20 ਡਿਗਰੀ ਦਰਜ ਕੀਤਾ ਗਿਆ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …