Breaking News

ਪੰਜਾਬ ਚ ਹੁਣ ਇਥੇ ਕਿਸਾਨਾਂ ਤੇ ਅਚਾਨਕ ਆ ਪਈ ਇਹ ਵੱਡੀ ਬਿਪਤਾ

ਅਚਾਨਕ ਆ ਪਈ ਇਹ ਵੱਡੀ ਬਿਪਤਾ

ਇਸ ਮੌਜੂਦਾ ਸਮੇਂ ਵਿੱਚ ਦੇਸ਼ ਦਾ ਕਿਸਾਨ ਬਹੁਤ ਮਾੜੀ ਹਾਲਤ ਵਿਚੋਂ ਗੁਜਰ ਰਿਹਾ ਹੈ। ਕਿਸਾਨਾਂ ਦੀਆਂ ਮੁਸ਼ਕਲਾਂ ਦਿਨੋਂ-ਦਿਨ ਵਧਦੀਆਂ ਹੀ ਜਾ ਰਹੀਆਂ ਹਨ। ਕਿਸਾਨ ਇੱਕ ਪਾਸੇ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਨਵੇਂ ਖੇਤੀ ਆਰਡੀਨੈਂਸਾਂ ਦੇ ਵਿਰੋਧ ਵਿੱਚ ਬੀਤੇ ਤਕਰੀਬਨ ਦੋ ਮਹੀਨਿਆਂ ਤੋਂ ਧਰਨੇ ਪ੍ਰਦਰਸ਼ਨ ਉਪਰ ਬੈਠਾ ਹੋਇਆ ਹੈ ਉਥੇ ਹੀ ਦੂਜੇ ਪਾਸੇ ਕਿਸਾਨਾਂ ਲਈ ਇੱਕ ਨਵੀਂ ਮੁ-ਸੀ-ਬ- ਤ ਆਣ ਖੜ੍ਹੀ ਹੋਈ ਹੈ।

ਇਹ ਮੁਸੀਬਤ ਪੰਜਾਬ ਦੇ ਪਿੰਡ ਸੰਗਤ ਕਲਾਂ ਵਿੱਚ ਰਹਿਣ ਵਾਲੇ ਕਿਸਾਨਾਂ ਲਈ ਆਈ ਹੈ ਜਿੱਥੇ ਲਗ ਪਗ ਇੱਕ ਮਹੀਨਾ ਪਹਿਲਾਂ ਨਵੇਂ ਬਣੇ ਮਹਿਤਾ ਮਾਈਨਰ ਰਜਬਾਹੇ ਵਿੱਚ ਅੱਜ ਸੰਗਤ ਕਲਾਂ ਪਿੰਡ ਦੇ ਨਜ਼ਦੀਕ ਪਾੜ ਪੈ ਗਿਆ, ਜਿਸ ਨਾਲ ਤਕਰੀਬਨ 100 ਏਕੜ ਰਕਬੇ ਵਿੱਚ ਪਾਣੀ ਭਰ ਗਿਆ। ਇੱਥੇ ਜ਼ਿਕਰ ਯੋਗ ਹੈ ਕਿ ਮਹਿਤਾ ਮਾਈਨਰ ਜੋ ਕਿ ਕੰਕਰੀਟ ਨਾਲ ਦੁਬਾਰਾ ਨਵੇਂ ਸਿਰੇ ਤੋਂ ਬਣਾਇਆ ਗਿਆ ਹੈ ਅਤੇ ਨਹਿਰੀ ਮਹਿਕਮੇ ਵੱਲੋਂ ਇਹ ਦਾਅਵਾ ਕੀਤਾ ਗਿਆ ਸੀ ਕਿ ਇਹ ਬਹੁਤ ਮਜ਼ਬੂਤ ਰਜਬਾਹਾ ਹੈ ਜੋ ਕਿ ਜਲਦੀ ਨਹੀਂ ਟੁੱਟੇਗਾ।

ਪਰ ਅੱਜ ਮਹਿਕਮੇ ਦੇ ਦਾਅਵਿਆਂ ਦੀ ਉਸ ਸਮੇਂ ਫੂਕ ਨਿਕਲ ਗਈ ਜਦੋਂ ਇਕ ਮਹੀਨੇ ਪਹਿਲਾਂ ਬਣ ਕੇ ਤਿਆਰ ਹੋਇਆ ਇਹ ਰਜਬਾਹਾ ਦੂਜੀ ਵਾਰ ਸੰਗਤ ਕਲਾਂ ਪਿੰਡ ਦੇ ਖੇਤਾਂ ਵਿੱਚ ਟੁੱਟ ਗਿਆ। ਪਿੰਡ ਦੇ ਕਿਸਾਨ ਬਲਵੀਰ ਸਿੰਘ ਖਾਲਸਾ ਨੇ ਦੱਸਿਆ ਕਿ ਅੱਜ ਸ਼ਾਮ ਨੂੰ ਰਜਬਾਹੇ ‘ਚ ਪਾੜ ਪੈ ਗਿਆ, ਜਿਸ ਨਾਲ ਪਿੰਡ ਦੇ ਤਕਰੀਬਨ 100 ਏਕੜ ਰਕਬੇ ਵਿੱਚ ਪਾਣੀ ਭਰ ਗਿਆ। ਜਿਸ ਨਾਲ ਅਵਤਾਰ ਸਿੰਘ ਦੇ 3 ਏਕੜ, ਜਗਵੰਤ ਸਿੰਘ ਦੀ 6 ਏਕੜ, ਗੁਰਦਾਸ ਸਿੰਘ ਦੀ 4 ਏਕੜ ਅਤੇ ਹਰਬੰਸ ਸਿੰਘ ਦੀ 3 ਏਕੜ ਬੀਜੀ ਗਈ ਕਣਕ ਤਬਾਹ ਹੋ ਗਈ ਹੈ।

ਉਨ੍ਹਾਂ ਕਿਹਾ ਕਿ ਹੁਣ ਮੀਂਹ ਪੈਣ ਕਾਰਨ ਪਾਣੀ ਜਲਦੀ ਨਹੀਂ ਸੁੱਕੇਗਾ ਜਿਸ ਕਾਰਨ ਕਣਕ ਦੇ ਝਾੜ ‘ਤੇ ਬਹੁਤ ਅਸਰ ਪਵੇਗਾ। ਇਸ ਮੌਕੇ ਕਿਸਾਨਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਇਸ ਸਬੰਧੀ ਨਹਿਰੀ ਮਹਿਕਮੇ ਦੇ ਜੇਈ ਕੁਨਾਲ ਢੀਂਗਰਾ ਨੇ ਦੱਸਿਆ ਕਿ ਮੀਂਹ ਪੈਣ ਕਾਰਨ ਕਿਸਾਨਾਂ ਨੇ ਮੋਘੇ ਬੰਦ ਕਰ ਦਿੱਤੇ ਸਨ ਜਿਸ ਕਾਰਨ ਰਜਬਾਹਾ ਓਵਰਫਲੋ ਹੋ ਗਿਆ ਤੇ ਇਹ ਟੁੱਟ ਗਿਆ। ਉਨ੍ਹਾਂ ਨੇ ਕਿਹਾ ਕਿ ਕਿ ਠੇਕੇਦਾਰ ਵੱਲੋਂ ਜਲਦੀ ਹੀ ਇਸ ਨੂੰ ਬੰਦ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ। ਇੱਥੇ ਇਹ ਗੱਲ ਦੱਸਣਯੋਗ ਹੈ ਕਿ ਇਸ ਮਾਈਨਰ ਦੇ ਟੁੱਟਣ ਕਾਰਨ ਕਿਸਾਨਾਂ ਦੇ ਖੇਤਾਂ ਵਿੱਚ ਮੌਜੂਦ ਖੂਹਾਂ ਵਿੱਚ ਵੀ ਪਾਣੀ ਭਰ ਚੁੱਕਾ ਹੈ।

Check Also

ਪਤੀ ਵਲੋਂ ਹਨੀਮੂਨ ਤੇ ਪਤਨੀ ਨੂੰ ਇਹ ਲਬਜ਼ ਕਹਿਣਾ ਪਿਆ ਮਹਿੰਗਾ , ਹੁਣ ਦੇਣੇ ਪੈਣਗੇ 3 ਕਰੋੜ ਰੁਪਏ

ਆਈ ਤਾਜਾ ਵੱਡੀ ਖਬਰ  ਅਕਸਰ ਹੀ ਪਤੀ ਪਤਨੀ ਇੱਕ ਦੂਜੇ ਨੂੰ ਵੱਖੋ ਵੱਖਰੇ ਨਾਮਾਂ ਦੇ …