Breaking News

ਪੰਜਾਬ ਚ ਵਾਪਰਿਆ ਕਹਿਰ ਭਿਆਨਕ ਹਾਦਸੇ ਚ ਹੋਈਆਂ ਮੌਤਾਂ , ਛਾਇਆ ਸੋਗ

ਆਈ ਤਾਜਾ ਵੱਡੀ ਖਬਰ

ਆਏ ਦਿਨ ਹੀ ਪੰਜਾਬ ਅੰਦਰ ਹੋਣ ਵਾਲੇ ਸੜਕ ਹਾਦਸਿਆਂ ਦੀ ਗਿਣਤੀ ਦਿਨ-ਬ-ਦਿਨ ਵਧਦੀ ਹੀ ਜਾ ਰਹੀ ਹੈ। ਇਨਸਾਨ ਘਰ ਤੋਂ ਜਾਂਦਾ ਹੈ , ਤਾਂ ਕੁਝ ਨਹੀਂ ਪਤਾ ਹੁੰਦਾ ਕਿ ਕਦੋਂ ਹਾਦਸਾ ਵਾਪਰ ਜਾਵੇ। ਕਦੇ ਕਦੇ ਦੂਸਰੇ ਦੀ ਗਲਤੀ ਕਾਰਨ ਕੁਝ ਲੋਕ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ। ਕੁਝ ਵਾਹਨ ਚਾਲਕਾਂ ਨੂੰ ਸੰਘਣੀ ਧੁੰਦ ਦੇ ਕਾਰਨ ਅਨੇਕਾਂ ਹਾਦਸਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਕੁਝ ਦਿਨਾਂ ਤੋਂ ਬਹੁਤ ਸਾਰੇ ਸੜਕੀ ਹਾਦਸੇ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ।

ਬਹੁਤ ਸਾਰੇ ਅਜਿਹੇ ਸੜਕ ਹਾਦਸਿਆਂ ਕਾਰਨ ਕਈ ਪਰਿਵਾਰ ਡਰ ਦੇ ਸਾਏ ਹੇਠ ਜੀ ਰਹੇ ਹਨ। ਕਿਉਕਿ ਇਨ੍ਹਾਂ ਸੜਕ ਹਾਦਸਿਆਂ ਵਿੱਚ ਉਨ੍ਹਾਂ ਦੇ ਪਰਿਵਾਰਕ ਮੈਂਬਰ ਹਮੇਸ਼ਾ ਲਈ ਇਸ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਹੁਣ ਫਿਰ ਇਕ ਵਾਰ ਪੰਜਾਬ ਵਿੱਚ ਵਾਪਰੇ ਇੱਕ ਭਿਆਨਕ ਹਾਦਸੇ ਵਿਚ ਮੌਤਾਂ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਿਸ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਪਟਿਆਲਾ ਭਾਦਸੋ ਰੋਡ ਤੇ ਇੱਕ ਗੈਸ ਏਜ਼ੰਸੀ ਦੇ ਡੰਪ ਨਜ਼ਦੀਕ ਵਾਪਰੀ ਹੈ।

ਜਿਥੇ ਯੂਟੀਲੀਟੀ ਤੇ ਕਾਰ ਵਿਚਕਾਰ ਟੱਕਰ ਹੋ ਗਈ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਗੈਸ ਏਜੰਸੀ ਦੇ ਕੋਲ ਟਰੱਕ ਵਿਚ ਭਾਰੀ ਮਾਤਰਾ ਵਿੱਚ ਗੈਸ ਸਲੰਡਰ ਲੱਦੇ ਹੋਏ ਸਨ। ਉਸ ਸਮੇਂ ਹੀ ਆਈਲਟਸ ਦੀ ਕਲਾਸ ਲਗਾਉਣ ਜਾ ਰਹੇ ਤਿੰਨ ਨੌਜਵਾਨਾਂ ਦੀ ਟੱਕਰ ਹੋ ਗਈ ਹੈ। ਇਹ ਟੱਕਰ ਇੰਨੀ ਭਿਆਨਕ ਸੀ ਕਿ ਇਸ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਜਿਹਨਾਂ ਦੀ ਪਹਿਚਾਣ 20 ਸਾਲਾ ਅਤਿੰਦਰਜੀਤ ਪੁੱਤਰ ਸਤਨਾਮ ਸਿੰਘ ,ਵਾਸੀ ਪਟਿਆਲਾ ਵਜੋਂ ਅਤੇ 18 ਸਾਲਾ ਸਮਰਦੀਪ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਝੰਬਾਲਾ ਵਜੋਂ ਹੋਈ ਹੈ।

ਇਨ੍ਹਾਂ ਦੇ ਨਾਲ ਦਾ ਤੀਸਰਾ ਨੌਜਵਾਨ ਸਮਨ ਸਿੰਘ ਪੁੱਤਰ ਪ੍ਰਗਟ ਸਿੰਘ ਦੀ ਹਾਲਤ ਗੰਭੀਰ ਬਣੀ ਹੋਈ ਹੈ ,ਜਿਸ ਨੂੰ ਪਟਿਆਲਾ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਸ ਘਟਨਾ ਦੀ ਜਾਣਕਾਰੀ ਮਿਲਣ ਤੇ ਪੁਲਸ ਵੱਲੋਂ ਤੁਰੰਤ ਮੌਕੇ ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋ-ਸ-ਟ-ਮਾ-ਰ-ਟ-ਮ ਲਈ ਭੇਜ ਦਿੱਤਾ ਗਿਆ ਹੈ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਕਿਹਾ ਗਿਆ ਹੈ ਕਿ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਨ੍ਹਾਂ ਮੌਤਾਂ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …