Breaking News

ਪੰਜਾਬ ਚ ਹੁਣ ਇਥੇ ਮਾਸਟਰਨੀ ਨਿਕਲੀ ਕੋਰੋਨਾ ਪੌਜੇਟਿਵ , ਲੋਕਾਂ ਚ ਪਿਆ ਸਹਿਮ

ਆਈ ਤਾਜਾ ਵੱਡੀ ਖਬਰ

ਕੇਂਦਰ ਸਰਕਾਰ ਦੇ ਹੁਕਮਾਂ ਤੋਂ ਬਾਅਦ ਸਭ ਸੂਬਿਆਂ ਵੱਲੋਂ ਵਿਦਿਅਕ ਅਦਾਰਿਆਂ ਨੂੰ ਖੋਲ ਦਿੱਤਾ ਗਿਆ ਹੈ।ਨਾਲ਼ ਹੀ ਸਰਕਾਰਾਂ ਵੱਲੋਂ ਸਕੂਲ ਵਿੱਚ ਕਰੋਨਾ ਸਬੰਧੀ ਹਦਾਇਤਾਂ ਦੀ ਪਾਲਣਾ ਕਰਨ ਲਈ ਅਪੀਲ ਵੀ ਕੀਤੀ ਜਾ ਰਹੀ ਹੈ। ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਭ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਸਰਕਾਰ ਵੱਲੋਂ ਸਕੂਲ ਅਧਿਆਪਕਾਂ ਦੇ ਵੀ ਕਰੋਨਾ ਟੈਸਟ ਕੀਤੇ ਜਾ ਰਹੇ ਹਨ। ਤਾਂ ਜੋ ਬੱਚਿਆਂ ਦੀ ਸੁਰੱਖਿਆ ਵੱਲ ਧਿਆਨ ਦਿੱਤਾ ਜਾ ਸਕੇ।

ਸਰਕਾਰ ਵੱਲੋਂ ਕਰੋਨਾ ਮਹਾਂਮਾਰੀ ਨੂੰ ਵੇਖਦੇ ਹੋਏ ਸੱਤ ਮਹੀਨਿਆਂ ਬਾਅਦ ਵਿਦਿਅਕ ਅਦਾਰਿਆਂ ਨੂੰ ਮੁੜ ਖੋਲ੍ਹਿਆ ਗਿਆ ਹੈ। ਕਿਉਂਕਿ ਇਸ ਮਹਾਮਾਰੀ ਦਾ ਸਭ ਤੋਂ ਵੱਧ ਅਸਰ ਬੱਚਿਆਂ ਦੀ ਪੜ੍ਹਾਈ ਦੇ ਉਪਰ ਪਿਆ ਹੈ। ਮਾਰਚ ਤੋਂ ਲਗਾਤਾਰ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਸੀ। ਸਰਕਾਰ ਵੱਲੋਂ ਸਾਰੇ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਕਰਵਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ।

ਇਸ ਦੇ ਤਹਿਤ ਹੀ ਸਾਰੇ ਅਧਿਆਪਕਾਂ ਵੱਲੋਂ ਬੱਚਿਆਂ ਦੀਆਂ ਆਨਲਾਈਨ ਕਲਾਸਾਂ ਲਗਾਈਆਂ ਜਾ ਰਹੀਆਂ ਸਨ। ਹੁਣ ਪਟਿਆਲਾ ਦੇ ਵਿਚ ਇਕ ਅਧਿਆਪਕਾਂ ਕਰੋਨਾਂ ਤੋਂ ਪੀੜਤ ਨਿਕਲ ਆਈ ਹੈ। ਸਿਹਤ ਵਿਭਾਗ ਦੀ ਟੀਮ ਵੱਲੋਂ ਸੂਚਨਾ ਮਿਲਣ ਤੇ 35 ਅਧਿਆਪਕਾਂ ਦੇ ਸੈਂਪਲ ਲਏ ਗਏ ਹਨ। ਉਥੇ ਹੀ ਬੱਚਿਆਂ ਦੇ ਸੈਂਪਲ ਨਹੀਂ ਲੈ ਗਏ ਤੇ ਨਾ ਹੀ ਸਕੂਲ ਨੂੰ ਸੈਨੇਟਾਈਜ਼ਰ ਕੀਤਾ ਗਿਆ। ਜਿਸ ਕਾਰਨ ਸਿਹਤ ਵਿਭਾਗ ਦੀ ਕਾਰਗੁਜ਼ਾਰੀ ਸ਼ੱਕ ਦੇ ਘੇਰੇ ਵਿੱਚ ਆ ਗਈ ਹੈ।

ਇਸ ਸਬੰਧੀ ਜਾਣਕਾਰੀ ਸਿਹਤ ਵਿਭਾਗ ਨੂੰ ਦੇ ਦਿੱਤੀ ਗਈ ਹੈ। ਵਿਸ਼ਵ ਦੇ ਵਿਚ ਕਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਸ਼ੁਰੂ ਹੋ ਚੁੱਕੀ ਹੈ। ਜਦੋਂ ਇਸ ਸਾਰੀ ਘਟਨਾ ਬਾਬਤ ਪਿੰਡ ਥੇੜੀ ਦੀ ਐਸ .ਐਮ. ਓ. ਡਾ.ਰੰਜਨਾ ਨਾਲ ਗੱਲ ਕੀਤੀ ਗਈ ਤਾਂ, ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਵੱਲੋਂ ਦੌਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਕੂਲ ਨੂੰ ਸੈਨੇਟਾਈਜ਼ਰ ਕਰਨ ਲਈ ਬੀ.ਡੀ.ਪੀ.ਓ. ਵਿਭਾਗ ਨੂੰ ਸੂਚਨਾ ਦੇ ਦਿੱਤੀ ਗਈ ਹੈ।

ਸਿਹਤ ਵਿਭਾਗ ਦੀ ਟੀਮ ਵੱਲੋਂ ਵੀ ਰੋਜ਼ਾਨਾ ਸੈਂਪਲ ਲਏ ਜਾ ਰਹੇ ਹਨ। ਜੋ ਅਧਿਆਪਕ ਜਾਂ ਬੱਚੇ ਸ਼ੱਕੀ ਲੱਗ ਰਹੇ ਹਨ ।ਉਹਨਾਂ ਦੀ ਸੈਂਪਲਿੰਗ ਕੀਤੀ ਜਾ ਰਹੀ ਹੈ। ਇਸ ਘਟਨਾ ਕਾਰਨ ਸਕੂਲ ਵਿੱਚ ਹੀ ਨਹੀਂ ਸਗੋਂ ਸਮੁੱਚੇ ਪਿੰਡ ਅਤੇ ਆਲੇ ਦੁਆਲੇ ਦੇ ਖੇਤਰਾਂ ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।

Check Also

ਸ਼੍ਰੀ ਹੇਮਕੁੰਟ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਆਈ ਵੱਡੀ ਖਬਰ , ਏਨੀ ਤਰੀਕ ਤੋਂ ਖੁੱਲਣ ਜਾ ਰਹੇ ਕਿਵਾੜ

ਆਈ ਤਾਜਾ ਵੱਡੀ ਖਬਰ  ਜਿਸ ਤਰੀਕੇ ਦੇ ਨਾਲ ਮੌਸਮ ਕਾਫੀ ਸੁਹਾਵਨਾ ਹੁੰਦਾ ਜਾ ਰਿਹਾ ਹੈ, …